ਨਾਬਾਲਗ ਲੜਕੇ ਨੂੰ ਉਧਾਲ ਕੇ ਲਿਜਾਣ ''ਤੇ ਪਰਚਾ ਦਰਜ
Thursday, May 03, 2018 - 10:41 AM (IST)

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)-ਇਕ ਨਾਬਾਲਗ ਲੜਕੇ ਨੂੰ ਨਾ-ਮਾਲੂਮ ਵਿਅਕਤੀਆਂ ਵੱਲੋਂ ਉਧਾਲ ਕੇ ਲਿਜਾਣ 'ਤੇ ਥਾਣਾ ਸਿਟੀ-1 ਮਾਲੇਰਕੋਟਲਾ ਵਿਖੇ ਉਕਤ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਥਾਣੇਦਾਰ ਪੁਸ਼ਪਿੰਦਰ ਕੌਰ ਨੇ ਦੱਸਿਆ ਕਿ ਮੁਦਈ ਰੇਖਾ ਪਤਨੀ ਬਲਜੀਤ ਸਿੰਘ ਵਾਸੀ ਅੰਮ੍ਰਿਤਸਰ ਹਾਲ ਆਬਾਦ ਪੁੱਤਰੀ ਰਾਮੇਸ਼ ਕੁਮਾਰ ਵਾਸੀ ਟਰੱਕ ਯੂਨੀਅਨ ਮਾਲੇਰਕੋਟਲਾ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਮੁਦਈ ਦਾ ਨਾਬਾਲਗ ਲੜਕਾ ਕਰਨਜੀਤ 29 ਅਪ੍ਰੈਲ ਨੂੰ ਟਰੱਕ ਯੂਨੀਅਨ ਮਾਲੇਰਕੋਟਲਾ ਵਿਖੇ ਆਪਣੇ ਘਰੋਂ ਬਿਨਾਂ ਕੁਝ ਦੱਸੇ ਚਲਾ ਗਿਆ ਜੋ ਅਜੇ ਤੱਕ ਘਰ ਵਾਪਸ ਨਹੀਂ ਆਇਆ। ਪੜਤਾਲ ਕਰਨ 'ਤੇ ਪਤਾ ਲੱਗਾ ਕਿ ਮੁਦਈ ਦੇ ਲੜਕੇ ਕਰਨਜੀਤ ਨੂੰ ਜੁਰਮ ਕਰਨ ਦੀ ਨੀਅਤ ਨਾਲ ਨਾ-ਮਾਲੂਮ ਵਿਅਕਤੀਆਂ ਵੱਲੋਂ ਉਧਾਲ ਕੇ ਲਿਜਾਇਆ ਗਿਆ ਹੈ।