ਕੋਰੋਨਾ ਦੇ ਦੌਰ ''ਚ ਫਾਰਮਾ ਕੰਪਨੀਆਂ ਦੀ ਗੇਮ

Tuesday, May 12, 2020 - 06:45 PM (IST)

ਕੋਰੋਨਾ ਦੇ ਦੌਰ ''ਚ ਫਾਰਮਾ ਕੰਪਨੀਆਂ ਦੀ ਗੇਮ

ਲੇਖਕ : ਸੰਜੀਵ ਪਾਂਡੇ

ਆਖਰ ਕੋਰੋਨਾ ਬੀਮਾਰੀ ਨੂੰ ਲੈ ਕੇ ਦੁਨੀਆ ਭਰ ਵਿਚ ਹੋ ਰਹੇ ਘਦਾਅਵੇ ਅਤੇ ਦਾਅਵਿਆਂ ਨੇ ਉਲਝਣ ਨੂੰ ਵਧਾ ਦਿੱਤਾ ਹੈ। ਤੰਜਾਨੀਆ ਵਿਚ ਭੇਡ, ਬਕਰੀ ਸਮੇਤ ਕੁਝ ਜਾਨਵਰਾਂ ਦੇ ਖੂਨ ਦੇ ਸੈਂਪਲ ਨੂੰ ਜਾਂਚ ਕਿੱਟ ਜ਼ਰੀਏ ਕੋਰੋਨਾ ਪਾਜ਼ੇਟਿਵ ਦੱਸੇ ਜਾਣ ਦੇ ਬਾਅਦ ਇਕ ਵਾਰ ਫਿਰ ਫਾਰਮਾ ਕੰਪਨੀਆਂ ਅਤੇ ਬਾਇਓਮੈਡੀਕਲ ਉਪਕਰਣ ਨਿਰਮਾਤਾ ਕੰਪਨੀਆਂ ਦੇ ਇਰਾਦਿਆਂ 'ਤੇ ਸਵਾਲ ਖੜ੍ਹੇ ਹੋ ਰਹੇ ਹਨ। ਖੁਦ ਤੰਜਾਨੀਆ ਦੇ ਰਾਸ਼ਟਰਪਤੀ ਨੇ ਕੋਰੋਨਾ ਬੀਮਾਰੀ ਦੀ ਜਾਂਚ ਅਤੇ ਇਲਾਜ ਦੇ ਤਰੀਕੇ 'ਤੇ ਸਵਾਲ ਖੜ੍ਹਾ ਕੀਤਾ ਹੈ। ਇਸ ਨੂੰ ਇਕ ਵੱਡੀ ਧੋਖਾਧੜੀ ਕਰਾਰ ਦਿੱਤਾ ਹੈ। ਤੰਜਾਨੀਆ ਨੇ ਹੁਣ ਕੋਵਿਡ-19 ਦੇ ਇਲਾਜ ਲਈ ਮੇਡਾਗਾਸਕਰ ਕੋਲੋਂ ਸਹਿਯੋਗ  ਮੰਗਿਆ ਹੈ। ਮੇਡਾਗਾਸਕਰ ਨੇ ਆਪਣੀ ਇਲਾਜ ਪ੍ਰਣਾਲੀ ਨਾਲ ਕੋਵਿਡ ਦੇ ਇਲਾਜ ਦੀ ਦਵਾਈ ਤਿਆਰ ਕੀਤੀ ਹੈ। ਦਰਅਸਲ ਕੋਰੋਨਾ ਸੰਕਰਮਨ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਰਹੇ ਹਨ। ਹੁਣ ਪੂਰੀ ਦੁਨੀਆ ਵਿਚ ਇਕ ਰਾਏ ਇਹ ਵੀ ਸਾਹਮਣੇ ਆ ਰਹੀ ਹੈ ਕਿ ਇਹ ਸੰਕਰਮਨ ਇੰਨਾ ਖਤਰਨਾਕ ਵੀ ਨਹੀਂ ਹੈ ਜਿੰਨਾ ਕਿ ਡਰਾਇਆ ਜਾ ਰਿਹਾ ਸੀ। ਇਹੀ ਕਾਰਨ ਹੈ ਕਿ ਦੁਨੀਆ ਦੇ ਕਈ ਦੇਸ਼ਾਂ ਨੇ ਆਪਣੀ ਜਨਤਾ ਨੂੰ ਸਾਫ ਕਿਹਾ ਹੈ ਕਿ ਕੋਰੋਨਾ ਦੇ ਨਾਲ ਹੀ ਰਹਿਣਾ ਸਿੱਖ ਲਓ। ਕਿਉਂਕਿ ਕੋਰੋਨਾ ਨਾਲ ਡੈੱਥ ਰੇਟ ਬਹੁਤ ਘੱਟ ਹੈ। ਸਪੈਨਿਸ਼ ਫਲੂ , ਏਸ਼ੀਅਨ ਫਲੂ ਵਰਗੇ ਰੋਗਾਂ ਦੇ ਮੁਕਾਬਲੇ ਕੋਰੋਨਾ ਇੰਨਾ ਖਤਰਨਾਕ ਨਹੀਂ ਹੈ ਜਿੰਨਾ ਕਿ ਇਸ ਬਾਰੇ ਪ੍ਰਚਾਰ ਹੋ ਰਿਹਾ ਹੈ। ਵੈਸੇ ਵਰਲਡ ਹੈਲਥ ਆਰਗਨਾਈਜ਼ੇਸ਼ਨ , ਚੀਨ ਅਤੇ ਅਮਰੀਕਾ ਦੀ ਫਾਰਮਾ ਕੰਪਨੀਆਂ ਅਤੇ ਕੁਝ ਹੋਰ ਤਾਕਤਵਰ ਲਾਬੀ ਵਿਚਕਾਰ ਗਠਜੋੜ 'ਤੇ ਵੀ ਸਵਾਲ ਖੜ੍ਹੇ ਹੋਏ ਹਨ।

ਪਹਿਲਾਂ ਹਾਈਡ੍ਰੋਕਸੀਕਲੋਰੋਕਵਿਨ ਹੁਣ ਰੇਮੇਡਿਸਵਿਰ ਦਾ ਗੇਮ

ਕੁਝ ਦਿਨ ਪਹਿਲਾਂ ਤੱਕ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਕੋਰੋਨਾ ਇਲਾਜ ਲਈ ਹਾਈਡ੍ਰੋਕਸੀਕਲੋਰੋਕਵਿਨ ਦਵਾਈ ਨੂੰ ਗੇਮਚੇਂਜਰ ਦੱਸ ਰਹੇ ਸਨ। ਉਨ੍ਹਾਂ ਨੇ ਭਾਰਤ ਤੋਂ ਇਕ ਵੱਡੀ ਖੇਪ ਵੀ ਇਸ ਦਵਾਈ ਦੀ ਮੰਗਵਾਈ ਸੀ। ਪਰ ਹੁਣ ਅਮਰੀਕਾ ਵਿਚ ਇਕ ਹੋਰ ਦਵਾਈ ਰੇਮਡੇਸਿਵਿਰ ਦੇ ਟ੍ਰਾਇਲ ਨੂੰ ਵੀ ਮਨਜ਼ੂਰੀ ਦੇ ਦਿੱਤੀ ਗਈ ਹੈ। ਕੋਰੋਨਾ ਸੰਕਰਮਿਤ ਮਰੀਜ਼ਾਂ ਨੂੰ ਰੇਮਡੇਸਿਵਿਰ ਦਵਾਈ ਦਿੱਤੇ ਜਾਣ ਦੀ ਮਨਜ਼ੂਰੀ ਦੇ ਬਾਅਦ ਟਰੰਪ ਨੇ ਇਕ ਹੋਰ ਬਿਆਨ ਜਾਰੀ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੋਰੋਨਾ ਦੇ ਇਲਾਜ ਲਈ ਭਵਿੱਖ 'ਚ ਕਿਸੇ ਦਵਾਈ ਦੀ ਜ਼ਰੂਰਤ ਨਹੀਂ ਪਵੇਗੀ। ਜਦੋਂਕਿ ਵਰਲਡ ਹੈਲਥ ਆਰਗਨਾਈਜ਼ੇਸ਼ਨ ਦਾ ਦਾਅਵਾ ਹੈ ਕਿ ਬਿਨਾਂ ਵੈਕਸੀਨ ਇਸ ਦਾ ਇਲਾਜ ਸੰਭਵ ਨਹੀਂ ਹੈ । ਦੁਨੀਆ ਦੇ ਕਈ ਦੇਸ਼ ਬਹੁਤ ਜਲਦਬਾਜ਼ੀ ਵਿਚ ਲਾਕਡਾਉਨ ਖਤਮ ਕਰਨ ਦਾ ਕਦਮ ਨਾ ਚੁੱਕਣ। ਟਰੰਪ ਨੇ ਹੁਣ ਇਕ ਨਵਾਂ ਦਾਅਵਾ ਕੀਤਾ ਹੈ ਕਿ ਕੋਰੋਨਾ ਆਪਣੇ-ਆਪ ਖਤਮ ਹੋ ਜਾਵੇਗਾ। ਦਿਲਚਸਪ ਗੱਲ ਇਹ ਹੈ ਕਿ ਰੇਮਡੇਸਿਵਿਰ ਦਵਾਈ ਇਬੋਲਾ ਬੀਮਾਰੀ ਦੇ ਇਲਾਜ ਲਈ ਤਿਆਰ ਕੀਤੀ ਗਈ ਸੀ। ਇਬੋਲਾ ਦੇ ਇਲਾਜ 'ਚ ਇਹ ਦਵਾਈ ਫੇਲ ਹੋ ਗਈ। ਦੂਜੇ ਪਾਸੇ ਕਈ ਵਿਗਿਆਨੀ ਕੋਰੋਨਾ 'ਚ ਇਸ ਦਵਾਈ ਦੇ ਇਸਤੇਮਾਲ 'ਤੇ ਗੰਭੀਰ ਸਵਾਲ ਖੜ੍ਹੇ ਕਰ ਰਹੇ ਹਨ।

ਰੇਮਡੇਸਿਵਿਰ ਦਵਾਈ ਲਈ ਚੀਨ ਅਤੇ ਅਮਰੀਕਾ ਫਾਰਮਾ ਕੰਪਨੀਆਂ ਦਾ ਗੇਮ

ਦਰਅਸਲ ਇੰਨਾ ਦਾਅਵਿਆਂ ਵਿਚਕਾਰ ਇਹ ਸਵਾਲ ਖੜ੍ਹਾ ਹੁੰਦਾ ਹੈ ਕਿ ਕੀ ਫਾਰਮਾ ਕੰਪਨੀਆਂ ਉਨ੍ਹਾਂ ਸਾਰੀਆਂ ਦਵਾਈਆਂ ਨੂੰ ਕੋਰੋਨਾ ਮਰੀਜ਼ਾਂ 'ਤੇ ਇਸਤੇਮਾਲ ਕਰਨਾ ਚਾਹੁੰਦੀਆਂ ਹਨ ਜਿੰਨ੍ਹਾਂ ਦੀ ਉਪਯੋਗਤਾ 'ਤੇ ਪਹਿਲਾਂ ਦੂਜੀਆਂ ਬੀਮਾਰੀਆਂ 'ਤੇ ਸਫਲ ਨਹੀਂ ਰਹੀ ਹੈ? ਕਿਉਂਕਿ ਕੋਰੋਨਾ ਮਰੀਜ਼ਾਂ 'ਤੇ ਕਈ ਦਵਾਈਆਂ ਦੇ ਇਸਤੇਮਾਲ ਨਾਲ ਹੀ ਫਾਰਮਾ ਕੰਪਨੀਆਂ ਅਰਬਾਂ ਡਾਲਰ ਦੀ ਕਮਾਈ ਕਰਨਗੀਆਂ। ਵੈਸੇ ਜਾਂਚ ਕਿੱਟ ਅਤੇ ਕੁਝ ਦਵਾਈਆਂ ਦਾ ਕੋਰੋਨਾ ਸੰਕਟ ਵਿਚ ਇਸਤੇਮਾਲ ਕਰਕੇ ਦਵਾਈ ਕੰਪਨੀਆਂ ਨੇ ਅਰਬਾਂ ਡਾਲਰ ਦੀ ਕਮਾਈ ਹੁਣ ਤੱਕ ਕਰ ਲਈ ਹੈ। ਦਿਲਚਸਪ ਗੱਲ ਹੈ ਕਿ ਰੇਮਡੇਸਿਵਿਰ ਦੀ ਖੇਡ ਵਿਚ ਅਮਰੀਕਾ ਅਤੇ ਚੀਨ ਦੋਵੇਂ ਸ਼ਾਮਲ ਹੋ ਸਕਦੇ ਹਨ। ਕਿਉਂਕਿ ਇਸ ਦਵਾਈ ਵਿਚ ਦੋਵਾਂ ਮੁਲਕਾਂ ਦੀ ਹਿੱਸੇਦਾਰੀ ਹੈ। ਜੇਕਰ ਇਸ ਦਵਾਈ ਨੂੰ ਕੋਰੋਨਾ ਇਲਾਜ ਵਿਚ ਗੇਮਚੇਂਜਰ ਦੱਸ ਕੇ ਲੱਖਾਂ ਸੰਕਰਮਿਤ ਮਰੀਜ਼ਾਂ(ਭਵਿੱਖ ਵਿਚ ਇਹ ਸੰਖਿਆ ਕੋਰੋੜਾਂ ਵਿਚ ਪਹੁੰਚੇਗੀ) ਨੂੰ ਭਵਿੱਖ ਵਿਚ ਇਸ ਦਵਾਈ ਦੀ ਵਰਤੋਂ ਦਾ ਆਧਾਰ ਬਣਾਇਆ ਗਿਆ ਤਾਂ ਇਸ ਨਾਲ ਦੋਵਾਂ ਮੁਲਕਾਂ ਦੀਆਂ ਕੰਪਨੀਆਂ ਨੂੰ ਅਰਬਾਂ ਡਾਲਰ ਦੀ ਕਮਾਈ ਹੋਵੇਗੀ। ਰੇਮਡੇਸਿਵਿਰ ਅਮਰੀਕਾ ਦੀ ਕੰਪਨੀ ਗਿਲਿਅਡ ਸਾਇੰਸੇਜ਼ ਨੇ ਵਿਕਸਿਤ ਕੀਤੀ ਹੈ। ਗਿਲਿਅਡ ਸਾਇੰਸੇਜ਼ ਵਿਚ ਚੀਨ ਦੀ ਕੰਪਨੀਆਂ ਦਾ ਅਪ੍ਰਤੱਖ ਨਿਵੇਸ਼ ਹੈ। ਮਤਲਬ ਇਸ ਕੰਪਨੀ ਵਿਚ ਚੀਨ ਦੀ ਵੀ ਹਿੱਸੇਦਾਰੀ ਹੈ। ਇੰਨਾ ਹੀ ਨਹੀਂ ਗਿਲਿਅਡ ਸਾਇੰਸੇਜ਼ ਅਮਰੀਕਾ ਅਮਰੀਕਾ ਵਿਚ ਡੈਮੋਕ੍ਰੇਟ ਪਾਰਟੀ ਦੇ ਉਮੀਦਵਾਰਾਂ ਨੂੰ ਚੋਣ ਮੁਹਿੰਮ ਵਿਚ ਵਿੱਤੀ ਸਹਾਇਤਾ ਵੀ ਦਿੰਦਾ ਹੈ।

ਗਰੀਬ ਏਸ਼ੀਆਈ ਦੇਸ਼ਾਂ ਵਿਚ ਮੌਤ ਦਰ ਘੱਟ, ਇਨ੍ਹਾਂ ਨੂੰ ਡਰਾਉਣ ਦੀ ਖੇਡ ਜਾਰੀ

ਦਿਲਚਸਪ ਗੱਲ ਹੈ ਕਿ ਗਰੀਬ ਅਤੇ ਵਿਕਾਸਸ਼ੀਲ ਦੇਸ਼ਾਂ 'ਚ ਕੋਰੋਨਾ ਸੰਕਰਮਨ ਦੇ ਮਾਮਲੇ ਘੱਟ ਹਨ। ਪਰ ਕੋਰੋਨਾ ਦਾ ਡਰ ਅਤੇ ਲਾਕਡਾਉਨ ਨੇ ਭਾਰੀ ਸੱਟ ਮਾਰੀ ਹੈ। ਇਸ ਦਾ ਨਤੀਜਾ ਲੰਮੇ ਸਮੇਂ ਤੱਕ ਭੁਗਤਾਨਾ ਪਵੇਗਾ ਕਿਉਂਕਿ ਲਾਕਡਾਉਨ ਦੇ ਕਾਰਣ ਭਾਰਤ, ਪਾਕਿਸਤਾਨ, ਬੰਗਲਾਦੇਸ਼, ਸ੍ਰੀਲੰਕਾ, ਅਫਗਾਨਿਸਤਾਨ ਵਰਗੇ ਦੇਸ਼ਾਂ ਨੂੰ ਆਰਥਿਕ ਮਾਰ ਜ਼ਿਆਦਾ ਪਈ ਹੈ। ਇਨ੍ਹਾਂ ਦੇਸ਼ਾਂ ਦੀ ਆਰਥਿਕਤਾ ਨੂੰ ਫਿਰ ਤੋਂ ਵਧਣ ਲਈ ਲੰਮਾ ਸਮਾਂ ਲੱਗੇਗਾ। ਇਨ੍ਹਾਂ ਦੇਸ਼ਾਂ ਵਿਚ ਕੋਰੋਨਾ ਕਾਰਨ ਮੌਤ ਦਰ ਤਾਂ ਕਾਫੀ ਘੱਟ ਹੈ ਪਰ ਭਵਿੱਖ 'ਚ ਭੁੱਖ ਨਾਲ ਮੌਤਾਂ ਜ਼ਿਆਦਾ ਹੋਣ ਦਾ ਖਦਸ਼ਾ ਹੈ। ਦਰਅਸਲ ਭਾਰਤ, ਬੰਗਲਾਦੇਸ਼, ਪਾਕਿਸਤਾਨ, ਅਫਗਾਨਿਸਤਾਨ ਵਰਗੇ ਦੇਸ਼ਾਂ ਵਿਚ ਕੋਰੋਨਾ ਕਾਰਣ ਹੋਣ ਵਾਲੀਆਂ ਮੌਤਾਂ ਦੀ ਸੰਖਿਆ ਵਿਕਸਿਤ ਦੇਸ਼ਾਂ ਦੇ ਮੁਕਾਬਲੇ ਬਹੁਤ ਘੱਟ ਹੈ। ਵੀਅਤਨਾਮ ਵਰਗੇ ਦੇਸ਼ ਵਿਚ ਇਕ ਵੀ ਮੌਤ ਕੋਰੋਨਾ ਨਾਲ ਨਹੀਂ ਹੋਈ ਹੈ ਜਦੋਂਕਿ ਇਥੇ 288 ਕੋਰੋਨਾ ਸੰਕਰਮਿਤ ਕੇਸ ਮਿਲੇ ਹਨ। ਭਾਰਤ ਵਿਚ ਕੋਰੋਨਾ ਡੈੱਥ ਰੇਟ 3.2  ਫੀਸਦੀ, ਦੱਖਣੀ ਕੋਰੀਆ ਵਿਚ 2.3 ਫੀਸਦੀ, ਬੰਗਲਾ ਦੇਸ਼ ਵਿਚ 1.5 ਫੀਸਦੀ, ਅਫਗਾਨੀਸਤਾਨ ਵਿਚ 2.7 ਫੀਸਦੀ, ਸ਼੍ਰੀਲੰਕਾ ਵਿਚ 1.4 ਫੀਸਦੀ ਹੈ। ਜੇਕਰ ਇਸ ਵਿਚ ਦੱਖਣੀ ਕੋਰੀਆ ਨੂੰ ਅਪਵਾਦ ਮੰਨਿਆ ਤਾਂ ਬਾਕੀ ਏਸ਼ੀਆਈ ਦੇਸ਼ਾਂ ਦੀ ਅਰਥਵਿਵਸਥਾ ਪਹਿਲਾਂ ਤੋਂ ਹੀ ਪਰੇਸ਼ਾਨੀ ਦੇ ਦੌਰ ਵਿਚ ਹੈ। ਇਸ ਦੇ ਬਾਵਜੂਦ ਏਸ਼ੀਆ ਅਤੇ ਅਫਰੀਕਾ ਦੇ ਗਰੀਬ ਮੁਲਕਾਂ ਵਿਚ ਇਕ ਵੱਖਰੀ ਕਿਸਮ ਦਾ ਡਰ ਪੈਦਾ ਕੀਤਾ ਜਾ ਰਿਹਾ ਹੈ। ਉਨ੍ਹਾਂ ਨੂੰ ਵਿਕਸਿਤ ਦੇਸ਼ਾਂ ਦੀ ਮੌਤ ਦਾ ਅੰਕੜਾ ਦਿਖਾ ਕੇ ਡਰਾਇਆ ਜਾ ਰਿਹਾ ਹੈ ਜਦੋਂਕਿ ਵਿਕਸਿਤ ਦੇਸ਼ਾਂ ਵਿਚ ਕੋਰੋਨਾ ਕਾਰਣ ਜ਼ਿਆਦਾ ਮੌਤਾਂ ਹੋਣ ਦੇ ਕਈ ਕਾਰਣ ਦੱਸੇ ਜਾ ਰਹੇ ਹਨ। ਪਰ ਵਿਕਸਿਤ ਦੇਸ਼ਾਂ ਦੀ ਵੱਡੀ ਲਾਬੀ ਇਸ ਬਿਮਾਰੀ ਦੇ ਬਹਾਨੇ ਵਿਕਾਸਸ਼ੀਲ ਦੇਸ਼ਾਂ ਨੂੰ ਤਬਾਹ ਕਰ ਸਕਦੀ ਹੈ। ਕਿਉਂਕਿ ਇਥੋਂ ਦੀਆਂ ਫਾਰਮਾ ਕੰਪਨੀਆਂ ਮੋਟੇ ਲਾਭ ਦੀ ਖੇਡ 'ਚ ਸ਼ਾਮਲ ਹੋ ਗਈਆਂ ਹਨ।

ਕਈ ਏਸ਼ੀਆਈ ਅਤੇ ਅਫਰੀਕੀ ਦੇਸ਼ਾਂ ਵਿਚ ਡੈੱਥ ਰੇਟ ਘੱਟ, ਯੂਰਪ, ਅਮਰੀਕਾ ਵਿਚ ਡੈੱਥ ਰੇਟ ਜ਼ਿਆਦਾ ਆਖਰ ਕਿਉਂ?

ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਵਿਕਸਿਤ ਦੇਸ਼ਾਂ ਵਿਚ ਕੋਰੋਨਾ ਦਾ ਕਾਫੀ ਡਰ ਹੈ। ਇਹ ਵਾਜਬ ਵੀ ਹੈ ਕਿਉਂਕਿ ਵਿਕਸਿਤ ਦੇਸ਼ਾਂ ਵਿਚ ਕਈ ਏਸ਼ੀਆਈ ਅਤੇ ਅਫਰੀਕੀ ਦੇਸ਼ਾਂ ਦੇ ਮੁਕਾਬਲੇ ਡੈੱਥ ਰੇਟ ਕਾਫੀ ਜ਼ਿਆਦਾ ਹੈ। ਹਾਲਾਂਕਿ ਕਈ ਏਸ਼ੀਆਈ ਅਤੇ ਅਫਰੀਕੀ ਦੇਸ਼ਾਂ ਦੇ ਮੁਕਾਬਲੇ ਜ਼ਿਆਦਾ ਡੈੱਥ ਰੇਟ ਵਿਕਸਿਤ ਦੇਸ਼ਾਂ ਵਿਚ ਕਿਉਂ ਹੈ ਇਹ ਰਿਸਰਚ ਦਾ ਵਿਸ਼ਾ ਹੈ। ਜੇਕਰ ਕਈ ਏਸ਼ੀਆਈ ਅਤੇ ਅਫਰੀਕੀ ਦੇਸ਼ਾਂ ਦੇ ਮੁਕਾਬਲੇ ਅਮਰੀਕਾ ਵਿਚ ਮੌਤ ਦੀ ਦਰ ਦੇਖੀ ਜਾਵੇ ਤਾਂ ਪਤਾ ਲੱਗਦਾ ਹੈ ਕਿ ਇਥੇ ਮੌਤ ਦੀ ਦਰ ਲਗਭਗ ਦੁੱਗਣੀ ਹੈ। ਅਮਰੀਕਾ ਵਿਚ ਕੋਰਨਾ ਕਾਰਣ ਹੋਣ ਵਾਲੀ ਮੌਤ ਦੀ ਦਰ 5.9 ਫੀਸਦੀ ਹੈ। ਸਪੇਨ ਵਿਚ ਡੈੱਥ ਰੇਟ 10 ਫੀਸਦੀ ਹੈ। ਯੂ.ਕੇ. ਵਿਚ 13 ਫੀਸਦੀ ਹੈ। ਇਟਲੀ ਵਿਚ 13 ਫੀਸਦੀ ਹੈ। ਹਾਲਾਂਕਿ ਇਨ੍ਹਾਂ ਦੇਸ਼ਾਂ ਵਿਚ ਸਿਹਤ ਸੇਵਾਵਾਂ ਵਧੇਰੇ ਬਿਹਤਰ ਹਨ। ਇਸ ਲਈ ਖੋਜ ਦਾ ਵਿਸ਼ਾ ਇਹ ਵੀ ਹੋਣਾ ਚਾਹੀਦਾ ਹੈ ਕਿ ਜਿਹੜੇ ਦੇਸ਼ਾਂ ਦੀ ਸਿਹਤ ਸੇਵਾਵਾਂ ਵਧੇਰੇ ਬਿਹਤਰ ਸਨ ਉਥੇ ਮੌਤਾਂ ਜ਼ਿਆਦਾ ਕਿਉਂ ਹੋਈਆਂ ਹਨ? ਜਿਹੜੇ ਦੇਸ਼ਾਂ ਵਿਚ ਸਿਹਤ ਸੇਵਾਵਾਂ ਵਿਕਸਿਤ ਦੇਸ਼ਾਂ ਦੇ ਮੁਕਾਬਲੇ ਕੁਝ ਵੀ ਨਹੀਂ ਸਨ ਉਥੇ ਮੌਤ ਦੀ ਦਰ ਘੱਟ ਕਿਉਂ ਹੈ?
ਕੀ ਵਿਕਸਿਤ ਦੇਸ਼ਾਂ ਵਿਚ ਜ਼ਿਆਦਾ ਡੈੱਥ ਰੇਟ ਅਤੇ ਕਈ ਏਸ਼ੀਆਈ ਅਤੇ ਅਫਰੀਕੀ ਦੇਸ਼ਾਂ ਵਿਚ ਘੱਟ ਡੈੱਥ ਰੇਟ ਦੇ ਕਾਰਨ ਵਿਗਿਆਨਕ ਹੈ? ਕੀ ਮੌਸਮ ਅਤੇ ਭੋਜਨ ਆਦਤਾਂ ਕਾਰਨ ਮੌਤ ਦੀ ਦਰ ਵਿਚ ਫਰਕ ਹੈ? ਹਾਲਾਂਕਿ ਵਿਕਸਿਤ ਦੇਸ਼ਾਂ ਦੀ ਮੌਤ ਦਰ ਦਿਖਾ ਕੇ ਗਰੀਬ ਦੇਸ਼ਾਂ ਨੂੰ ਡਰਾਇਆ ਜਾ ਰਿਹਾ ਹੈ। ਇਸ ਵਿਚ ਵਰਲਡ ਹੈਲਥ ਆਰਗਨਾਈਜ਼ੇਸ਼ਨ, ਬਿਲ ਗੇਟਸ ਸਮੇਤ ਦੁਨੀਆ ਭਰ ਦੀ ਤਾਕਤਵਰ ਫਾਰਮਾ ਲਾਬੀ ਸ਼ਾਮਲ ਹੈ। ਹਾਲਾਂਕਿ ਦੁਨੀਆ ਦੇ ਵਿਕਾਸਸ਼ੀਲ ਦੇਸ਼ਾਂ ਤੋਂ ਪਤਾ ਲਗਦਾ ਹੈ ਕਿ ਵਿਕਾਸਸ਼ੀਲ ਏਸ਼ੀਆਈ ਅਤੇ ਅਫਰੀਕੀ ਦੇਸ਼ਾਂ ਕੋਲ ਸਿਹਤ ਬਜਟ 'ਤੇ ਖਰਚ ਕਰਨ ਲਈ ਪੈਸਾ ਨਹੀਂ ਹੈ। ਜੇਕਰ ਕੋਰੋਨਾ ਨਾਲ ਸਬੰਧਤ ਕੋਈ ਵੈਕਸੀਨ ਬਣ ਵੀ ਗਿਆ ਤਾਂ ਉਸ ਨੂੰ ਖਰੀਦਣ ਲਈ ਗਰੀਬ ਦੇਸ਼ਾਂ ਕੋਲ ਪੈਸਾ ਨਹੀਂ ਹੋਵੇਗਾ, ਉਨ੍ਹਾਂ ਨੂੰ ਖਰੀਦਣ ਲਈ ਕਰਜ਼ਾ ਲੈਣਾ ਹੋਵੇਗਾ। ਕਿਉਂਕਿ ਕੋਰੋਨਾ ਕਾਰਣ ਲਾਗੂ ਲਾਕਡਾਉਨ ਨੇ ਗਰੀਬ ਅਤੇ ਵਿਕਾਸਸ਼ੀਲ ਦੇਸ਼ਾਂ ਦੀ ਹਾਲਤ ਬਹੁਤ ਖਰਾਬ ਕਰ ਦਿੱਤੀ ਹੈ।
 


author

Harinder Kaur

Content Editor

Related News