ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ’ਤੇ ਵਿਅਕਤੀ ਚੜ੍ਹਿਆ ਟੈਂਕੀ ’ਤੇ

Tuesday, May 11, 2021 - 01:15 AM (IST)

ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ’ਤੇ ਵਿਅਕਤੀ ਚੜ੍ਹਿਆ ਟੈਂਕੀ ’ਤੇ

ਗੁਰਦਾਸਪੁਰ,(ਹਰਮਨ)- ਕਾਹਨੂੰਵਾਨ ਨੇੜਲੇ ਪਿੰਡ ਕਾਲਾ ਬਾਲਾ ’ਚ ਇਕ ਵਿਅਕਤੀ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਉਕਤ ਵਿਅਕਤੀ ਦਾ ਪਰਿਵਾਰ ਪ੍ਰੇਸ਼ਾਨ ਹੋ ਗਿਆ ਅਤੇ ਦੁਖੀ ਹੋ ਕੇ ਉਕਤ ਵਿਅਕਤੀ ਪਿੰਡ ’ਚ ਹੀ ਬਣੀ ਪਾਣੀ ਵਾਲੀ ਟੈਂਕੀ ’ਤੇ ਜਾ ਚੜਿਆ।
ਜਾਣਕਾਰੀ ਅਨੁਸਾਰ ਪਿੰਡ ਕਾਲਾ ਬਾਲਾ ਦੇ ਇਕ ਵਿਅਕਤੀ ਨੇ 6 ਮਈ ਨੂੰ ਆਪਣਾ ਸੈਂਪਲ ਦਿੱਤਾ ਸੀ, ਜਿਸ ਦੀ ਰਿਪੋਰਟ ਪਾਜ਼ੇਟਿਵ ਆਉਣ ਉਪਰੰਤ ਜਦੋਂ ਉਕਤ ਵਿਅਕਤੀ ਨੇ ਆਪਣੇ ਘਰ ਜਾ ਕੇ ਰਿਪੋਰਟ ਸਬੰਧੀ ਜਾਣਕਾਰੀ ਦਿੱਤੀ ਤਾਂ ਉਸ ਦੀ ਬੇਟੀ ਇਕਦਮ ਮਾਨਸਿਕ ਦਬਾਅ ਹੇਠ ਆ ਗਈ, ਜਿਸ ਦੌਰਾਨ ਉਕਤ ਵਿਅਕਤੀ ਰਾਤ ਸਮੇਂ ਹੀ ਘਰੋਂ ਚਲਾ ਗਿਆ ਅਤੇ ਅੱਜ ਸਵੇਰੇ ਉਹ ਪਾਣੀ ਵਾਲੀ ਟੈਂਕੀ ’ਤੇ ਜਾ ਚੜ੍ਹਿਆ।

ਉਕਤ ਵਿਅਕਤੀ ਨੇ ਦੱਸਿਆ ਕਿ ਉਹ ਆਪਣੀ ਬੇਟੀ ਸਮੇਤ ਘਰ ’ਚ ਰਹਿੰਦਾ ਹੈ ਅਤੇ ਉਸ ਦੀ ਰਿਪੋਰਟ ਪਾਜ਼ੇਟਿਵ ਹੋਣ ਕਾਰਨ ਉਸ ਦੀ ਬੇਟੀ ਮਾਨਸਿਕ ਤੌਰ ’ਤੇ ਦਬਾਅ ਵਿਚ ਆ ਗਈ ਹੈ।


author

Bharat Thapa

Content Editor

Related News