ਗੁਰਦਾਸਪੁਰ: ਪ੍ਰਸ਼ਾਸਨ ਦੀ ਅਣਦੇਖੀ ਦਾ ਸ਼ਿਕਾਰ ਹੋਇਆ ਮਸ਼ਹੂਰ ਜਹਾਜ਼ ਚੌਂਕ, ਕਿਸੇ ਸਮੇਂ ਹੁੰਦਾ ਸੀ ਸੈਲਫ਼ੀ ਪੁਆਇੰਟ

04/09/2023 11:55:59 AM

ਗੁਰਦਾਸਪੁਰ (ਵਿਨੋਦ)- ਗੁਰਦਾਸਪੁਰ ਦੇ ਮੁੱਖ ਚੌਂਕ ਜਿਸ ਨੂੰ ਕਦੀ ਪੁਲਸ ਲਾਈਨ ਚੌਂਕ ਵੀ ਕਿਹਾ ਜਾਂਦਾ ਸੀ, ਜਦੋਂ ਚੌਂਕ 'ਚਭਾਰਤੀ ਵਾਯੂ ਸੈਨਾ ਦੀ ਬਹਾਦਰੀ ਪ੍ਰਤੀਕ ਇਕ ਜਹਾਜ਼ ਰੱਖਿਆ ਗਿਆ ਤਾਂ ਇਸ ਪੁਲਸ ਲਾਈਨ ਚੌਂਕ ਦਾ ਨਾਮ ਜਹਾਜ਼ ਚੌਂਕ ਕਰ ਦਿੱਤਾ ਗਿਆ। ਉਦੋਂ ਵੀ ਲੋਕਾਂ ਨੇ ਗੁਰਦਾਸਪੁਰ ਸ਼ਹਿਰ ਨੂੰ ਮਿਲੇ ਵਾਯੂ ਸੈਨਾ ਦੇ ਲੜਾਕੂ ਜਹਾਜ਼ ਦੇ ਮਿਲਣ ’ਤੇ ਬਹੁਤ ਹੀ ਖੁਸ਼ੀ ਮਨਾਈ ਸੀ ਅਤੇ ਮਾਨ ਮਹਿਸੂਸ ਕੀਤਾ ਸੀ ਪਰ ਸਮੇਂ ਦੇ ਨਾਲ ਇਸ ਚੌਂਕ ਨੂੰ ਬੇਸ਼ੱਕ ਸੁੰਦਰ ਬਣਾਉਣ, ਇਸ ਨੂੰ ਚਾਰੇ ਪਾਸੇ ਤੋਂ ਖੁੱਲਾ ਕਰਨ ਅਤੇ ਜਹਾਜ਼ ਨੂੰ ਜ਼ਮੀਨ ਤੋਂ ਚੁੱਕ ਕੇ ਕੁਝ ਉੱਚਾਈ 'ਤੇ ਸਥਾਪਤ ਕਰਨ ਦੇ ਨਾਲ-ਨਾਲ ਇਸ ਚੌਂਕ ਨੂੰ ਸੁੰਦਰ ਬਣਾਉਣ ਲਈ ਲੱਖਾਂ ਰੁਪਏ ਖ਼ਰਚ ਕੀਤੇ ਗਏ ਸੀ ਪਰ ਅੱਜ ਇਹ ਜਹਾਜ਼ ਚੌਂਕ ਪ੍ਰਸ਼ਾਸਨ ਦੀ ਅਣਦੇਖੀ ਦਾ ਸ਼ਿਕਾਰ ਹੋ ਕੇ ਰਹਿ ਗਿਆ ਹੈ। 

ਕੀ ਇਤਿਹਾਸ ਹੈ ਇਸ ਜਹਾਜ਼ ਚੌਂਕ ਦਾ

ਗੁਰਦਾਸਪੁਰ ਦੇ ਪੁਲਸ ਲਾਈਨ ਚੌਂਕ ਵਿਚ 6 ਜੁਲਾਈ 1982 ਨੂੰ ਉਸ ਸਮੇਂ ਦੇ ਏਅਰ ਚੀਫ਼ ਮਾਰਸ਼ਲ ਦਿਲਬਾਗ ਸਿੰਘ ਨੇ ਗੁਰਦਾਸਪੁਰ ਨੂੰ ਇਹ ਜਹਾਜ਼ ਦੇ ਕੇ ਇਸ ਦਾ ਆਪਣੇ ਕਰ ਕਮਲਾਂ ਨਾਲ ਗੁਰਦਾਸਪੁਰ ਦੀ ਜਨਤਾ ਨੂੰ ਸਮਰਪਿਤ ਕੀਤਾ ਸੀ। ਜਹਾਜ਼ ਦੇ ਇਸ ਚੌਂਕ ਦੇ ਸਥਾਪਤ ਹੋਣ ਦੇ ਕਾਰਨ ਇਸ ਚੌਂਕ ਨੂੰ 'ਜਹਾਜ਼ ਚੌਂਕ' ਦੇ ਨਾਂ ਨਾਲ ਜਾਣਿਆ ਜਾਣ ਲੱਗਾ। ਜਦ ਇਹ ਜਹਾਜ਼ ਜ਼ਮੀਨ ’ਤੇ ਰੱਖਿਆ ਗਿਆ ਸੀ ਤਾਂ ਉਸ ਦੇ ਚਾਰੇ ਪਾਸੇ ਲੋਹੇ ਦੀ ਗਰਿੱਲ ਲਗਾਈ ਗਈ ਸੀ, ਪਰ ਉਦੋਂ ਵੀ ਇਸ ਜਹਾਜ਼ ਦੇ ਚਾਰੇ ਪਾਸੇ ਬਣੇ ਪਾਰਕ ਦੀ ਦੇਖ-ਰੇਖ ਨਾ ਹੋਣ ਦੇ ਕਾਰਨ ਚੌਂਕ ਦੀ ਜਹਾਜ਼ ਹੋਣ ਦੇ ਬਾਵਜੂਦ ਸੁੰਦਰਤਾਂ ਨੂੰ ਗ੍ਰਹਿਣ ਲੱਗਾ ਰਹਿੰਦਾ ਸੀ।

ਇਹ ਵੀ ਪੜ੍ਹੋ- ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਲੜੇਗਾ ਜਲੰਧਰ ਦੀ ਜ਼ਿਮਨੀ ਚੋਣ : ਸੁਖਬੀਰ ਬਾਦਲ

ਸਾਲ 1984 ਵਿਚ ਇਸ ਜਹਾਜ਼ ਚੌਂਕ ਨੂੰ ਖੁੱਲ੍ਹਾ ਕਰਨ ਅਤੇ ਸੁੰਦਰ ਬਣਾਉਣ ਦੀ ਯੋਜਨਾ ਤਿਆਰ ਕਰ ਕੇ ਇਸ ਦਾ ਕੰਮ ਨਗਰ ਸੁਧਾਰ ਟਰੱਸਟ ਗੁਰਦਾਸਪੁਰ ਨੂੰ ਸੌਂਪਿਆ ਗਿਆ, ਜਿਸ ਅਧੀਨ ਯੋਜਨਾ ਦੀ ਮਨਜ਼ੂਰੀ ਮਿਲਣ, ਚਾਰੇ ਪਾਸੇ ਤੋਂ ਕਬਜ਼ੇ ਹਟਾਉਣ ਅਤੇ ਚਾਰੇ ਪਾਸੇ ਲਗਭਗ ਸਰਕਾਰੀ ਜ਼ਮੀਨ ਹੋਣ ਦੇ ਕਾਰਨ ਉਸ ਨੂੰ ਖਾਲੀ ਕਰਵਾਉਣ ’ਚ ਸਮਾਂ ਲੱਗਾ ਗਿਆ। ਉਸ ਦੇ ਬਾਅਦ 14-12-2016 ਨੂੰ ਇਸ ਜਹਾਜ਼ ਚੌਂਕ ਨੂੰ ਸੁੰਦਰ ਬਣਾਉਣ, ਜਹਾਜ਼ ਨੂੰ ਜ਼ਮੀਨ ਤੋਂ ਚੁੱਕ ਕੇ ਲਗਭਗ 20 ਫੁਟ ਉੱਪਰ ਚੁੱਕਣ, ਚੌਂਕ ’ਚ ਵਿਸ਼ਾਲ ਥੜਾ ਬਣਾ ਕੇ ਉਸ ’ਚ ਪਾਰਕ ਸਮੇਤ ਸੁੰਦਰ ਫੁਵਾਹਰੇ ਲਗਾਉਣ ਆਦਿ ਦਾ ਨੀਂਹ ਪੱਥਰ ਉਸ ਸਮੇਂ ਦੇ ਵਿਧਾਇਕ ਗੁਰਬਚਨ ਸਿੰਘ ਬੱਬੇਹਾਲੀ ਨੇ ਰੱਖਿਆ। 

PunjabKesari

ਇਹ ਵੀ ਪੜ੍ਹੋ- ਅੰਮ੍ਰਿਤਸਰ ਦੇ ਨਿੱਜੀ ਸਕੂਲ 'ਚ ਜ਼ਹਿਰੀਲਾ ਪਦਾਰਥ ਨਿਗਲਣ ਵਾਲੇ ਵਿਦਿਆਰਥੀ ਨੇ ਤੋੜਿਆ ਦਮ

ਇਸ ਜਹਾਜ਼ ਨੂੰ ਜਦ ਜ਼ਮੀਨ ਤੋਂ ਚੁੱਕਿਆ ਗਿਆ ਤਾਂ ਇਸ ਦੇ ਟਾਇਰ ਖ਼ਰਾਬ ਹੋ ਚੁੱਕੇ ਸੀ, ਜਿਸ ਕਾਰਨ ਇਸ ਜਹਾਜ਼ ਨੂੰ ਮਾਰੂਤੀ 800 ਕਾਰ ਦੇ ਰਿਮ ਅਤੇ ਟਾਇਰ ਲਗਾਏ ਗਏ। ਪਾਰਕ ਵਿਚ ਰੰਗੀਨ ਫੁਹਾਰੇ ਲਗਾਏ ਗਏ ਅਤੇ ਬਣਾਵਟੀ ਘਾਹ ਲਗਾਇਆ ਗਿਆ। ਜਦ ਇਹ ਜਹਾਜ਼ ਚੌਂਕ ਬਣ ਕੇ ਤਿਆਰ ਹੋਇਆ ਤਾਂ ਰੰਗੀਨ ਫੁਹਾਰੇ ਚੱਲਣੇ ਸ਼ੁਰੂ ਹੋ ਗਏ ਤਾਂ ਸਾਰਾ ਸ਼ਹਿਰ ਇਸ ਚੌਂਕ ਨੂੰ ਵੇਖਣ ਦੇ ਲਈ ਆਉਂਦਾ ਸੀ ਅਤੇ ਲੋਕ ਇਸ ਚੌਂਕ ਵਿਚ ਖੜੇ ਹੋ ਕੇ ਸੈਲਫ਼ੀ ਲੈ ਕੇ ਆਪਣੇ ਰਿਸ਼ਤੇਦਾਰਾਂ ਨੂੰ ਭੇਜਦੇ ਸੀ ਪਰ ਸਮੇਂ ਦੇ ਨਾਲ ਇਸ ਚੌਂਕ ਦੀ ਕਿਸਮਤ ਖ਼ਰਾਬ ਹੋਣੀ ਸ਼ੁਰੂ ਹੋਈ। ਹੁਣ ਇਹ ਚੌਂਕ ਜ਼ਿਲ੍ਹਾ ਪ੍ਰਸ਼ਾਸਨ ਦੀ ਅਣਦੇਖੀ ਦਾ ਸ਼ਿਕਾਰ ਹੋ ਕੇ ਰਹਿ ਗਿਆ ਹੈ। ਲਗਭਗ ਬੀਤੇ 5 ਸਾਲ ਤੋਂ ਇਸ ਚੌਕ ਵਿਚ ਲੱਖਾਂ ਰੁਪਏ ਖਰਚ ਕਰ ਕੇ ਲਗਾਏ ਆਧੁਨਿਕ ਫੁਹਾਰੇ ਖ਼ਰਾਬ ਪਏ ਹਨ। ਇਸ ਤਰ੍ਹਾਂ ਇਸ ਚੌਂਕ ਦੇ ਫੁਹਾਰੇ ਅਤੇ ਪੌਦਿਆਂ ਲਈ ਪਾਣੀ ਦੀ ਸਪਲਾਈ ਕੋਲ ਪੁਲਸ ਲਾਈਨ ਤੋਂ ਦਿੱਤੀ ਗਈ ਹੈ ਪਰ ਉਸ ਦੀ ਪਾਇਪ ਲੀਕ ਹੋਣ ਦੇ ਕਾਰਨ ਇਸ ਚੌਂਕ ਵਿਚ ਪੁਲਸ ਲਾਈਨ ਗੇਟ ਦੇ ਸਾਹਮਣੇ ਸਦਾ ਹੀ ਸੜਕ ਖ਼ਰਾਬ ਰਹਿੰਦੀ ਹੈ। ਕਈ ਵਾਰ ਸੜਕ ਦੀ ਮੁਰੰਮਤ ਕਰਨ ਦੇ ਬਾਵਜੂਦ ਸੜਕ ’ਤੇ ਸਮੇਂ-ਸਮੇਂ ’ਤੇ ਟੋਏ ਬਣ ਜਾਂਦੇ ਹਨ।

ਇਹ ਵੀ ਪੜ੍ਹੋ- ਤਰਨਤਾਰਨ ਤਾਇਨਾਤ ਥਾਣੇਦਾਰ ਨੇ ਖ਼ੁਦ ਨੂੰ ਗੋਲ਼ੀ ਮਾਰ ਰਚਿਆ ਡਰਾਮਾ, ਸੱਚਾਈ ਜਾਣ ਸਭ ਦੇ ਉੱਡੇ ਹੋਸ਼

ਗੁਰਦਾਸਪੁਰ ਦੀ ਸ਼ਾਨ ਕਹਿਲਾਉਣ ਵਾਲੇ ਸਥਾਪਤ ਜਹਾਜ਼ ਦਾ ਗੌਰਵਮਈ ਇਤਿਹਾਸ

ਗੁਰਦਾਸਪੁਰ ਸ਼ਹਿਰ ਨੂੰ ਮਿਲਦੇ ਇਸ ਫ੍ਰੈਂਚ ਜਹਾਜ਼ ਦਾ ਇਤਿਹਾਸ ਬਹੁਤ ਹੀ ਗੌਰਵ ਵਾਲਾ ਹੈ। ਇਹ ਫ੍ਰੈਂਚ ਫਾਈਟਰ ਜਹਾਜ਼ ਨੇ ਸਾਲ 1965 ਦੇ ਭਾਰਤ-ਪਾਕਿ ਯੁੱਧ ’ਚ ਪਾਕਿਸਤਾਨ ’ਚ ਬੰਬ ਡਿਗਾਉਣ ਲਈ 15 ਉਡਾਨਾਂ ਭਰੀਆਂ ਸੀ। ਜਦਕਿ ਸਾਲ 1971ਦੇ ਭਾਰਤ -ਪਾਕਿਸਤਾਨ ਯੁੱਧ ’ਚ ਇਸ ਜਹਾਜ਼ ਨੇ 28 ਉਡਾਨਾਂ ਪਠਾਨਕੋਟ ਏਅਰਪੋਰਟ ਤੋਂ ਭਰ ਕੇ ਪਾਕਿਸਤਾਨ ਵਿਚ ਤਬਾਹੀਂ ਮਚਾਈ ਸੀ। ਸਾਲ 1975 ਵਿਚ ਇਸ ਫਾਈਟਰ ਜਹਾਜ਼ ਨੂੰ ਭਾਰਤੀ ਵਾਯੂ ਸੈਨਾ ਦੇ ਬੇੜੇ ਤੋਂ ਹਟਾ ਦਿੱਤਾ ਗਿਆ ਸੀ ਅਤੇ ਉਸ ਦੇ ਬਾਅਦ ਇਸ ਨੂੰ ਗੁਰਦਾਸਪੁਰ ਨੂੰ ਦੇਣ ਦਾ ਫੈਸਲਾ ਲੈ ਕੇ 6ਜੁਲਾਈ 1982 ਨੂੰ ਗੁਰਦਾਸਪੁਰ ਵਿਚ ਸਥਾਪਤ ਕੀਤਾ ਗਿਆ ਸੀ। ਇਹੀ ਕਾਰਨ ਹੈ ਕਿ ਇਹ ਜਹਾਜ਼ ਦੇਸ਼ ਅਤੇ ਗੁਰਦਾਸਪੁਰ ਦੀ ਜਨਤਾ ਲਈ ਇਕ ਗੌਰਵ ਹੈ ਜਿਸ ਨੇ 43 ਵਾਰ ਪਾਕਿਸਤਾਨ ਦੇ ਦੰਦ ਖੱਟੇ ਕੀਤੇ ਪਰ ਇਸ ਚੌਂਕ ਦੇ ਨਾਲ ਇਸ ਜਹਾਜ਼ ਦੀ ਅਣਦੇਖੀ ਕੀਤਾ ਜਾਣਾ ਕਿਸੇ ਵੀ ਤਰ੍ਹਾਂ ਨਾਲ ਠੀਕ ਨਹੀਂ ਹੈ ਅਤੇ ਇਹ ਗੁਰਦਾਸਪੁਰ ਦੇ ਲਈ ਸ਼ਾਨ ਬਣਿਆ ਜਹਾਜ਼ ਵੀ ਆਪਣਾ ਮਹੱਤਵ ਗਵਾਉਂਦਾ ਜਾ ਰਿਹਾ ਹੈ।


Shivani Bassan

Content Editor

Related News