ਬਿਜਲੀ ਸਪਲਾਈ ਨੂੰ ਲੈ ਕੇ ਦੋ ਧਿਰਾਂ ''ਚ ਲੜਾਈ

Wednesday, Aug 09, 2017 - 02:44 AM (IST)

ਬਿਜਲੀ ਸਪਲਾਈ ਨੂੰ ਲੈ ਕੇ ਦੋ ਧਿਰਾਂ ''ਚ ਲੜਾਈ

ਤਲਵੰਡੀ ਸਾਬੋ, (ਮੁਨੀਸ਼)-  ਸਬ-ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਨਥੇਹਾ ਵਿਖੇ ਬਿਜਲੀ ਸਪਲਾਈ ਨੂੰ ਲੈ ਕੇ ਦੋ ਧਿਰਾਂ 'ਚ ਹੋਈ ਲੜਾਈ ਦੌਰਾਨ 7 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਤਲਵੰਡੀ ਸਾਬੋ ਦੇ ਸਿਵਲ ਹਸਪਤਾਲ 'ਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ । ਜਾਣਕਾਰੀ ਅਨੁਸਾਰ ਪਿੰਡ ਨਥੇਹਾ ਦੀ ਦਲਿਤ ਬਸਤੀ ਦੇ ਵਾਰਡ ਨੰਬਰ ਇਕ 'ਚ ਕਿਸੇ ਕਾਰਨ ਕਰਕੇ ਟਰਾਂਸਫਾਰਮਰ ਖਰਾਬ ਹੋ ਗਿਆ ਜੋ ਕਿ ਬਿਜਲੀ ਵਿਭਾਗ ਨੇ ਨਵਾਂ ਰੱਖ ਦਿੱਤਾ, ਜਿਸ ਨਾਲ ਮੁਹੱਲੇ ਦੇ ਬਲਬੀਰ ਸਿੰਘ ਸਮੇਤ ਕਈ ਘਰਾਂ ਨੂੰ ਬਿਜਲੀ ਸਪਲਾਈ ਪੂਰੀ ਨਹੀਂ ਗਈ, ਜਿਸ ਕਰਕੇ ਬਲਬੀਰ ਸਿੰਘ ਉਸ ਦੇ ਪੁੱਤਰ ਅਤੇ ਇਕ ਵਿਅਕਤੀ ਹੋਰ ਜਦੋਂ ਟਰਾਂਸਫਾਰਮਰ ਦਾ ਸਵਿੱਚ ਕੱਟ ਕੇ ਆਪਣੀ ਸਪਲਾਈ ਠੀਕ ਕਰਨ ਲੱਗੇ ਤਾਂ ਮੁਹੱਲੇ ਦੇ ਦੂਜੇ ਲੋਕ, ਜਿਨ੍ਹਾਂ 'ਚ ਹਰਪ੍ਰੀਤ ਸਿੰਘ, ਇਕਬਾਲ ਸਿੰਘ ਅਤੇ ਸਰਬਜੀਤ ਸਿੰਘ ਸ਼ਾਮਲ ਸਨ, ਉਨ੍ਹਾਂ ਨੂੰ ਰੋਕਣ ਲੱਗੇ, ਜਿਸ ਦੌਰਾਨ ਦੋਵੇਂ ਧਿਰਾਂ 'ਚ ਲੜਾਈ ਹੋ ਗਈ। ਲੜਾਈ ਦੌਰਾਨ ਬਲਬੀਰ ਸਿੰਘ ਧਿਰ ਦੇ ਬਲਬੀਰ ਸਿੰਘ ਸਮੇਤ ਧਰਮਿੰਦਰ ਸਿੰਘ, ਸੁਰਜੀਤ ਸਿੰਘ, ਰਣਜੀਤ ਸਿੰਘ ਜ਼ਖਮੀ ਹੋ ਗਏ ਜਦੋਂ ਕਿ ਦੂਜੀ ਧਿਰ ਦੇ ਹਰਪ੍ਰੀਤ ਸਿੰਘ, ਇਕਬਾਲ ਸਿੰਘ ਅਤੇ ਸਰਬਜੀਤ ਸਿੰਘ ਜ਼ਖਮੀ ਹੋ ਗਏ। ਦੋਵੇਂ ਧਿਰਾਂ ਤਲਵੰਡੀ ਸਾਬੋ ਦੇ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਵਿਚ ਜ਼ੇਰੇ ਇਲਾਜ ਹਨ। 
ਮਾਮਲੇ ਦੀ ਸੀਗੋ ਚੌਕੀ ਪੁਲਸ ਜਾਂਚ ਕਰ ਰਹੀ ਹੈ। ਚੌਕੀ ਇੰਚਾਰਜ ਭੁਪਿੰਦਰਜੀਤ ਸਿੰਘ ਦਾ ਕਹਿਣਾ ਹੈ ਕਿ ਦੋਵੇਂ ਧਿਰਾਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਜਾਂਚ ਕਰ ਕੇ ਕਾਰਵਾਈ ਕੀਤੀ ਜਾਵੇਗੀ।


Related News