ਫਗਵਾੜਾ ਵਿਖੇ ਸ਼ੱਕੀ ਹਾਲਾਤ ''ਚ ਵਿਅਕਤੀ ਨੇ ਖ਼ੁਦ ਨੂੰ ਲਾਈ ਅੱਗ

Sunday, Mar 06, 2022 - 04:58 PM (IST)

ਫਗਵਾੜਾ ਵਿਖੇ ਸ਼ੱਕੀ ਹਾਲਾਤ ''ਚ ਵਿਅਕਤੀ ਨੇ ਖ਼ੁਦ ਨੂੰ ਲਾਈ ਅੱਗ

ਫਗਵਾੜਾ (ਜਲੋਟਾ)-ਫਗਵਾੜਾ ਦੇ ਮੁਹੱਲਾ ਪ੍ਰੇਮਪੁਰਾ ’ਚ ਉਸ ਵੇਲੇ ਸਨਸਨੀ ਫੈਲ ਗਈ, ਜਦੋਂ ਇਕ ਨੌਜਵਾਨ ਨੇ ਸ਼ੱਕੀ ਹਾਲਾਤ ’ਚ ਖ਼ੁਦ ਨੂੰ ਅੱਗ ਲਾ ਲਈ ਅਤੇ ਉਹ ਬੁਰੀ ਤਰ੍ਹਾਂ ਨਾਲ ਝੁਲਸਣ ਕਾਰਨ ਜ਼ਖ਼ਮੀ ਹੋ ਗਿਆ। ਪੀੜਤ ਦੀ ਪਛਾਣ ਅਮਿਤ ਕੁਮਾਰ ਪੁੱਤਰ ਮਹਿੰਦਰ ਪਾਲ ਵਾਸੀ ਮੁਹੱਲਾ ਪ੍ਰੇਮਪੁਰਾ ਵਜੋਂ ਦੱਸੀ ਜਾ ਰਹੀ ਹੈ, ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਇਲਾਜ ਲਈ ਤੁਰੰਤ ਸਰਕਾਰੀ ਸਿਵਲ ਹਸਪਤਾਲ ਲਿਆਂਦਾ ਹੈ, ਜਿੱਥੇ ਸਰਕਾਰੀ ਡਾਕਟਰਾਂ ਨੇ ਉਸ ਨੂੰ ਮੁੱਢਲੀ ਸਹਾਇਤਾ ਦੇ ਕੇ ਜਲੰਧਰ ਲਈ ਰੈਫਰ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਅਮਿਤ ਕੁਮਾਰ ਦਾ ਵਿਆਹ ਹੋ ਚੁੱਕਾ ਹੈ ਅਤੇ ਉਸ ਦੀਆਂ ਦੋ ਕੁੜੀਆਂ ਹਨ। ਅਮਿਤ ਕੁਮਾਰ ਦੇ ਪਰਿਵਾਰਕ ਮੈਂਬਰਾਂ ਮੁਤਾਬਕ ਉਸ ਦੀ ਪਤਨੀ ਨਾਲ ਉਸ ਦਾ ਘਰੇਲੂ ਕਲੇਸ਼ ਚੱਲ ਰਿਹਾ ਹੈ, ਜਿਸ ਕਾਰਨ ਉਹ ਦਿਮਾਗੀ ਤੌਰ ’ਤੇ ਪਰੇਸ਼ਾਨ ਰਹਿੰਦਾ ਸੀ।

ਇਹ ਵੀ ਪੜ੍ਹੋ: ਜਲੰਧਰ ਵਿਖੇ ਨਿੱਜੀ ਹਸਪਤਾਲ ਦੀ ਨਰਸ ਨੇ ਕੀਤੀ ਖ਼ੁਦਕੁਸ਼ੀ, ਹੋਸਟਲ ਦੇ ਕਮਰੇ ’ਚ ਲਟਕਦੀ ਮਿਲੀ ਲਾਸ਼

ਉਸ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਹਾਲੇ ਦੋ ਦਿਨ ਪਹਿਲਾਂ ਹੀ ਉਸ ਨੂੰ ਦਿੱਲੀ ਤੋਂ ਲੱਭ ਕੇ ਵਾਪਸ ਫਗਵਾੜੇ ਲਿਆਂਦਾ ਗਿਆ ਹੈ। ਇਸੇ ਦੌਰਾਨ ਅੱਗ ਨਾਲ ਗੰਭੀਰ ਰੂਪ ’ਚ ਝੁਲਸੇ ਅਮਿਤ ਕੁਮਾਰ ਨੇ ਦੋਸ਼ ਲਾਉਂਦੇ ਹੋਏ ਦੱਸਿਆ ਕਿ ਬੀਤੀ ਰਾਤ ਕੁਝ ਲੋਕ ਉਸ ਨੂੰ ਮਾਰਨ ਦੀ ਨੀਅਤ ਨਾਲ ਤੇਜ਼ਧਾਰ ਹਥਿਆਰ ਲੈ ਕੇ ਉਸ ਨੂੰ ਲੱਭ ਰਹੇ ਸਨ, ਜਿਸ ਤੋਂ ਡਰ ਕਾਰਨ ਉਸ ਨੇ ਆਪਣੇ ਆਪ ਨੂੰ ਅੱਗ ਲਾਈ ਹੈ। ਖ਼ਬਰ ਲਿਖੇ ਜਾਣ ਤੱਕ ਫਗਵਾੜਾ ਪੁਲਸ ਵੱਲੋਂ ਸਾਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਯੂਕ੍ਰੇਨ ’ਚ ਬੰਕਰਾਂ ’ਚੋਂ ਨਿਕਲੇ ਵਿਦਿਆਰਥੀ, -5 ਡਿਗਰੀ ਤਾਪਮਾਨ ’ਚ ਕੈਬ ਮੁਹੱਈਆ ਨਹੀਂ, ਭਟਕ ਰਹੇ ਨੌਜਵਾਨ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News