ਲੜਕੀ ਦੇ ਵਾਲ ਕੱਟੇ ਜਾਣ ਨਾਲ ਇਲਾਕੇ ''ਚ ਮਚੀ ਦਹਿਸ਼ਤ
Thursday, Aug 10, 2017 - 08:38 PM (IST)
ਚੌਕ ਮਹਿਤਾ (ਕੈਪਟਨ)— ਸਿਰ ਦੇ ਵਾਲ ਕੱਟੇ ਜਾਣ ਦੀਆਂ ਘਟਨਾਵਾਂ ਦਿਨੋਂ ਦਿਨ ਵੱਧਦੀਆਂ ਜਾ ਰਹੀਆਂ ਹਨ, ਗੁਰਦਾਸਪੁਰ ਜਿਲ੍ਹੇ ਦੇ ਪਿੰਡ ਬੱਦੋਵਾਲ ਵਿਖੇ ਬੀਤੀ ਰਾਤ ਇੱਕ ਲੜਕੀ ਦੇ ਵਾਲ ਕੱਟੇ ਜਾਣ ਦੀ ਘਟਨਾਂ ਨੇ ਸਮੁੱਚੇ ਇਲਾਕੇ 'ਚ ਦਹਿਸ਼ਤ ਫੈਲਾ ਦਿੱਤੀ, ਜਾਣਕਾਰੀ ਅਨੁਸਾਰ ਨੌਵੀਂ ਜਮਾਤ ਦੀ ਵਿਦਿਆਰਥਣ ਗੁਰਲੀਨ ਕੌਰ ਆਪਣੇ ਪਰਿਵਾਰ ਸਮੇਤ ਘਰ ਦੇ ਵਿਹੜੇ 'ਚ ਸੁੱਤੀ ਹੋਈ ਸੀ, ਕਿ ਰਾਤ 2 ਵਜੇ ਦੇ ਕਰੀਬ ਅਚਾਨਕ ਉਸ ਦੇ ਵਾਲ ਕੱਟੇ ਗਏ, ਇਸ ਘਟਨਾਂ ਨਾਲ ਸਮੁੱਚੇ ਇਲਾਕੇ 'ਚ ਦਹਿਸ਼ਤ ਦਾ ਮਹੌਲ ਬਣਿਆ ਹੋਇਆ ਹੈ, ਪੁਲਸ ਪ੍ਰਸ਼ਾਸ਼ਨ ਦੇ ਉੱਚ ਅਧਿਕਾਰੀਆਂ ਨੇ ਮੌਕੇ ਤੇ ਪੁੱਜ ਕੇ ਘਟਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਜ਼ਿਕਰਯੋਗ ਹੈ ਕਿ ਗੁਰਦਾਸਪੁਰ ਜਿਲੇ 'ਚ ਵਾਲ ਕੱਟਣ ਦੀ ਇਹ ਪਹਿਲੀ ਘਟਨਾਂ ਸਾਹਮਣੇ ਆਈ ਹੈ।
