Canada ਜਾ ਕੇ ਮੁੱਕਰਨ ਦੇ ਇਲਜ਼ਾਮਾਂ ਵਾਲੀ ਕੁੜੀ ਆਈ ਕੈਮਰੇ ਸਾਹਮਣੇ, ਕਰ ਦਿੱਤੇ ਵੱਡੇ ਖ਼ੁਲਾਸੇ (ਵੀਡੀਓ)

Tuesday, Jan 16, 2024 - 07:10 PM (IST)

Canada ਜਾ ਕੇ ਮੁੱਕਰਨ ਦੇ ਇਲਜ਼ਾਮਾਂ ਵਾਲੀ ਕੁੜੀ ਆਈ ਕੈਮਰੇ ਸਾਹਮਣੇ, ਕਰ ਦਿੱਤੇ ਵੱਡੇ ਖ਼ੁਲਾਸੇ (ਵੀਡੀਓ)

ਜਗਰਾਓਂ : ਸਹੁਰਿਆਂ ਦਾ 28 ਲੱਖ ਰੁਪਿਆ ਲਗਵਾ ਕੇ ਕੈਨੇਡਾ ਜਾ ਕੇ ਮੁੱਕਰਨ ਦੇ ਦੋਸ਼ਾਂ ਵਾਲੀ ਕੁੜੀ ਜੈਸਵੀਰ ਕਾਫ਼ੀ ਚਰਚਾ 'ਚ ਹੈ। ਜਦੋਂ ਉਹ ਹੁਣ 9 ਸਾਲਾਂ ਬਾਅਦ ਆਪਣੀ ਭੈਣ ਦੇ ਵਿਆਹ ਲਈ ਭਾਰਤ ਆਈ ਤਾਂ ਦਿੱਲੀ ਏਅਰਪੋਰਟ ਤੋਂ ਹੀ ਸਹੁਰਿਆਂ ਨੇ ਉਸ ਨੂੰ ਗ੍ਰਿਫ਼ਤਾਰ ਕਰਵਾ ਦਿੱਤਾ ਸੀ। ਹੁਣ ਜੈਸਵੀਰ ਨੇ ਕੈਮਰੇ ਸਾਹਮਣੇ ਆ ਕੇ ਆਪਣੇ ਸਹੁਰਿਆਂ ਅਤੇ ਪਤੀ ਨੂੰ ਲੈ ਕੇ ਵੱਡੇ ਖ਼ੁਲਾਸੇ ਕੀਤੇ ਹਨ। ਜੈਸਵੀਰ ਨੇ ਕਿਹਾ ਕਿ ਉਸ ਦਾ ਵਿਆਹ ਜਗਰੂਪ ਨਾਲ ਨਵੰਬਰ, 2015 'ਚ ਹੋਇਆ ਸੀ।

ਇਹ ਵੀ ਪੜ੍ਹੋ : ਪੰਜਾਬ 'ਚ ਗ੍ਰਾਮ ਪੰਚਾਇਤਾਂ ਭੰਗ ਕਰਨ ਦੀ ਤਿਆਰੀ! ਜਲਦ ਹੋਣਗੀਆਂ ਸਰਪੰਚੀ ਚੋਣਾਂ (ਵੀਡੀਓ)

ਜਦੋਂ ਉਹ ਕੈਨੇਡਾ ਗਈ ਤਾਂ ਸਭ ਕੁੱਝ ਠੀਕ ਸੀ। ਜਦੋਂ ਥੋੜ੍ਹਾ ਸਮਾਂ ਹੋ ਗਿਆ ਤਾਂ ਜਗਰੂਪ ਨੇ ਸ਼ੱਕ ਕਾਰਨ ਉਸ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਜਗਰੂਪ ਦੀ ਕੈਨੇਡਾ ਦੀ ਫਾਈਲ ਦਸਤਾਵੇਜ਼ ਠੀਕ ਹੋਣ ਕਾਰਨ ਡੇਢ ਸਾਲ ਤੱਕ ਲੱਗੀ ਹੀ ਨਹੀਂ। ਜੈਸਵੀਰ ਨੇ ਦੱਸਿਆ ਕਿ ਉਸ ਦੇ ਦਸਤਾਵੇਜ਼ ਫਰਜ਼ੀ ਸਨ ਅਤੇ ਜਦੋਂ ਵੀ ਮੈਂ ਦਸਤਵੇਜ਼ ਮੰਗਦੀ ਸੀ ਤਾਂ ਇਹ ਟਾਲ-ਮਟੋਲ ਕਰਨ ਲੱਗ ਪੈਂਦੇ ਸਨ। ਫਿਰ ਜਗਰੂਪ ਨੇ ਇਕ ਵਾਰ ਭਾਰਤ ਅਤੇ ਇਕ ਵਾਰ ਕੈਨੇਡਾ ਤੋਂ ਫਾਈਲ ਲਗਵਾਈ ਅਤੇ ਦੂਜੀ ਵਾਰ ਫਾਈਲ ਰਿਜੈਕਟ ਹੋ ਗਈ, ਜਿਸ ਤੋਂ ਬਾਅਦ ਜਗਰੂਪ ਸਮੇਤ ਸਹੁਰਾ ਪਰਿਵਾਰ ਉਸ ਨੂੰ ਡਿਪੋਰਟ ਕਰਵਾਉਣ ਦੀਆਂ ਧਮਕੀਆਂ ਦੇਣ ਲੱਗ ਪਿਆ।

ਇਹ ਵੀ ਪੜ੍ਹੋ : 28 ਲੱਖ ਖ਼ਰਚਾ ਕੇ ਮੁੱਕਰੀ ਕੈਨੇਡਾ ਗਈ ਨੂੰਹ, ਹੰਝੂ ਵਹਾ ਰਹੇ ਸਹੁਰਿਆਂ ਨੇ ਸੁਣਾਈ ਦੁੱਖ ਭਰੀ ਕਹਾਣੀ (ਵੀਡੀਓ)

ਉਸ ਸਮੇਂ ਲਾਕਡਾਊਨ ਲੱਗਾ ਹੋਣ ਕਾਰਨ ਜੈਸਵੀਰ ਭਾਰਤ ਨਹੀਂ ਆ ਸਕੀ। ਇਸ ਤੋਂ ਇਲਾਵਾ ਜੈਸਵੀਰ ਦੀਆਂ ਵਿਆਹ ਵਾਲੀਆਂ ਤਸਵੀਰਾਂ ਵੀ ਜਿੱਥੇ ਉਹ ਕੰਮ ਕਰਦੀ ਸੀ, ਉੱਥੇ ਵਾਇਰਲ ਕਰ ਦਿੱਤੀਆਂ। ਉਸ ਨੇ ਦੱਸਿਆ ਕਿ ਜਗਰੂਪ ਨੂੰ ਇਸ ਗੱਲ ਦਾ ਵੀ ਸ਼ੱਕ ਸੀ ਕਿ ਮੇਰਾ ਕਿਸੇ ਹੋਰ ਮੁੰਡੇ ਨਾਲ ਅਫੇਅਰ ਚੱਲ ਰਿਹਾ ਹੈ। ਜੈਸਵੀਰ ਨੇ ਇਕ ਵਾਰ ਫਿਰ ਉਨ੍ਹਾਂ ਨੂੰ ਫਾਈਲ ਲਗਵਾਉਣ ਲਈ ਕਿਹਾ ਪਰ ਉਹ ਨਹੀਂ ਮੰਨੇ ਅਤੇ ਫਿਰ ਜਦੋਂ ਉਹ ਭਾਰਤ ਆਈ ਤਾਂ ਉਸ ਨੂੰ ਦਿੱਲੀ ਏਅਰਪੋਰਟ ਤੋਂ ਹੀ ਗ੍ਰਿਫ਼ਤਾਰ ਕਰਵਾ ਦਿੱਤਾ ਗਿਆ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8




 


author

Babita

Content Editor

Related News