''ਮਰ ਕੇ ਵੀ ਹੋਰਾਂ ਦੀ ਜ਼ਿੰਦਗੀ ਰੌਸ਼ਨ ਕਰੇਗੀ ਹਰਪ੍ਰੀਤ'', ਪਰਿਵਾਰ ਨੇ ਪੇਸ਼ ਕੀਤੀ ਅਨੋਖੀ ਮਿਸਾਲ
Tuesday, Apr 22, 2025 - 08:26 PM (IST)

ਫਤਹਿਗੜ੍ਹ ਸਾਹਿਬ (ਜਗਦੇਵ) : ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਬੱਸੀ ਪਠਾਣਾਂ ਤੋਂ ਇਕ ਪਰਿਵਾਰ ਦੀ ਅਨੋਖੀ ਮਿਸਾਲ ਪੇਸ਼ ਕੀਤੀ ਹੈ, ਜਿੱਥੇ ਬਸੀ ਪਠਾਣਾਂ ਦੇ ਮੁਹੱਲਾ ਬਹਿਲੋਲਪੁਰਾ ਦੀ ਰਹਿਣ ਵਾਲੀ ਸਾਢੇ 17 ਸਾਲਾ ਹਰਪ੍ਰੀਤ ਕੌਰ ਦੀ ਰੂਹ ਭਲੇ ਇਸ ਸੰਸਾਰ ਵਿਚ ਨਾ ਹੋਵੇ ਪਰ ਉਸ ਦੀਆਂ ਦਾਨ ਕੀਤੀਆਂ ਦੋ ਕਿਡਨੀਆਂ ਤੇ ਲੀਵਰ 3 ਲੋਕਾਂ ਨੂੰ ਨਵੀਂ ਜਿੰਦਗੀ ਦੇਣਗੇ। ਦਰਅਸਲ ਹਰਪ੍ਰੀਤ ਕੌਰ ਕੋਠੇ 'ਤੇ ਕੱਪੜੇ ਉਤਾਰਨ ਗਈ ਸੀ ਇਹ ਕੱਪੜੇ ਉਤਾਰਨ ਸਮੇਂ ਉਸ ਦਾ ਪੈਰ ਫਿਸਲ ਗਿਆ ਤੇ ਡਿੱਗਣ ਕਾਰਨ ਉਸ ਦੀ ਮੌਤ ਹੋ ਗਈ।
ਚਾਰ ਦਿਨਾਂ ਤੋਂ ਬਿਜਲੀ ਸਪਲਾਈ ਗੁੱਲ! ਪਾਣੀ ਦੀ ਕਿੱਲਤ ਤੇ ਗਰਮੀ ਕਾਰਨ ਲੋਕਾਂ ਦਾ ਜਿਉਣਾ ਮੁਹਾਲ
ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਬਸੀ ਪਠਾਣਾ ਦੇ ਹਰਪ੍ਰੀਤ ਕੌਰ ਦੇ ਪਿਤਾ ਸੁਰਿੰਦਰ ਸਿੰਘ ਜੋ ਕਿੱਤੇ ਵਜੋਂ ਮੋਟਰ ਮਕੈਨਿਕ ਪਿਤਾ ਸੁਰਿੰਦਰ ਸਿੰਘ ਨੇ ਕਿਹਾ ਕਿ ਉਸ ਦੀ ਲਾਡਲੀ ਧੀ ਹਰਪ੍ਰੀਤ ਨੇ ਦੀਆ ਕਿਡਨੀਆਂ ਤੇ ਲੀਵਰ ਦਾਨ ਕਰਕੇ ਕਿਸੇ ਹੋਰ ਦੀ ਜ਼ਿੰਦਗੀ ਬਚਾਉਣ ਵਿੱਚ ਅਹਿਮ ਰੋਲ ਅਦਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਹਰਪ੍ਰੀਤ ਕੌਰ ਦੇ ਅੰਗਾਂ ਨੂੰ ਪੀਜੀਆਈ ਚੰਡੀਗੜ੍ਹ ਵਿਖੇ ਦਾਨ ਕੀਤਾ ਗਿਆ ਹੈ। ਪਿਤਾ ਸੁਰਿੰਦਰ ਸਿੰਘ ਨੇ ਦੱਸਿਆ ਕਿ 4 ਭੈਣ, ਭਰਾਵਾਂ 'ਚੋਂ ਸਭ ਤੋਂ ਵੱਡੀ ਉਸਦੀ ਬੇਟੀ ਹਰਪ੍ਰੀਤ ਕੌਰ ਬੀ ਸੀ ਏ ਕਰ ਰਹੀ ਸੀ।
ਰੂਸ-ਯੂਕਰੇਨ ਦੀ ਜੰਗ ਦਾ ਪੰਜਾਬ ਦੇ ਕਿਸਾਨਾਂ ਨੂੰ ਫਾਇਦਾ, ਵਧ ਗਈ ਕਣਕ ਦੀ ਡਿਮਾਂਡ
ਮ੍ਰਿਤਕ ਹਰਪ੍ਰੀਤ ਕੌਰ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਜਾਣਕਾਰਾਂ ਵਿੱਚੋਂ ਪਿਛਲੇ ਹਫਤੇ ਹੀ ਇੱਕ ਹੋਰ ਮੌਤ ਹੋ ਕੇ ਹਟੀ ਹੈ ਤੇ ਉਸ ਮਰੀਜ਼ ਦੀਆਂ ਵੀ ਦੋਨੋਂ ਕਿਡਨੀਆਂ ਖਰਾਬ ਸਨ ਜੋ ਪਿਛਲੇ ਕਾਫੀ ਸਮੇਂ ਤੋਂ ਜ਼ਿੰਦਗੀ ਮੌਤ ਦੀ ਲੜਾਈ ਨਾਲ ਜੂਝ ਰਿਹਾ ਸੀ। ਇਸ ਕਰ ਕੇ ਹੀ ਉਨ੍ਹਾਂ ਦੇ ਪਰਿਵਾਰ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਜੇਕਰ ਉਹ ਆਪਣੀ ਲੜਕੀ ਦੀਆਂ ਕਿਡਨੀਆਂ ਅਤੇ ਲੀਵਰ ਦਾਨ ਕਰ ਦੇਣ ਤਾਂ ਕਿਸੇ ਹੋਰ ਨੂੰ ਜ਼ਰੂਰ ਨਵੀਂ ਜ਼ਿੰਦਗੀ ਮਿਲ ਸਕੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8