ਨਸ਼ੇ ਨੇ ਉਜਾਡ਼ਿਆ ਇਕ ਹੋਰ ਘਰ
Thursday, Jul 26, 2018 - 06:31 AM (IST)

ਨੌਸ਼ਹਿਰਾ ਪੰਨੂੰਅਾਂ, (ਬਲਦੇਵ ਪੰਨੂੰ)- ਨੇਡ਼ਲੇ ਪਿੰਡ ਫੈਲੋਕੇ ਵਿਖੇ ਨਸ਼ੇ ਦੀ ਵੱਧ ਮਾਤਰਾ ਕਾਰਨ ਇਕ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਰੇਸ਼ਮ ਸਿੰਘ ਪੁੱਤਰ ਕਸ਼ਮੀਰ ਸਿੰਘ ਕੌਮ ਜੱਟ, ਪਿੰਡ ਫੈਲੋਕੇ ਦੀ ਨਸ਼ੇ ਦਾ ਟੀਕਾ ਲਾਉਣ ਕਾਰਨ ਮੌਤ ਹੋ ਗਈ।
ਰੇਸ਼ਮ ਸਿੰਘ ਪੇਸ਼ੇ ਤੋਂ ਟਰੱਕ ਡਰਾਈਵਰ ਸੀ ਅਤੇ ਰੇਸ਼ਮ ਸਿੰਘ ਦੇ ਪਿਤਾ ਕਸ਼ਮੀਰ ਸਿੰਘ ਦੀ ਮੌਤ ਅੱਜ ਤੋਂ 10 ਸਾਲ ਪਹਿਲਾਂ ਹੋ ਚੁੱਕੀ ਸੀ । ਵਿਧਵਾ ਮਾਂ ਸੁਖਵੰਤ ਕੌਰ ਅਤੇ 2 ਬੱਚੇ 8 ਸਾਲ ਦਾ ਬੇਟਾ ਅਵਤਾਰ ਸਿੰਘ ਅਤੇ 6 ਸਾਲ ਦੀ ਬੇਟੀ ਅਸਮੀਤ ਕੌਰ ਅਤੇ ਪਤਨੀ ਰਣਦੀਪ ਕੌਰ ਨੂੰ ਰੋਂਦੇ ਕਰਲਾਉਂਦੇ ਛੱਡ ਗਿਆ। ਅਫਸੋਸ ਕਰਨ ਆਏ ਸਰਪੰਚ ਕਰਮ ਸਿੰਘ ਅਤੇ ਹੋਰ ਮੋਹਤਬਰਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਨਸ਼ੇ ਦੇ ਸੌਦਾਗਰਾਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਦਿੱਤੀਆਂ ਜਾਣ ਤਾਂ ਜੋ ਨਾ ਕਿਸੇ ਮਾਂ ਦਾ ਪੁੱਤ ਮਰੇ ਅਤੇ ਨਾ ਹੀ ਬੱਚੇ ਯਤੀਮ ਹੋਣ। ਪਰਿਵਾਰ ਦੀ ਆਮਦਨੀ ਦਾ ਕੋਈ ਹੋਰ ਸਾਧਨ ਨਹੀਂ ਹੈ। ਰੇਸ਼ਮ ਸਿੰਘ ਦਾ ਉਨ੍ਹਾਂ ਦੇ ਜੱਦੀ ਪਿੰਡ ਫੈਲੋਕੇ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ।