ਹੈੱਡ ਕਾਂਸਟੇਬਲ ਦੀ ਸ਼ਰਾਬ ਪੀਣ ਦੀ ਆਦਤ ਤੋਂ ਦੁਖੀ ਪਤਨੀ ਨੇ ਮਾਰੀ ਨਹਿਰ ''ਚ ਛਾਲ
Friday, Feb 23, 2018 - 06:57 AM (IST)

ਲੁਧਿਆਣਾ, (ਰਿਸ਼ੀ)- ਪੁਲਸ ਮੁਲਾਜ਼ਮ ਦੇ ਸ਼ਰਾਬ ਪੀਣ ਦੀ ਆਦਤ ਤੋਂ ਤੰਗ ਪਤਨੀ ਨੀਲਮ ਨੇ ਨਹਿਰ 'ਚ ਛਾਲ ਮਾਰ ਦਿੱਤੀ। ਰਾਹਗੀਰਾਂ ਨੇ ਉਸ ਨੂੰ ਬਾਹਰ ਕੱਢ ਕੇ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ, ਜਿੱਥੇ ਉਸ ਨੇ ਦਮ ਤੋੜ ਦਿੱਤਾ। ਇਸ ਮਾਮਲੇ 'ਚ ਥਾਣਾ ਐੱਸ. ਬੀ. ਐੱਸ. ਨਗਰ ਦੀ ਪੁਲਸ ਨੇ ਮ੍ਰਿਤਕਾ ਦੇ ਭਰਾ ਸੰਦੀਪ ਕੁਮਾਰ ਨਿਵਾਸੀ ਕਰਨੈਲਾ ਦੇ ਬਿਆਨ 'ਤੇ ਜੀਜਾ ਹੈੱਡ ਕਾਂਸਟੇਬਲ ਪੱਪੂ ਚੌਹਾਨ ਖਿਲਾਫ ਧਾਰਾ 306 (ਆਤਮ ਹੱਤਿਆ ਦੇ ਲਈ ਮਜਬੂਰ ਕਰਨ) ਦੇ ਦੋਸ਼ 'ਚ ਕੇਸ ਦਰਜ ਕੀਤਾ ਹੈ।Êਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਸੰਦੀਪ ਨੇ ਦੱਸਿਆ ਕਿ ਦੋਸ਼ੀ ਪੁਲਸ ਵਿਭਾਗ 'ਚ ਹੈੱਡ ਕਾਂਸਟੇਬਲ ਹੈ। ਪੱਪੂ ਹਮੇਸ਼ਾ ਸ਼ਰਾਬ ਦੇ ਬਾਅਦ ਪਤਨੀ ਅਤੇ ਬੱਚਿਆਂ ਨਾਲ ਲੜਾਈ-ਝਗੜਾ ਕਰਦਾ ਸੀ, ਜਿਸ ਕਾਰਨ ਉਨ੍ਹਾਂ ਦੀ ਭੈਣ ਕਾਫੀ ਪ੍ਰੇਸ਼ਾਨ ਸੀ।