ਗਾਂਜਾ ਸਪਲਾਈ ਕਰਨ ਵਾਲੇ ਦੋ ਕਾਬੂ

Tuesday, Jun 26, 2018 - 06:17 AM (IST)

ਚੰਡੀਗੜ੍ਹ, (ਸੁਸ਼ੀਲ)- ਗਾਂਜਾ ਸਪਲਾਈ ਕਰਨ ਵਾਲੇ ਦੋ ਲੜਕਿਆਂ ਨੂੰ ਪੁਲਸ ਨੇ ਵੱਖ-ਵੱਖ ਥਾਵਾਂ 'ਤੇ ਨਾਕਾ ਲਾ ਕੇ ਦਬੋਚ ਲਿਆ। ਫੜੇ ਗਏ ਮੁਲਜ਼ਮ ਮੋਹਾਲੀ ਦੇ ਅਵਧੇਸ਼ ਸ਼ਾਹ ਕੋਲੋਂ 500 ਗ੍ਰਾਮ ਤੇ ਸੈਕਟਰ-25 ਦੇ ਬਬਲੂ ਮੰਡਲ ਤੋਂ 800 ਗ੍ਰਾਮ ਗਾਂਜਾ ਬਰਾਮਦ ਹੋਇਆ ਹੈ। ਪੁਲਸ ਨੇ ਦੱਸਿਆ ਕਿ ਮੁਲਜ਼ਮ ਗਾਂਜੇ ਦੀਆਂ ਪੁੜੀਆਂ ਬਣਾ ਕੇ ਕਾਲੋਨੀਆਂ 'ਚ ਲੋਕਾਂ ਨੂੰ ਵੇਚਦੇ ਸਨ। ਸੈਕਟਰ-11 ਅਤੇ ਸਾਰੰਗਪੁਰ ਥਾਣਾ ਪੁਲਸ ਨੇ ਅਵਧੇਸ਼ ਸ਼ਾਹ ਅਤੇ ਬਬਲੂ ਮੰਡਲ ਖਿਲਾਫ ਮਾਮਲਾ ਦਰਜ ਕਰ ਲਿਆ ਹੈ।  
ਸੈਕਟਰ-11 ਥਾਣਾ ਇੰਚਾਰਜ ਨੇ ਦੱਸਿਆ ਕਿ ਐਤਵਾਰ ਰਾਤ ਨੂੰ ਪੁਲਸ ਨੇ ਸਨੈਚਿੰਗ ਲਈ ਸੈਕਟਰ-25 ਸਥਿਤ ਟਿਊਬਵੈੱਲ ਕੋਲ ਨਾਕਾ ਲਾਇਆ ਹੋਇਆ ਸੀ। ਨਾਕੇ 'ਤੇ ਪੁਲਸ ਖੜ੍ਹੀ ਵੇਖ ਕੇ ਬੈਗ ਲੈ ਕੇ ਆ ਰਿਹਾ ਲੜਕਾ ਵਾਪਸ ਜਾਣ ਲੱਗਾ। ਪੁਲਸ ਕਰਮਚਾਰੀ ਨੂੰ ਸ਼ੱਕ ਹੋਇਆ ਅਤੇ ਲੜਕੇ ਨੂੰ ਥੋੜ੍ਹੀ ਦੂਰ ਜਾ ਕੇ ਦਬੋਚ ਲਿਆ। 
ਪੁਲਸ ਨੇ ਸੈਕਟਰ-25 ਦੇ ਬਬਲੂ ਮੰਡਲ ਦੇ ਬੈਗ ਦੀ ਤਲਾਸ਼ੀ ਲਈ ਤਾਂ ਉਸ 'ਚੋਂ 800 ਗ੍ਰਾਮ ਗਾਂਜਾ ਬਰਾਮਦ ਹੋਇਆ। ਇਸ ਤੋਂ ਬਾਅਦ ਸਾਰੰਗਪੁਰ ਥਾਣਾ ਪੁਲਸ ਨੂੰ ਮੋਹਾਲੀ ਦੇ ਅਵਧੇਸ਼ ਸ਼ਾਹ ਤੋਂ ਧਨਾਸ ਦੀ ਮਾਰਬਲ ਮਾਰਕੀਟ ਕੋਲੋਂ 500 ਗ੍ਰਾਮ ਗਾਂਜਾ ਬਰਾਮਦ ਹੋਇਆ ਹੈ। 


Related News