ਚਾਲਕ ਕੋਲੋਂ ਟਿੱਪਰ ਤੇ ਮੋਬਾਇਲ ਖੋਹ ਕੇ ਲੁਟੇਰੇ ਫਰਾਰ

Thursday, Feb 15, 2018 - 01:17 AM (IST)

ਚਾਲਕ ਕੋਲੋਂ ਟਿੱਪਰ ਤੇ ਮੋਬਾਇਲ ਖੋਹ ਕੇ ਲੁਟੇਰੇ ਫਰਾਰ

ਬਟਾਲਾ,   (ਬੇਰੀ)-  ਅੱਜ ਸਵੇਰੇ 4 ਵਜੇ ਲੁਟੇਰੇ ਟਿੱਪਰ ਚਾਲਕ ਕੋਲੋਂ ਟਿੱਪਰ ਤੇ ਮੋਬਾਇਲ ਖੋਹ ਕੇ ਫਰਾਰ ਹੋ ਗਏ।
ਇਸ ਸੰਬੰਧੀ ਐੱਸ.ਐੱਚ.ਓ. ਸਿਵਲ ਲਾਈਨ ਪਰਮਜੀਤ ਸਿੰਘ ਨੇ ਦੱਸਿਆ ਕਿ ਰਣਜੀਤ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਪਿੰਡ ਰੂੜੇਵਾਲ ਆਪਣੇ ਟਿੱਪਰ 'ਤੇ ਬੱਜਰੀ ਲੋਡ ਕਰ ਕੇ ਪਠਾਨਕੋਟ ਤੋਂ ਤਰਨਤਾਰਨ ਲਿਜਾ ਰਿਹਾ ਸੀ ਕਿ ਜਦੋਂ ਕਾਦੀਆਂ ਫਾਟਕ ਨੇੜੇ ਗਾਂਧੀ ਕੈਂਪ ਕੋਲ ਪਹੁੰਚਿਆ ਤਾਂ ਤਿੰਨ ਅਣਪਛਾਤੇ ਨੌਜਵਾਨ ਟਿੱਪਰ 'ਚ ਸਵਾਰ ਹੋ ਗਏ ਤੇ ਰਣਜੀਤ ਸਿੰਘ ਕੋਲੋਂ ਟਿੱਪਰ ਖੋਹ ਕੇ ਸਠਿਆਲਾ ਵੱਲ ਫਰਾਰ ਹੋ ਗਏ, ਜਿਥੇ ਸਰਕਾਰੀ ਕਾਲਜ ਕੋਲ ਉਸ ਨੂੰ ਜ਼ਖਮੀ ਕਰ ਕੇ ਲਾਹ ਦਿੱਤਾ ਤੇ ਉਸ ਦਾ ਮੋਬਾਇਲ ਵੀ ਲੈ ਗਏ।
ਐੱਸ.ਐੱਚ.ਓ ਨੇ ਦੱਸਿਆ ਕਿ ਉਨ੍ਹਾਂ ਸਥਿਤੀ ਦਾ ਮੌਕੇ 'ਤੇ ਜਾ ਕੇ ਜਾਇਜ਼ਾ ਲੈਣ ਉਪਰੰਤ ਰਣਜੀਤ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਤਿੰਨ ਅਣਪਛਾਤੇ ਨੌਜਵਾਨਾਂ ਵਿਰੁੱਧ ਕੇਸ ਦਰਜ ਕਰ ਦਿੱਤਾ ਹੈ।


Related News