ਸੂਬੇ ਦੀ ਪਹਿਲੀ ਖੇਡ ਯੂਨੀਵਰਸਿਟੀ ਨੇ ਪੰਜਾਬ ਦੇ 7 ਕਾਲਜ ਆਪਣੇ ਨਾਲ ਜੋੜੇ
Thursday, Sep 16, 2021 - 10:09 PM (IST)
ਪਟਿਆਲਾ(ਮਨਦੀਪ ਜੋਸਨ)- ਪੰਜਾਬ ਦੀ ਪਹਿਲੀ ਖੇਡ ਯੂਨੀਵਰਸਿਟੀ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਪਟਿਆਲਾ ਨੇ ਹੁਣ ਤੱਕ 7 ਕਾਲਜ ਆਪਣੇ ਨਾਲ ਜੋੜ ਲਏ ਹਨ, ਜਿਸ ਨਾਲ ਵਿਦਿਆਰਥੀਆਂ ਨੂੰ ਨੈਸ਼ਨਲ ਅਤੇ ਇੰਟਰਨੈਸ਼ਨਲ ਤੱਕ ਦਾ ਖਿਡਾਰੀ ਬਣਨ ਦਾ ਮੌਕਾ ਮਿਲੇਗਾ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਲੈਫ਼. ਜਨਰਲ (ਰਿਟਾ.) ਜੇ. ਐੱਸ. ਚੀਮਾ ਨੇ ਕਿਹਾ ਕਿ ਖੇਡ ਯੂਨੀਵਰਸਿਟੀ ਨੇ ਅੱਜ ਅਕਾਦਮਿਕ ਸੈਸ਼ਨ ਦੇ 2 ਸਾਲ ਪੂਰੇ ਕਰ ਲਏ ਹਨ। ਦੋ ਕੋਰਸਾਂ ਨਾਲ ਸ਼ੁਰੂ ਹੋਈ ਯੂਨੀਵਰਸਿਟੀ ਨੇ ਇਸ ਸਾਲ 4 ਹੋਰ ਕੋਰਸ ਸ਼ੁਰੂ ਕੀਤੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ 3 ਕਾਂਸਟੀਚੂਐਂਟ ਕਾਲਜ ਅਤੇ 4 ਐਫੀਲੀਏਟਿਡ ਕਾਲਜ ਵੀ ਬਣਾਏ ਹਨ।
ਇਹ ਵੀ ਪੜ੍ਹੋ- ਕੈਪਟਨ ਅਮਰਿੰਦਰ ਤੋਂ ਪੰਜਾਬ ਦੇ ਲੋਕਾਂ ਤੇ ਕਾਂਗਰਸੀ ਵਿਧਾਇਕਾਂ ਦਾ ਭਰੋਸਾ ਉਠਿਆ : ਚੀਮਾ
ਵਾਈਸ ਚਾਂਸਲਰ ਜੇ. ਐੱਸ. ਚੀਮਾ ਨੇ ਅੱਜ ਇਸ ਗੱਲ ’ਤੇ ਸੰਤੁਸ਼ਟੀ ਜ਼ਾਹਿਰ ਕੀਤੀ ਕਿ ਉਹ ਕੋਵਿਡ ਦੇ ਚੱਲਦਿਆਂ ਵੀ ਯੂਨੀਵਰਸਿਟੀ ਦੇ ਕਾਰਜ ਵਿਹਾਰ ਨੂੰ ਚੰਗੀ ਤਰ੍ਹਾਂ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਬੈਚਲਰ ਸਿੱਖਿਆ ਅਤੇ ਸਪੋਰਟਸ (ਬੀ. ਪੀ. ਈ. ਐੱਸ.) ਅਤੇ ਪੀ. ਜੀ. ਡਿਪਲੋਮਾ ਇਨ ਯੋਗਾ 2 ਕੋਰਸਾਂ ਨਾਲ ਯੂਨੀਵਰਸਿਟੀ ਦੀ ਸ਼ੁਰੂਆਤ ਕੀਤੀ ਸੀ। ਇਸ ਸਾਲ ਤੋਂ ਉਨ੍ਹਾਂ ਨੇ ਬੀ. ਐੱਸ. ਸੀ. ਸਪੋਰਟਸ ਸਾਇੰਸ, ਪੀ. ਜੀ. ਡਿਪਲੋਮਾ ਇਨ ਹੈਲਥ ਫਿਟਨੈੱਸ ਅਤੇ ਵੈਲਨੈੱਸ ਅਤੇ ਮਾਸਟਰ ਆਫ਼ ਸਾਇੰਸ (ਯੋਗਾ) ਐੱਮ. ਐੱਸ. ਸੀ. (ਯੋਗਾ) ਕੋਰਸ ਵੀ ਸ਼ੁਰੂ ਕਰ ਦਿੱਤੇ ਹਨ।
ਜੀ. ਐੱਸ. ਚੀਮਾ ਨੇ ਦੱਸਿਆ ਕਿ ਅਸੀਂ ਪ੍ਰੋ. ਗੁਰਸੇਵਕ ਸਿੰਘ ਸਰਕਾਰੀ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ ਪਟਿਆਲਾ, ਸਰਕਾਰੀ ਆਰਟਸ ਐਂਡ ਸਪੋਰਟਸ ਕਾਲਜ ਜਲੰਧਰ ਅਤੇ ਸਰਕਾਰੀ ਕਾਲਜ, ਕਾਲਾ ਅਫ਼ਗ਼ਾਨਾਂ ਗੁਰਦਾਸਪੁਰ 3 ਕਾਲਜ ਕਾਂਸਟੀਚੂਐਂਟ ਬਣਾਏ ਹਨ, ਜਦ ਕਿ ਸ਼ਹੀਦ ਕਾਸ਼ੀ ਰਾਮ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ, ਭਾਗੋਮਾਜਰਾ ਮੋਹਾਲੀ, ਖ਼ਾਲਸਾ ਕਾਲਜ ਐਜੂਕੇਸ਼ਨ ਅੰਮ੍ਰਿਤਸਰ, ਸੇਂਟ ਸੋਲਜ਼ਰ ਕਾਲਜ ਆਫ਼ ਐਜੂਕੇਸ਼ਨ ਪਿੱਛੇ ਐੱਨ. ਆਈ. ਐੱਸ. (ਆਰ. ਈ. ਸੀ.) ਬਾਈਪਾਸ ਜਲੰਧਰ ਅਤੇ ਮਾਤਾ ਗੁਰਦੇਵ ਕੌਰ ਮੈਮੋਰੀਅਲ ਸ਼ਾਹੀ ਸਪੋਰਟਸ ਕਾਲਜ ਝਕਰੌਦੀ ਸਮਰਾਲਾ (ਲੁਧਿਆਣਾ) ਕਾਲਜਾਂ ਨੂੰ ਐਫੀਲੀਏਟਿਡ ਵਜੋਂ ਮਾਨਤਾ ਦਿੱਤੀ ਹੈ।
ਇਹ ਵੀ ਪੜ੍ਹੋ- ਕਾਂਗਰਸੀ ਵਿਧਾਇਕਾਂ ਵਲੋਂ ਸੋਨੀਆ ਗਾਂਧੀ ਨੂੰ ਲਿਖੀ ਚਿੱਠੀ ਦੀਆਂ ਚਰਚਾਵਾਂ ਨੂੰ ਸੁਖਜਿੰਦਰ ਰੰਧਾਵਾ ਨੇ ਕੀਤਾ ਖਾਰਿਜ
ਚੀਮਾ ਨੇ ਕਿਹਾ ਕਿ ਅਸੀਂ ਸਾਡੇ ਕੋਰਸਾਂ ਦਾ ਸਿਲੇਬਸ ਅਸੀਂ ਪੰਜਾਬੀ ਯੂਨੀਵਰਸਿਟੀ ਦੇ ਖੇਡ ਵਿਭਾਗ, ਪੰਜਾਬ ਯੂਨੀਵਰਸਿਟੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਿਲੇਬਸ ’ਚੋਂ ਚੋਣਵਾਂ ਤਿਆਰ ਕੀਤਾ ਹੈ, ਜਦ ਕਿ ਸਾਡੀ ਮਦਦ ਵਿਚ ਐੱਨ. ਆਈ. ਐੱਸ. ਦੇ ਕੋਚ ਅਤੇ ਹੋਰ ਅਧਿਕਾਰੀ ਵੀ ਆ ਜਾਂਦੇ ਸਨ। ਉਨ੍ਹਾਂ ਕਿਹਾ ਚੱਲ ਰਹੇ ਦੋ ਕੋਰਸਾਂ ’ਚ ਸਾਡੀਆਂ ਸਾਰੀਆਂ ਸੀਟਾਂ ਭਰ ਗਈਆਂ ਹਨ। ਇਸ ਮੌਕੇ ਉਨ੍ਹਾਂ ਨਾਲ ਯੂਨੀਵਰਸਿਟੀ ਦੇ ਰਜਿਸਟਰਾਰ ਕਰਨਲ ਨਵਜੀਤ ਸੰਧੂ ਵੀ ਮੌਜੂਦ ਸਨ।