ਤਿਉਹਾਰ ਦੀਆਂ ਖੁਸ਼ੀਆਂ ਮਾਤਮ ''ਚ ਬਦਲੀਆਂ, ਹਾਦਸੇ ਦੌਰਾਨ ਕਾਰਾਂ ਦੇ ਖੁੱਲ੍ਹ ਗਏ ਏਅਰਬੈਗ
Tuesday, Oct 29, 2024 - 11:37 AM (IST)
ਮੋਹਾਲੀ (ਸੰਦੀਪ) : ਸੈਕਟਰ-79 ਏਅਰਪੋਰਟ ਰੋਡ 'ਤੇ ਦੇਰ ਰਾਤ ਤੇਜ਼ ਰਫ਼ਤਾਰ ਫਾਰਚੂਨਰ ਅਤੇ ਸਕੋਡਾ ਕਾਰ ਵਿਚਾਲੇ ਟੱਕਰ ਹੋ ਗਈ। ਹਾਦਸੇ ’ਚ ਸਕੋਡਾ ਸਵਾਰ ਦੋ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਦਲਜੀਤ ਸਿੰਘ (43) ਤੇ ਗੁਰਬੰਤ ਸਿੰਘ (48) ਵਜੋਂ ਹੋਈ ਹੈ। ਹਾਦਸੇ ਤੋਂ ਬਾਅਦ ਫਾਰਚੂਨਰ ਚਾਲਕ ਮੌਕੇ ’ਤੇ ਕਾਰ ਛੱਡ ਕੇ ਫ਼ਰਾਰ ਹੋ ਗਿਆ। ਥਾਣਾ ਸੋਹਾਣਾ ਦੀ ਪੁਲਸ ਨੇ ਨੁਕਸਾਨੇ ਦੋਵੇਂ ਵਾਹਨਾਂ ਨੂੰ ਕਬਜ਼ੇ ’ਚ ਲੈ ਕੇ ਮੌਕੇ ਦਾ ਮੁਆਇਨਾ ਕਰਨ ਉਪਰੰਤ ਮੁਲਜ਼ਮ ਫਾਰਚੂਨਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਦੀਵਾਲੀ ਤੋਂ ਪਹਿਲਾਂ ਪੰਜਾਬ 'ਚ ਵੱਡੀ ਵਾਰਦਾਤ, ਪੰਚਾਇਤ ਮੈਂਬਰ ਦਾ ਕੀਤਾ ਕਤਲ
ਸੋਹਾਣਾ ਥਾਣਾ ਇੰਚਾਰਜ ਜਸਪ੍ਰੀਤ ਸਿੰਘ ਕਾਹਲੋਂ ਨੇ ਦੱਸਿਆ ਕਿ ਰਾਤ ਸਮੇਂ ਫਾਰਚੂਨਰ ਚਾਲਕ ਹਵਾਈ ਅੱਡੇ ਤੋਂ ਲਾਂਡਰਾਂ ਵੱਲ ਜਾ ਰਿਹਾ ਸੀ, ਜਦਕਿ ਸਕੋਡਾ ਸੈਕਟਰ-78 ਤੋਂ ਸੈਕਟਰ-79 ਵੱਲ ਆ ਰਹੀ ਸੀ। ਜਿਵੇਂ ਹੀ ਦੋਵੇਂ ਕਾਰਾਂ ਸੈਕਟਰ-79 ਕੋਲ ਪੁੱਜੀਆਂ ਤਾਂ ਟੱਕਰ ਹੋ ਗਈ।
ਇਹ ਵੀ ਪੜ੍ਹੋ : ਬੁੜੈਲ ਜੇਲ ਬ੍ਰੇਕ ਕਾਂਡ : ਬਰੀ ਮੁਲਜ਼ਮਾਂ ਨੂੰ ਸਜ਼ਾ ਦੀ ਮੰਗ ਵਾਲੀ ਅਪੀਲ ਹਾਈਕੋਰਟ ਵੱਲੋਂ ਰੱਦ
ਰਫ਼ਤਾਰ ਕਾਰਨ ਕਾਰਾਂ ਦੇ ਏਅਰਬੈਗ ਤੱਕ ਖੁੱਲ੍ਹ ਗਏ ਅਤੇ ਦੋਵੇਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ। ਹਾਦਸੇ ਤੋਂ ਬਾਅਦ ਫਾਰਚੂਨਰ ਚਾਲਕ ਮੌਕੇ ’ਤੇ ਕਾਰ ਛੱਡ ਕੇ ਫ਼ਰਾਰ ਹੋ ਗਿਆ ਜਦਕਿ ਸਕੋਡਾ ਸਵਾਰ ਦੋਵਾਂ ਜ਼ਖ਼ਮੀਆਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਪੁਲਸ ਹਾਦਸੇ ਦੇ ਕਾਰਨਾਂ ਦੀ ਜਾਂਚ ਕਰਨ ਲਈ ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8