ਡੇਰਾ ਬਿਆਸ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ! ਲਿਆ ਗਿਆ ਵੱਡਾ ਫ਼ੈਸਲਾ
Friday, Mar 27, 2026 - 06:15 PM (IST)
ਫਿਰੋਜ਼ਪੁਰ (ਆਨੰਦ)- ਡੇਰਾ ਬਿਆਸ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਰੇਲਵੇ ਵਿਭਾਗ ਵੱਲੋਂ ਬਿਆਸ ਵਿਖੇ ਰਾਧਾ ਸੁਆਮੀ ਸਤਿਸੰਗ ਵਿਚ ਸ਼ਾਮਲ ਹੋਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ ਵਿਸ਼ੇਸ਼ ਕਦਮ ਚੁੱਕੇ ਗਏ ਹਨ। ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਫਿਰੋਜ਼ਪੁਰ ਪਰਮਦੀਪ ਸਿੰਘ ਸੈਣੀ ਅਨੁਸਾਰ ਰੇਲਵੇ ਨੇ ਹਜ਼ਰਤ ਨਿਜ਼ਾਮੁਦੀਨ-ਬਿਆਸ ਅਤੇ ਸਹਾਰਨਪੁਰ-ਬਿਆਸ ਵਿਚਕਾਰ ਵਿਸ਼ੇਸ਼ ਮੇਲ ਐਕਸਪ੍ਰੈਸ ਟਰੇਨਾਂ ਚਲਾਉਣ ਦਾ ਫ਼ੈਸਲਾ ਕੀਤਾ ਹੈ।
ਇਹ ਵੀ ਪੜ੍ਹੋ: ਨਵਾਂਸ਼ਹਿਰ ਜ਼ਿਲ੍ਹੇ 'ਚ ਲੱਗੀ ਵੱਡੀ ਪਾਬੰਦੀ! 20 ਮਈ ਤੱਕ ਨਵੇਂ ਹੁਕਮ ਜਾਰੀ, ਰਾਤ 10 ਤੋਂ ਸਵੇਰੇ 6 ਵਜੇ ਤੱਕ...
ਉਨ੍ਹਾਂ ਦੱਸਿਆ ਕਿ ਹਜ਼ਰਤ ਨਿਜ਼ਾਮੁਦੀਨ-ਬਿਆਸ-ਹਜ਼ਰਤ ਨਿਜ਼ਾਮੁਦੀਨ 04451/04452 ਇਹ ਵਿਸ਼ੇਸ਼ ਟਰੇਨ ਸ਼ਰਧਾਲੂਆਂ ਦੇ ਸਫ਼ਰ ਨੂੰ ਸੁਖਾਲਾ ਬਣਾਉਣ ਲਈ ਦੋ ਗੇੜੇ ਲਗਾਏਗੀ। 04451 ਇਹ ਟਰੇਨ ਹਜ਼ਰਤ ਨਿਜ਼ਾਮੁਦੀਨ ਤੋਂ 23 ਅਪ੍ਰੈਲ 2026 ਅਤੇ 7 ਮਈ 2026 ਨੂੰ ਸ਼ਾਮ 7.40 ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਸਵੇਰੇ 4.05 ਵਜੇ ਬਿਆਸ ਪਹੁੰਚੇਗੀ। 04452 ਵਾਪਸੀ ’ਤੇ ਇਹ ਟਰੇਨ ਬਿਆਸ ਤੋਂ 26 ਅਪ੍ਰੈਲ 2026 ਅਤੇ 10 ਮਈ 2026 ਨੂੰ ਰਾਤ 8.35 ਵਜੇ ਚੱਲੇਗੀ ਅਤੇ ਸਵੇਰੇ 4 ਵਜੇ ਹਜ਼ਰਤ ਨਿਜ਼ਾਮੁਦੀਨ ਪਹੁੰਚੇਗੀ। ਇਹ ਟਰੇਨ ਰਸਤੇ ਵਿਚ ਨਵੀਂ ਦਿੱਲੀ, ਸਬਜ਼ੀ ਮੰਡੀ, ਅੰਬਾਲਾ ਕੈਂਟ, ਲੁਧਿਆਣਾ ਅਤੇ ਜਲੰਧਰ ਸਿਟੀ ਰੇਲਵੇ ਸਟੇਸ਼ਨਾਂ ’ਤੇ ਦੋਵਾਂ ਦਿਸ਼ਾਵਾਂ ਵਿਚ ਰੁਕੇਗੀ।
ਇਹ ਵੀ ਪੜ੍ਹੋ: ਜਲੰਧਰ ਵਾਸੀ ਦੇਣ ਧਿਆਨ! ਇਹ ਪੈਟਰੋਲ ਪੰਪ ਹੋਇਆ ਬੰਦ, ਸੇਲਸਮੈਨ ਦਾ ਆਇਆ ਬਿਆਨ
ਸਹਾਰਨਪੁਰ-ਬਿਆਸ-ਸਹਾਰਨਪੁਰ 04565/04566 ਇਹ ਟਰੇਨ ਸਹਾਰਨਪੁਰ ਤੋਂ ਆਉਣ ਵਾਲੇ ਸ਼ਰਧਾਲੂਆਂ ਲਈ ਰੇਲਵੇ ਤਿੰਨ ਗੇੜੇ ਲਗਾਏਗੀ। 04565 ਇਹ ਟਰੇਨ ਸਹਾਰਨਪੁਰ ਤੋਂ 24 ਅਪ੍ਰੈਲ 1 ਮਈ ਅਤੇ 8 ਮਈ 2026 ਨੂੰ ਰਾਤ 20.50 ਵਜੇ ਚੱਲੇਗੀ ਅਤੇ ਸਵੇਰੇ 02.15 ਵਜੇ ਬਿਆਸ ਪਹੁੰਚੇਗੀ। ਇਹ ਟਰੇਨ ਨੰਬਰ 04566 ਵਾਪਸੀ ਦੀ ਗੱਡੀ ਬਿਆਸ ਤੋਂ 26 ਅਪ੍ਰੈਲ, 3 ਮਈ ਅਤੇ 10 ਮਈ 2026 ਨੂੰ ਦੁਪਹਿਰ ਬਾਅਦ 3 ਵਜੇ ਰਵਾਨਾ ਹੋ ਕੇ ਰਾਤ 21.10 ਵਜੇ ਸਹਾਰਨਪੁਰ ਪਹੁੰਚੇਗੀ। ਇਹ ਟਰੇਨ ਯਮੁਨਾਨਗਰ ਜਗਾਧਰੀ, ਜਗਾਧਰੀ ਵਰਕਸ਼ਾਪ, ਅੰਬਾਲਾ ਕੈਂਟ, ਲੁਧਿਆਣਾ ਅਤੇ ਜਲੰਧਰ ਸਿਟੀ ਸਟੇਸ਼ਨਾਂ ’ਤੇ ਰੁਕੇਗੀ। ਰੇਲਵੇ ਦੇ ਇਸ ਫ਼ੈਸਲੇ ਨਾਲ ਸਤਿਸੰਗ ਦੌਰਾਨ ਹੋਣ ਵਾਲੀ ਭੀੜ ਤੋਂ ਰਾਹਤ ਮਿਲੇਗੀ ਅਤੇ ਸੰਗਤਾਂ ਨੂੰ ਆਉਣ-ਜਾਣ ਵਿਚ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਵੇਗਾ।
ਇਹ ਵੀ ਪੜ੍ਹੋ: ਜੰਗ ਵਿਚਾਲੇ ਪੰਜਾਬ 'ਤੇ ਪਿਆ ਡਾਲਰਾਂ ਦਾ ਮੀਂਹ! ਦੋਆਬਾ ਵਾਲਿਆਂ ਦਾ ਵਧਿਆ ਬੈਂਕ ਬੈਲੇਂਸ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
