ਰਾਮ ਰਹੀਮ ਪ੍ਰਤੀ ਜਾਣਬੁਝ ਕੇ ਖੱਟੜ ਸਰਕਾਰ ਨੇ ਬੰਦ ਰੱਖੀਆਂ ਅੱਖਾਂ

09/07/2017 8:30:53 AM

ਸਿਰਸਾ : ਆਖਿਰ ਕੀ ਕਾਰਨ ਹੈ ਕਿ ਰਾਮ ਰਹੀਮ ਦੇ ਡੇਰੇ 'ਤੇ ਕਈ ਤਰ੍ਹਾਂ ਦੀਆਂ ਗੈਰ ਕਾਨੂੰਨੀ ਸਰਗਰਮੀਆਂ ਕਈ ਸਾਲਾਂ ਤਕ ਚਲਦੀਆਂ ਰਹੀਆਂ ਪਰ ਹਰਿਆਣਾ ਸਰਕਾਰ ਆਪਣੀਆਂ ਅੱਖਾਂ ਬੰਦ ਕਰ ਕੇ ਬੈਠੀ ਰਹੀ। ਰਾਮ ਰਹੀਮ ਮਾਮਲੇ 'ਤੇ ਖੱਟੜ ਸਰਕਾਰ ਦੀ ਕਿਰਕਿਰੀ ਤਾਂ ਪਹਿਲਾਂ ਤੋਂ ਹੀ ਹੋ ਰਹੀ ਹੈ ਪਰ ਹੁਣ ਇਕ ਖੁਫੀਆ ਕੈਮਰੇ ਵਿਚ ਜੋ ਸੱਚ ਕੈਦ ਹੋਇਆ ਹੈ, ਉਹ ਅੱਖਾਂ ਖੋਲ੍ਹ ਦੇਣ ਵਾਲਾ ਹੈ। 
ਆਈ. ਬੀ. ਕਈ ਸਾਲਾਂ ਤੋਂ ਡੇਰੇ ਦੀਆਂ ਸਾਜ਼ਿਸ਼ਾਂ ਤੋਂ ਸਰਕਾਰ ਨੂੰ ਚੌਕਸ ਕਰ ਰਹੀ ਸੀ ਪਰ ਸਰਕਾਰ ਨੇ ਹਰ ਗੱਲ ਨੂੰ ਬੇਧਿਆਨ ਕੀਤਾ ਅਤੇ ਉਸ ਦਾ ਖਮਿਆਜ਼ਾ 25 ਅਗਸਤ ਨੂੰ ਭੁਗਤਣਾ ਪਿਆ।
ਆਈ. ਬੀ. ਦੇ ਇਕ ਹੈੱਡ ਕਾਂਸਟੇਬਲ ਸਨਮੀਤ ਨੇ ਕਿਹਾ ਕਿ ਸਰਕਾਰ ਨੂੰ ਚੌਕਸ ਕੀਤਾ ਗਿਆ ਸੀ ਕਿ ਜੇ ਅਦਾਲਤ ਦਾ ਫੈਸਲਾ ਰਾਮ ਰਹੀਮ ਵਿਰੁੱਧ ਜਾਂਦਾ ਹੈ ਤਾਂ ਡੇਰੇ ਦੇ ਲੋਕ ਕੁਝ ਵੀ ਕਰ ਸਕਦੇ ਹਨ। ਇਸ ਨੂੰ ਖੱਟੜ ਸਰਕਾਰ ਦੀ ਲਾਪ੍ਰਵਾਹੀ ਕਹੀਏ ਜਾਂ ਫਿਰ ਡੇਰੇ ਨਾਲ ਅੰਦਰੂਨੀ ਗਠਜੋੜ ਦਾ ਨਤੀਜਾ ਕਿ ਰਾਮ ਰਹੀਮ 'ਤੇ ਆਉੁਣ ਵਾਲੇ ਫੈਸਲੇ ਤੋਂ ਪਹਿਲਾਂ ਡੇਰਾ ਸੱਚਾ ਸੌਦਾ ਦੇ ਹਰ ਇਰਾਦੇ ਤੋਂ ਜਾਣੂ ਹੋਣ ਦੇ ਬਾਵਜੂਦ ਸਰਕਾਰ ਆਪਣੇ ਕੰਨਾਂ ਵਿਚ ਤੇਲ ਪਾ ਕੇ ਸੁੱਤੀ ਰਹੀ ਅਤੇ ਪੰਚਕੂਲਾ ਹਿੰਸਾ ਦੀ ਅੱਗ ਵਿਚ ਸੜ ਗਿਆ।


Related News