ਜ਼ਮੀਨੀ ਵਿਵਾਦ ਨੇ ਧਾਰਿਆ ਖ਼ੂਨੀ ਰੂਪ, ਨੌਜਵਾਨ ਦਾ ਗੋਲ਼ੀਆਂ ਮਾਰ ਕੇ ਕਤਲ

Wednesday, Nov 09, 2022 - 01:27 AM (IST)

ਜ਼ਮੀਨੀ ਵਿਵਾਦ ਨੇ ਧਾਰਿਆ ਖ਼ੂਨੀ ਰੂਪ, ਨੌਜਵਾਨ ਦਾ ਗੋਲ਼ੀਆਂ ਮਾਰ ਕੇ ਕਤਲ

ਅਜਨਾਲਾ/ਰਮਦਾਸ (ਗੁਰਜੰਟ)-ਤਹਿਸੀਲ ਅਜਨਾਲਾ ਅਧੀਨ ਆਉਂਦੇ ਪਿੰਡ ਹਰੜ ਖੁਰਦ ਵਿਖੇ ਜ਼ਮੀਨੀ ਝਗੜੇ ਨੂੰ ਲੈ ਕੇ ਇਕ ਨੌਜਵਾਨ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਮ੍ਰਿਤਕ ਜੋਬਨਦੀਪ ਸਿੰਘ (35) ਪੁੱਤਰ ਦਿਲਬਾਗ ਸਿੰਘ ਵਾਸੀ ਹਰੜ ਖੁਰਦ ਦੇ ਪਰਿਵਾਰਕ ਮੈਂਬਰ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਸਾਡੇ ਪਿਓ-ਦਾਦੇ ਦੀ ਮਾਲਕੀ ਜ਼ਮੀਨ ਹੈ, ਜਿਸ ’ਚ ਬੀਤੇ ਕੱਲ ਸਾਡੇ ਵੱਲੋਂ ਕਣਕ ਦੀ ਫ਼ਸਲ ਬੀਜੀ ਗਈ ਹੈ ਪਰ ਇਸ ਜ਼ਮੀਨ ’ਤੇ ਬਿਨਾਂ ਮਤਲਬ ਤੋਂ ਆਪਣਾ ਹੱਕ ਜਤਾਉਣ ਵਾਲੇ ਪੱਪੀ ਸਿੰਘ ਤੇ ਉਸ ਦੇ ਸਾਥੀਆਂ ਨੇ ਅੱਜ ਪਹਿਲਾਂ ਸਾਡੀ ਕਣਕ ਦੀ ਬੀਜੀ ਫਸਲ ਵਾਹ ਦਿੱਤੀ।

ਇਹ ਖ਼ਬਰ ਵੀ ਪੜ੍ਹੋ : ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਅੱਜ, ਕਾਂਟੇ ਦੀ ਟੱਕਰ, ਜੋੜ-ਤੋੜ ਦੀ ਸਿਆਸਤ ਜ਼ੋਰਾਂ ’ਤੇ

ਉਸ ਤੋਂ ਬਾਅਦ ਸਾਡੇ ਉਪਰ ਗੋਲ਼ੀ ਚਲਾ ਕੇ ਹਮਲਾ ਕਰ ਦਿੱਤਾ, ਜਿਸ ਦੌਰਾਨ ਸਾਡੇ ਭਰਾ ਜੋਬਨਦੀਪ ਸਿੰਘ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ।

ਇਹ ਖ਼ਬਰ ਵੀ ਪੜ੍ਹੋ : ਪੰਥ ਦੀ ਮਹਾਨ ਸੰਸਥਾ ਨੂੰ ਬਚਾਉਣ ਲਈ ਸ਼੍ਰੋਮਣੀ ਕਮੇਟੀ ਮੈਂਬਰ ਆਜ਼ਾਦ ਢੰਗ ਨਾਲ ਪਾਉਣ ਵੋਟ : ਬੀਬੀ ਜਗੀਰ ਕੌਰ


author

Manoj

Content Editor

Related News