ਚਿੱਟਾ ਪੀਣ ਦੀ ਵਾਇਰਲ ਵੀਡੀਓ ਵਾਲੀ ਕੁੜੀ ਦੀ ਹੋਈ ਪਛਾਣ, ਹਿਰਾਸਤ ''ਚ ਲੈਣ ''ਤੇ ਕੀਤੇ ਵੱਡੇ ਖ਼ੁਲਾਸੇ

Monday, Aug 14, 2023 - 06:37 PM (IST)

ਚਿੱਟਾ ਪੀਣ ਦੀ ਵਾਇਰਲ ਵੀਡੀਓ ਵਾਲੀ ਕੁੜੀ ਦੀ ਹੋਈ ਪਛਾਣ, ਹਿਰਾਸਤ ''ਚ ਲੈਣ ''ਤੇ ਕੀਤੇ ਵੱਡੇ ਖ਼ੁਲਾਸੇ

ਲੁਧਿਆਣਾ (ਤਰੁਣ) : 3 ਦਿਨ ਪਹਿਲਾਂ ਬੀ.ਕਾਮ ਗ੍ਰੈਜੂਏਟ ਇਕ ਕੁੜੀ ਦੀ ਚਿੱਟਾ ਪੀਂਦੇ ਹੋਏ ਵੀਡੀਓ ਵਾਇਰਲ ਹੋਈ ਸੀ, ਜਿਸ ਨੂੰ ਪੰਜਾਬ ਕੇਸਰੀ ਨੇ ਜਾਂਚ ਤੋਂ ਬਾਅਦ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ ਸੀ। ਵੀਡੀਓ 'ਚ ਕੁੜੀ ਦਾ ਕਹਿਣਾ ਹੈ ਕਿ ਉਸ ਦੇ ਪ੍ਰੇਮੀ ਨੇ 4 ਸਾਲ ਪਹਿਲਾਂ ਉਸ ਨੂੰ ਚਿੱਟਾ ਦਾ ਆਦੀ ਬਣਾਇਆ, ਜਿਸ ਤੋਂ ਬਾਅਦ ਉਹ ਰੋਜ਼ਾਨਾ ਚਿੱਟਾ ਪੀਣ ਲੱਗ ਗਈ। ਉਸ ਨੂੰ ਜਦੋਂ ਚਿੱਟੇ ਦੀ ਤਲਬ  ਲੱਗੀ ਤਾਂ ਉਸ ਨੂੰ ਪੂਰਾ ਕਰਨ ਲਈ ਉਹ ਆਪਣੇ ਸਰੀਰ ਦਾ ਵਪਾਰ ਕਰਨ ਲਈ ਵੀ ਤਿਆਰ ਸੀ। ਇਸ ਤੋਂ ਬਾਅਦ ਏ.ਸੀ.ਪੀ. ਨਾਰਥ ਸੁਮਿਤ ਸੂਦ ਅਤੇ ਥਾਣਾ ਸਲੇਮ ਟਾਬਰੀ ਦੇ ਇੰਚਾਰਜ ਹਰਜੀਤ ਸਿੰਘ ਨੇ ਕੁੜੀ ਦੀ ਭਾਲ ਸ਼ੁਰੂ ਕਰ ਦਿੱਤੀ। 48 ਘੰਟਿਆਂ ਦੀ ਤਲਾਸ਼ੀ ਮੁਹਿੰਮ ਤੋਂ ਬਾਅਦ ਆਖ਼ਿਰਕਾਰ ਪੁਲਸ ਪ੍ਰਸ਼ਾਸਨ ਨੂੰ ਪਤਾ ਲੱਗਾ ਕੁੜੀ ਟਿੱਬਾ ਇਲਾਕੇ ਦੀ ਰਹਿਣ ਵਾਲੀ ਹੈ।

ਇਹ ਵੀ ਪੜ੍ਹੋ- ਤਰਨਤਾਰਨ 'ਚ ਵੱਡੀ ਘਟਨਾ: ਸੁੱਖਾਂ ਸੁੱਖ ਮੰਗਿਆ 3 ਸਾਲਾ ਪੁੱਤ ਸ਼ਰੇਆਮ ਅਗਵਾ, ਅਲਰਟ ਜਾਰੀ

ਵੀਡੀਓ 'ਚ ਕੁੜੀ ਕਹਿ ਰਹੀ ਸੀ ਕਿ ਉਹ ਚਿੱਟੇ ਦੀ ਆਦੀ  ਹੈ, ਜੋ ਕਿ ਸੱਚ ਗੱਲ ਹੈ। ਪੁਲਸ ਨੇ ਉਕਤ ਕੁੜੀ ਜਦੋਂ ਹਿਰਾਸਤ 'ਚ ਲੈ ਕੇ ਪੁੱਛ-ਗਿੱਛ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਕੁੜੀ ਵਿਆਹੀ ਹੋਈ ਹੈ। ਜਿਸ ਦੀ 6 ਮਹੀਨੇ ਦੀ ਇਕ ਬੱਚੀ ਵੀ ਹੈ ਅਤੇ ਇਕ ਫੈਕਟਰੀ 'ਚ ਕੰਮ ਕਰਦੀ ਹੈ।ਕੁੜੀ ਕਰੀਬ 4 ਸਾਲ ਪਹਿਲਾਂ ਚਿੱਟਾ ਪੀ ਰਹੀ ਸੀ। ਥਾਣਾ ਸਲੇਮ ਦੀ ਪੁਲਸ ਨੇ ਕੁੜੀ ਨੂੰ ਲੁਧਿਆਣਾ ਸਿਵਲ ਹਸਪਤਾਲ ਪਹੁੰਚਾਇਆ। ਜਿੱਥੇ ਕੁੜੀ ਨੂੰ ਮੁੱਢਲੀ ਸਹਾਈਤਾ ਦਿੱਤੀ ਗਈ ਪਰ ਸਥਾਨਕ ਸਿਵਲ ਹਸਪਤਾਲ 'ਚ ਮਹਿਲਾ ਨਸ਼ਾ ਛੁਡਾਊ ਕੇਂਦਰ ਨਾ ਹੋਣ ਕਾਰਨ ਹਸਪਤਾਲ ਪ੍ਰਸ਼ਾਸਨ ਨੇ ਕੁੜੀ ਨੂੰ ਰੱਖਣ ਤੋਂ ਇਨਕਾਰ ਕਰ ਦਿੱਤਾ। ਜਿਸ ਤੋਂ ਬਾਅਦ ਇਲਾਕਾ ਪੁਲਸ ਨੇ ਕੁੜੀ ਨੂੰ ਕਪੂਰਥਲਾ ਦੇ ਮਹਿਲਾ ਨਸ਼ਾ ਛੁਡਾਊ ਕੇਂਦਰ 'ਚ ਦਾਖ਼ਲ ਕਰਵਾਇਆ ਹੈ।

ਇਹ ਵੀ ਪੜ੍ਹੋ- ਦੀਨਾਨਗਰ ਵਿਖੇ ਭਾਰਤੀ ਸਰਹੱਦ ਖੇਤਰ 'ਚ ਘੁਸਪੈਠ ਦੀ ਕੋਸ਼ਿਸ਼ ਕਰਨ ਵਾਲਾ BSF ਨੇ ਕੀਤਾ ਢੇਰ

ਏ.ਸੀ.ਪੀ. ਉੱਤਰੀ ਸੁਮਿਤ ਸੂਦ ਨੇ ਦੱਸਿਆ ਕਿ ਵਾਇਰਲ ਵੀਡੀਓ 'ਚ ਕੁੜੀ ਕਹਿੰਦੀ ਹੈ ਕਿ ਉਹ ਪੀਰੂਬੰਦਾ ਇਲਾਕੇ ਤੋਂ 500 ਰੁਪਏ ਵਿੱਚ ਚਿੱਟਾ ਖ਼ਰੀਦਦੀ ਹੈ। ਪੀਰੂਬੰਦ ਇਲਾਕੇ 'ਚ ਸ਼ਰੇਆਮ ਪਰਚੇ ਵੇਚੇ ਜਾਂਦੇ ਹਨ। ਪੁਲਸ ਵੱਲੋਂ ਉਕਤ ਇਲਾਕੇ 'ਤੇ ਵੀ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਫਿਲਹਾਲ ਬੱਚੀ ਨੂੰ ਇਲਾਜ ਦੀ ਲੋੜ ਹੈ। ਉਸ ਦੇ ਨਾਰਮਲ ਹੋਣ ਤੋਂ ਬਾਅਦ ਕੁੜੀ ਤੋਂ ਪੁੱਛਗਿੱਛ ਕੀਤੀ ਜਾਵੇਗੀ ਕਿ ਉਹ ਚਿੱਟਾ ਕਿਸ ਤੋਂ ਅਤੇ ਕਿੱਥੋਂ ਖਰੀਦਦੀ ਸੀ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News