ਫਤਿਹਵੀਰ ਨੂੰ ਹਸਪਤਾਲ ਪਹੁੰਚਾਉਣ ਲਈ ਹੈਲੀਕਾਪਟਰ ਤਾਇਨਾਤ

Monday, Jun 10, 2019 - 06:56 PM (IST)

ਫਤਿਹਵੀਰ ਨੂੰ ਹਸਪਤਾਲ ਪਹੁੰਚਾਉਣ ਲਈ ਹੈਲੀਕਾਪਟਰ ਤਾਇਨਾਤ

ਸੰਗਰੂਰ (ਮੰਗਲਾ) —  ਪਿਛਲੇ 5 ਦਿਨਾਂ ਤੋਂ ਬੋਰਵੈੱਲ 'ਚ ਫਸੇ ਫਤਿਹਵੀਰ ਨੂੰ ਬਚਾਉਣ ਲਈ ਕਈ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਫਤਿਹਵੀਰ ਨੂੰ ਬਾਹਰ ਕੱਢਣ ਲਈ ਆਰਮੀ ਅਤੇ ਐੱਨ.ਡੀ.ਆਰ.ਐੱਫ. ਵਲੋਂ ਸਾਂਝੇ ਤੌਰ 'ਤੇ ਆਪਰੇਸ਼ਨ ਜਾਰੀ ਰੱਖਿਆ ਗਿਆ ਹੈ। ਇਸ ਮੌਕੇ ਬੋਰਵੈੱਲ ਕੋਲ ਕਈ ਡਾਕਟਰੀ ਟੀਮਾਂ ਵੀ ਮੌਕੇ 'ਤੇ ਮੌਜੂਦ ਹਨ, ਜਿਨ੍ਹਾਂ ਵਲੋਂ ਫਤਿਹਵੀਰ ਨੂੰ ਬੋਰਵੈੱਲ 'ਚੋਂ ਬਾਹਰ ਕੱਢਦੇ ਸਾਰ ਹੀ ਉਸ ਦੀ ਹਾਲਤ ਮੁਤਾਬਕ ਉਸ ਦਾ ਇਲਾਜ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਸਰਕਾਰ ਵਲੋਂ ਮੌਕੇ 'ਤੇ ਇਕ ਹੈਲੀਕਾਪਟਰ ਵੀ ਭੇਜਿਆ ਗਿਆ ਹੈ ਜੋ ਕਿ ਫਤਿਹਵੀਰ ਦੀ ਸਥਿਤੀ ਨੂੰ ਦੇਖਦੇ ਹੋਏ ਉਸ ਨੂੰ ਹਸਪਤਾਲ 'ਚ ਲੈ ਜਾਵੇਗਾ। ਮਿਲੀ ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਫਤਿਹਵੀਰ ਨੂੰ ਇਸ ਹੈਲੀਕਾਪਟਰ 'ਚ ਲੁਧਿਆਣਾ ਦੇ ਡੀ.ਐੱਮ.ਸੀ. ਹਸਪਤਾਲ 'ਚ ਲਿਜਾਇਆ ਜਾ ਸਕਦਾ ਹੈ।


author

satpal klair

Content Editor

Related News