ਨਾਜਾਇਜ਼ ਮਾਈਨਿੰਗ ਖਿਲਾਫ ਰੇਤ ਦੀ ਖੱਡ ''ਤੇ ਕਿਸਾਨ ਜਥੇਬੰਦੀ ਨੇ ਕੀਤਾ ਇਕੱਠ

Tuesday, Jan 02, 2018 - 07:34 AM (IST)

ਨਾਜਾਇਜ਼ ਮਾਈਨਿੰਗ ਖਿਲਾਫ ਰੇਤ ਦੀ ਖੱਡ ''ਤੇ ਕਿਸਾਨ ਜਥੇਬੰਦੀ ਨੇ ਕੀਤਾ ਇਕੱਠ

ਪੱਟੀ,  (ਬੇਅੰਤ)-  ਕਿਸਾਨ ਸਘਰੰਸ਼ ਕਮੇਟੀ ਦੇ ਸੂਬਾਈ ਆਗੂਆਂ ਇੰਦਰਜੀਤ ਸਿੰਘ ਕੋਟਬੁੱਢਾ, ਕਰਮਜੀਤ ਸਿੰਘ ਤਲਵੰਡੀ ਅਤੇ ਕਿਸਾਨ ਆਗੂ ਸ਼ੇਰ ਸਿੰਘ ਰਾਮ ਸਿੰਘ ਵਾਲਾ, ਹਰਪਾਲ ਸਿੰਘ ਰਾਧਲਕੇ ਦੀ ਅਗਵਾਈ ਹੇਠ ਨਾਜਾਇਜ਼ ਮਾਈਨਿੰਗ ਹੋਣ ਕਰ ਕੇ ਪਿੰਡ ਰਾਧਲਕੇ ਵਿਖੇ ਰੇਤ ਦੀ ਖੱਡ ਉਪਰ ਭਾਰੀ ਇਕੱਠ ਕੀਤਾ ਗਿਆ।
 ਇਸ ਸਬੰਧੀ ਕਿਸਾਨ ਅਗੂਆਂ ਨੇ ਕਿਹਾ ਕਿ ਹਲਕਾ ਵਿਧਾਇਕ ਵੱਲੋਂ ਚੱਲਦੀਆਂ ਰੇਤ ਦੀਆਂ ਖੱਡਾਂ ਨੂੰ ਜਾਇਜ਼ ਦੱਸਿਆ ਜਾ ਰਿਹਾ ਹੈ ਜਦੋਂ ਕਿ ਉਕਤ ਚੱਲਦੀਆਂ ਰੇਤ ਦੀਆਂ ਖੱਡਾਂ ਸਬੰਧੀ ਨਾ ਕੋਈ ਸਰਕਾਰੀ ਹਦਾਇਤ ਬੋਰਡ ਹੈ ਅਤੇ ਨਾ ਹੀ ਮਾਈਨਿੰਗ ਕਰਨ ਲਈ ਜ਼ਮੀਨੀ ਖੇਤਰਫਲ ਦੇ ਨਿਸ਼ਾਨ ਤੇ ਝੰਡੀਆਂ ਲਾਈਆਂ ਗਈਆਂ ਹਨ। ਅੱਜ ਰੇਤ ਦੀਆਂ ਖੱਡਾਂ ਸਬੰਧੀ ਮਾਈਨਿੰਗ ਵਿਭਾਗ ਕੋਈ ਦਸਤਾਵੇਜ਼ ਨਹੀਂ ਵਿਖਾ ਸਕਿਆ। ਉਨ੍ਹਾਂ ਕਿਹਾ ਕਿ ਦਰਿਆ ਦੇ ਪੇਟ ਵਿਚ ਚੱਲਦੀਆਂ ਰੇਤ ਦੀਆਂ ਖੱਡਾਂ ਨਾਜਾਇਜ਼ ਹਨ, ਜਿਨ੍ਹਾਂ 'ਚੋਂ ਰੇਤ ਭਰਦੇ ਟਰੈਕਟਰ-ਟਰਾਲੀਆਂ ਜਾਂ ਹੋਰ ਵ੍ਹੀਕਲ ਕਿਸਾਨਾਂ ਦੀਆਂ ਉਪਜਾਊ ਜ਼ਮੀਨਾਂ ਨੂੰ ਬਰਬਾਦ ਕਰ ਰਹੇ ਹਨ ਪਰ ਕਿਸਾਨ ਜਥੇਬੰਦੀ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਬਰਬਾਦ ਨਹੀਂ ਹੋਣ ਦੇਵੇਗੀ ਅਤੇ ਕਿਸਾਨ ਜਥੇਬੰਦੀ ਨਾਜਾਇਜ਼ ਮਾਈਨਿੰਗ ਨੂੰ ਬੰਦ ਕਰਵਾਉਣ ਲਈ ਸੰਘਰਸ਼ ਕਰਨ ਤੋਂ ਗੁਰੇਜ਼ ਨਹੀਂ ਕਰੇਗੀ।
੦੧“RNP੨੮.“96


Related News