ਸਿੱਖਿਆ ਵਿਭਾਗ ਵੱਲੋਂ 11 ਨਿੱਜੀ ਸਕੂਲਾਂ ਨੂੰ ਨੋਟਿਸ ਜਾਰੀ, ਜਵਾਬ ਨਾ ਦਿੱਤਾ ਤਾਂ ਜਾ ਸਕਦੀ ਹੈ ਮਾਨਤਾ
Friday, Mar 26, 2021 - 12:30 AM (IST)
ਲੁਧਿਆਣਾ, (ਵਿੱਕੀ)- ਸਕੂਲਾਂ ’ਚ ਨਵਾਂ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਕਈ ਨਿੱਜੀ ਸਕੂਲਾਂ ਦੀਆਂ ਮਨਮਰਜ਼ੀਆਂ ’ਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਇਸ ਸਬੰਧੀ ਡੀ. ਈ. ਓ. ਹਰਜੀਤ ਸਿੰਘ ਜ਼ਿਲ੍ਹੇ ਦੇ 11 ਨਿੱਜੀ ਸਕੂਲਾਂ ਨੂੰ ਸ਼ਿਕਾਇਤ ਕਮੇਟੀ ਦੇ ਸਾਹਮਣੇ 30 ਮਾਰਚ ਨੂੰ ਪੇਸ਼ ਹੋ ਕੇ ਆਪਣਾ ਪੱਖ ਰੱਖਣ ਲਈ ਨੋਟਿਸ ਜਾਰੀ ਕੀਤਾ ਹੈ।
ਇਹ ਵੀ ਪੜ੍ਹੋ:- ਪੰਜਾਬ 'ਚ ਵੀਰਵਾਰ ਨੂੰ ਕੋਰੋਨਾ ਦੇ 2700 ਨਵੇਂ ਮਾਮਲੇ ਆਏ ਸਾਹਮਣੇ, 43 ਦੀ ਮੌਤ
ਦੱਸ ਦੇਈਏ ਕਿ ਵਿਦਿਆਰਥੀਆਂ ਦੀ ਫੀਸ, ਮੁਲਾਜ਼ਮਾਂ ਦੀ ਤਨਖਾਹ, ਨੌਕਰੀ ਅਤੇ ਹੋਰ ਕੇਸਾਂ ਸਬੰਧੀ ਸਕੂਲਾਂ ਖਿਲਾਫ ਵਿਦਿਆਰਥੀਆਂ ਦੇ ਮਾਪਿਆਂ ਅਤੇ ਸਕੂਲ ਸਟਾਫ ਵੱਲੋਂ ਕੀਤੀਆਂ ਗਈਆਂ ਸ਼ਿਕਾਇਤਾਂ ਨੂੰ ਸਿੱਖਿਆ ਵਿਭਾਗ ਵੱਲੋਂ ਈ-ਪੰਜਾਬ ਪੋਰਟਲ ’ਤੇ ਅਪਲੋਡ ਕੀਤਾ ਜਾਂਦਾ ਹੈ ਅਤੇ ਸਬੰਧਤ ਸਕੂਲਾਂ ਨੂੰ ਆਪਣੇ ਜਵਾਬ ਦੋ ਦਿਨ ਦੇ ਅੰਦਰ-ਅੰਦਰ ਅਪਲੋਡ ਕਰਨ ਲਈ ਦੋ ਦਿਨ ਦਾ ਸਮਾਂ ਵੀ ਦਿੱਤਾ ਜਾਂਦਾ ਹੈ। ਕਈ ਸਕੂਲਾਂ ਵੱਲੋਂ ਸਮਾਂ ਰਹਿੰਦੇ ਆਪਣਾ ਜਵਾਬ ਅਪਲੋਡ ਨਹੀਂ ਕੀਤਾ ਜਾ ਰਿਹਾ, ਜਿਸ ਕਾਰਨ ਮਾਪਿਆਂ ਵੱਲੋਂ ਲਗਾਤਾਰ ਜ਼ਿਲ੍ਹਾ ਸਿੱਖਿਆ ਦਫਤਰ ਵਿਚ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਹਨ, ਜਿਸ ’ਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ (ਸੈਕੰਡਰੀ ਸਿੱਖਿਆ) ਵੱਲੋਂ ਸਖ਼ਤ ਨੋਟਿਸ ਲਿਆ ਗਿਆ ਹੈ। ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਧਿਕਾਰੀ ਵੱਲੋਂ ਸ਼ਿਕਾਇਤਾਂ ਨਿਪਟਾਉਣ ਲਈ ਇਕ ਕਮੇਟੀ ਬਣਾਈ ਗਈ ਹੈ।
ਇਹ ਵੀ ਪੜ੍ਹੋ:- ਵੱਡੀ ਖ਼ਬਰ: ਮਾਛੀਵਾੜਾ ਸਾਹਿਬ 'ਚ ਨਾਮੀ ਪਰਿਵਾਰ ਦੇ 4 ਮੈਂਬਰ ਭੇਦਭਰੇ ਢੰਗ ਨਾਲ ਲਾਪਤਾ
ਸਕੂਲਾਂ ਨੂੰ ਜਾਰੀ ਇਕ ਪੱਤਰ ਵਿਚ ਕਿਹਾ ਗਿਆ ਹੈ ਕਿ ਜਿਨ੍ਹਾਂ ਸਕੂਲਾਂ ਨੇ ਸਮੇਂ ਸਿਰ ਆਪਣਾ ਜਵਾਬ ਈ-ਪੰਜਾਬ ਪੋਰਟਲ ਆਈ. ਡੀ. ’ਤੇ ਅਪਲੋਡ ਨਹੀਂ ਕੀਤਾ ਹੈ, ਉਹ ਸ਼ਿਕਾਇਤ ਦੀ ਕਾਪੀ ਅਤੇ ਆਪਣਾ ਜਵਾਬ ਸਪੱਸ਼ਟੀਕਰਨ ਨਾਲ ਲੈ ਕੇ 30 ਮਾਰਚ ਨੂੰ ਸਵੇਰੇ 10 ਵਜੇ ਜ਼ਿਲ੍ਹਾ ਸਿੱਖਿਆ ਅਧਿਕਾਰੀ (ਸੈਕੰਡਰੀ ਸਿੱਖਿਆ) ਦੇ ਦਫਤਰ ’ਚ ਉਕਤ ਕਮੇਟੀ ਦੇ ਕੋਲ ਪੇਸ਼ ਹੋਣਗੇ। ਜੇਕਰ ਸਕੂਲ ਤੈਅ ਤਰੀਕ ’ਤੇ ਹਾਜ਼ਰ ਨਹੀਂ ਹੁੰਦੇ ਤਾਂ ਵਿਭਾਗ ਵੱਲੋਂ ਇਕਪਾਸੜ ਕਾਰਵਾਈ ਕਰਦੇ ਹੋਏ ਸਕੂਲ ਦੀ ਮਾਨਤਾ ਰੱਦ ਕਰਨ ਸਬੰਧੀ ਵਿਭਾਗ ਨੂੰ ਸਿਫਾਰਸ਼ ਕਰ ਦਿੱਤੀ ਜਾਵੇਗੀ।
ਇਨ੍ਹਾਂ ਸਕੂਲਾਂ ਨੂੰ ਜਾਰੀ ਹੋਇਆ ਨੋਟਿਸ
ਇਹ ਵੀ ਪੜ੍ਹੋ:- ਬੱਚਿਆਂ ਦੀ ਜਿੰਦਗੀ ਨਾਲ ਕੋਈ ਸਮਝੌਤਾ ਨਹੀਂ, ਸਕੂਲ ਬੰਦ ਕਰਨ ਦਾ ਫੈਸਲਾ ਸਹੀ : ਸਿੰਗਲਾ
-ਆਨੰਦ ਈਸ਼ਰ ਸੀਨੀਅਰ ਸੈਕੰਡਰੀ ਸਕੂਲ
-ਆਤਮ ਪਬਲਿਕ ਸੀਨੀਅਰ ਸੈਕੰਡਰੀ ਸਕੂਲ
-ਆਤਮ ਵਿੱਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ
--ਬੀ. ਸੀ. ਐੱਮ. ਆਰਿਆ ਮਾਡਲ ਸਕੂਲ
-ਬੀ. ਸੀ. ਐੱਮ. ਸਕੂਲ, ਫੁੱਲਾਂਵਾਲ
-ਬੀ. ਸੀ. ਐੱਮ. ਸੀਨੀਅਰ ਸੈਕੰਡਰੀ ਸਕੂਲ ਸੈਕਟਰ-32
-ਭਗਤ ਪੂਰਨ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ
-ਡੀ. ਏ. ਵੀ. ਮਾਡਲ ਸੀਨੀਅਰ ਸੈਕੰਡਰੀ ਸਕੂਲ ਖੰਨਾ
-ਡੀ. ਏ. ਵੀ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਖੰਨਾ
-ਦਰਸ਼ਨ ਅਕੈਡਮੀ
ਨਨਕਾਣਾ ਸਾਹਿਬ ਪਬਲਿਕ ਸਕੂਲ, ਕਿਲਾ ਰਾਏਪੁਰ