ਮਜ਼ਦੂਰ ਨੇ ਲਿਆ ਫਾਹਾ

08/22/2017 1:22:04 AM

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ,(ਸੁਖਪਾਲ, ਪਵਨ)- ਬੀਤੀ ਰਾਤ ਪਿੰਡ ਰੁਪਾਣਾ ਵਿਖੇ ਇਕ ਵਿਅਕਤੀ ਨੇ ਦਰੱਖਤ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।ਜਾਣਕਾਰੀ ਅਨੁਸਾਰ ਚਰਨ ਦਾਸ ਪੁੱਤਰ ਚੂਨੀ ਲਾਲ ਉਮਰ 35 ਸਾਲ ਸੇਤੀਆ ਪੇਪਰ ਮਿੱਲ ਰੁਪਾਣਾ ਵਿਖੇ ਠੇਕੇਦਾਰ ਕੋਲ ਟਰੈਕਟਰ ਚਲਾਉਂਦਾ ਸੀ। ਬੀਤੀ ਸ਼ਾਮ ਇਕ ਵਾਰ ਉਹ ਘਰ ਆਇਆ ਤੇ ਇਹ ਕਹਿ ਕੇ ਵਾਪਸ ਟਰੈਕਟਰ ਲੈ ਕੇ ਚਲਾ ਗਿਆ ਕਿ ਮੈਨੂੰ ਕੰਮ ਹੈ। ਰਾਤ ਵੇਲੇ ਉਹ ਘਰ ਨਹੀਂ ਆਇਆ। ਪਰਿਵਾਰਕ ਮੈਂਬਰ ਉਸ ਨੂੰ ਲੱਭਦੇ ਰਹੇ ਤੇ ਸਵੇਰੇ ਉਸ ਦੀ ਲਾਸ਼ ਪਿੰਡ ਰੁਪਾਣਾ ਵਿਖੇ ਹੀ ਨਹਿਰ 'ਤੇ ਇਕ ਦਰੱਖਤ ਨਾਲ ਲਟਕੀ ਹੋਈ ਮਿਲੀ। ਪਰਿਵਾਰਕ ਮੈਂਬਰਾਂ ਅਨੁਸਾਰ ਉਹ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ। ਪੁਲਸ ਪਾਰਟੀ ਮੌਕੇ 'ਤੇ ਪਹੁੰਚ ਗਈ ਸੀ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਸੀ।


Related News