ਦਵਾਈ ਲੈਣ ਗਿਆ ਪਰਿਵਾਰ, ਚੋਰਾਂ ਨੇ ਕੀਤਾ ਘਰ ''ਤੇ ਹੱਥ ਸਾਫ

Friday, Oct 06, 2017 - 07:33 AM (IST)

ਦਵਾਈ ਲੈਣ ਗਿਆ ਪਰਿਵਾਰ, ਚੋਰਾਂ ਨੇ ਕੀਤਾ ਘਰ ''ਤੇ ਹੱਥ ਸਾਫ

ਲੁਧਿਆਣਾ, (ਪੰਕਜ)- ਥਾਣਾ ਸ਼ਿਮਲਾਪੁਰੀ ਦੇ ਅਧੀਨ ਆਉਂਦੇ ਨਿਊ ਜਨਤਾ ਨਗਰ 'ਚ ਇਕ ਪਰਿਵਾਰ ਨੂੰ ਦਵਾਈ ਲੈਣ ਬਾਜ਼ਾਰ ਜਾਣਾ ਮਹਿੰਗਾ ਪਿਆ, ਕਿਉਂਕਿ ਪਿੱਛਿਓਂ ਘਰ 'ਚ ਵੜੇ ਚੋਰ ਨਕਦੀ ਤੇ ਗਹਿਣੇ ਚੋਰੀ ਕਰ ਕੇ ਲੈ ਗਏ। ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਗੁਰਨਾਮ ਸਿੰਘ ਪੁੱਤਰ ਹਰਨਾਮ ਸਿੰਘ ਨੇ ਦੱਸਿਆ ਕਿ 4 ਅਕਤੂਬਰ ਨੂੰ ਉਹ ਪਰਿਵਾਰ ਸਮੇਤ ਦਵਾਈ ਲੈਣ ਲਈ ਬਾਜ਼ਾਰ ਗਏ ਸਨ। ਜਦੋਂ ਵਾਪਸ ਆਏ ਤਾਂ ਦੇਖਿਆ ਕਿ ਘਰ ਦੇ ਤਾਲੇ ਟੁੱਟੇ ਪਏ ਸਨ ਅਤੇ ਚੋਰ ਨਕਦੀ ਤੇ ਗਹਿਣਿਆਂ 'ਤੇ ਹੱਥ ਸਾਫ ਕਰ ਗਏ ਸਨ।


Related News