ਸਿਰਫ਼ ਇਕ ਸਕੈਨ ਨਾਲ ਫੜੀ ਜਾ ਸਕੇਗੀ ਬਿਮਾਰੀ

03/09/2024 6:37:08 PM

ਚੰਡੀਗੜ੍ਹ (ਰਸ਼ਮੀ) : ਟਿਊਮਰ ਵਰਗੀਆਂ ਗੰਭੀਰ ਬਿਮਾਰੀਆਂ ਲਈ ਸੀ. ਟੀ. ਸਕੈਨ ਅਤੇ ਐੱਮ. ਆਰ. ਆਈ. ਦੀ ਬਜਾਏ ਸਿਰਫ਼ ਇਕ ਸਕੈਨ ਕਰਨਾ ਪਵੇ, ਇਸ ਲਈ ਪੰਜਾਬ ਯੂਨੀਵਰਸਿਟੀ ਦੇ ਯੂਨੀਵਰਸਿਟੀ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ (ਯੂ. ਆਈ. ਈ. ਟੀ.) ਦੀ ਹਰਮਨਪ੍ਰੀਤ ਨੇ ਕੋਡਿੰਗ ਤਿਆਰ ਕੀਤੀ ਹੈ। ਹਰਮਨਪ੍ਰੀਤ ਨੇ ਇਲੈਕਟ੍ਰਾਨਿਕਸ ਐਂਡ ਕਮਿਊਨੀਕੇਸ਼ਨ ਇੰਜਨੀਅਰਿੰਗ (ਈ. ਸੀ. ਈ.) ਵਿਭਾਗ ’ਚ ਵੀ.ਸੀ. ਪ੍ਰੋ. ਰੇਣੂ ਵਿਗ ਅਤੇ ਪ੍ਰੋ. ਨਰੇਸ਼ ਦੀ ਅਗਵਾਈ ਹੇਠ ਕੋਡਿੰਗ ਤਿਆਰ ਕੀਤੀ ਹੈ। 7 ਮਾਰਚ ਨੂੰ ਕਨਵੋਕੇਸ਼ਨ ’ਚ ਪੀ. ਐੱਚ. ਡੀ. ਦੀ ਡਿਗਰੀ ਹਾਸਲ ਕਰ ਚੁੱਕੀ ਹਰਮਨਪ੍ਰੀਤ ਨੇ ਹਾਲ ਹੀ ’ਚ ਆਪਣੀ ਖੋਜ ਪੂਰੀ ਕੀਤੀ ਹੈ। ਇਹ ਕੋਡਿੰਗ ਮੈਡੀਕਲ ਖ਼ੇਤਰ ’ਚ ਬਹੁਤ ਲਾਭਦਾਇਕ ਹੋਣ ਵਾਲੀ ਹੈ। ਹਰਮਨਪ੍ਰੀਤ ਨੇ ਦੱਸਿਆ ਕਿ ਇਸ ਵਿਸ਼ੇ ’ਤੇ ਦੇਸ਼-ਵਿਦੇਸ਼ ’ਚ ਬਹੁਤ ਤੇਜ਼ੀ ਨਾਲ ਖੋਜ ਕੀਤੀ ਜਾ ਰਹੀ ਹੈ ਅਤੇ ਇਸ ਦੇ ਬਹੁਤ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ। ਇਸ ਕੋਡਿੰਗ ਦੀ ਵਰਤੋਂ ਸ਼ੁਰੂ ਹੋਣ ਤੋਂ ਬਾਅਦ ਮਰੀਜ਼ਾਂ ਅਤੇ ਡਾਕਟਰਾਂ ਨੂੰ ਕਾਫ਼ੀ ਫ਼ਾਇਦਾ ਹੋਵੇਗਾ। ਦੋ ਵਾਰ ਵੱਖ-ਵੱਖ ਸਕੈਨ ਕਰਵਾਉਣ ਨਾਲ ਮਰੀਜ਼ ਵਧੇਰੇ ਰੇਡੀਏਸ਼ਨ ਦੇ ਸੰਪਰਕ ’ਚ ਆਉਂਦਾ ਹੈ। ਏਨਾ ਹੀ ਨਹੀਂ ਮਰੀਜ਼ ਨੂੰ ਦੁੱਗਣੀ ਰਕਮ ਵੀ ਅਦਾ ਕਰਨੀ ਪੈਂਦੀ ਹੈ। ਇਕ ਵਾਰ ਸਕੈਨ ਕਰਵਾਉਣ ਨਾਲ ਮਰੀਜ਼ ਦਾ ਖ਼ਰਚਾ ਅਤੇ ਸਮਾਂ ਦੋਵੇਂ ਬਚ ਜਾਣਗੇ। ਡਾਕਟਰਾਂ ਨੂੰ ਇਕਦਮ ਸਪੱਸ਼ਟ ਹੋ ਜਾਵੇਗਾ ਕਿ ਮਰੀਜ਼ ਕਿਹੜੀ ਬਿਮਾਰੀ ਤੋਂ ਪੀੜਤ ਹੈ।

ਇਹ ਵੀ ਪੜ੍ਹੋ : ਪੰਜਾਬ ਮੰਤਰ ਮੰਡਲ ਵਲੋਂ 3842 ਆਰਜ਼ੀ ਅਸਾਮੀਆਂ ਨੂੰ ਪੱਕੀਆਂ ਅਸਾਮੀਆਂ ’ਚ ਤਬਦੀਲ ਕਰਨ ਨੂੰ ਹਰੀ ਝੰਡੀ

ਹਾਲੇ ਜਾਰੀ ਹੈ ਇਹ ਪ੍ਰਕਿਰਿਆ
ਹਰਮਨਪ੍ਰੀਤ ਨੇ ਦੱਸਿਆ ਕਿ ਡਾਕਟਰ ਬਿਮਾਰੀ ਦੀ ਜਾਂਚ ਲਈ ਸੀ. ਟੀ. ਸਕੈਨ ਕਰਵਾਉਂਦੇ ਹਨ ਪਰ ਜਦੋਂ ਬਿਮਾਰੀ ਸਪੱਸ਼ਟ ਨਹੀਂ ਹੁੰਦੀ ਤਾਂ ਐੱਮ. ਆਰ. ਆਈ. ਲਈ ਕਿਹਾ ਜਾਂਦਾ ਹੈ। ਇਸ ਤਰ੍ਹਾਂ ਮਰੀਜ਼ ਨੂੰ ਦੋ ਵਾਰ ਵੱਖਰਾ ਸਕੈਨ ਕਰਵਾਉਣਾ ਪੈਂਦਾ ਹੈ। ਸੀ. ਟੀ. ਸਕੈਨ ਦੀ ਵਰਤੋਂ ਅਕਸਰ ਟਿਊਮਰ ਅਤੇ ਹੋਰ ਗੰਭੀਰ ਬਿਮਾਰੀਆਂ ਦੀ ਪਛਾਣ ਕਰਨ ਲਈ ਕੀਤੀ ਜਾਂਦੀ ਹੈ ਜਦਕਿ ਐੱਮ.ਆਰ.ਆਈ ’ਚ ਨਰਮ ਟਿਸ਼ੂਆਂ ਦੀ ਬਣਤਰ ਨੂੰ ਸਹੀ ਢੰਗ ਨਾਲ ਚਿਤਰਿਆ ਜਾ ਸਕਦਾ ਹੈ ਪਰ ਹੱਡੀਆਂ ਦੀ ਇਮੇਜਿੰਗ ਪੂਰੀ ਜਾਣਕਾਰੀ ਪ੍ਰਦਾਨ ਨਹੀਂ ਕਰਦੀ।

ਇਹ ਵੀ ਪੜ੍ਹੋ : ਯਾਤਰੀ ਨੇ ਸ਼ਤਾਬਦੀ ’ਚ ਸਫ਼ਰ ਦੌਰਾਨ ਲਿਆ ਸੂਪ, ਵਿਚ ਕਾਕਰੋਚ ਦੇਖ ਉੱਡੇ ਹੋਸ਼

ਤਿਆਰ ਹੈ ਇਹ ਕੋਡਿੰਗ
ਹਰਮਨਪ੍ਰੀਤ ਸੀ. ਟੀ. ਸਕੈਨ ਅਤੇ ਐੱਮ. ਆਰ. ਆਈ ਦੋਵਾਂ ਦੇ ਇਮੇਜ ਨੂੰ ਮਿਲਾ ਕੇ ਇਕ ਈਮੇਜ ਤਿਆਰ ਕੀਤੀ ਹੈ ,ਜਿਸ ਦੀ ਤਸਵੀਰ ਬਹੁਤ ਸਪੱਸ਼ਟ ਹੈ। ਇਕ ਸਕੈਨ ’ਚ ਇਹ ਜਾਣਿਆ ਜਾ ਸਕਦਾ ਹੈ ਕਿ ਮਰੀਜ਼ ਕਿਸ ਬਿਮਾਰੀ ਤੋਂ ਪੀੜਤ ਹੈ। ਇਹ ਇਮੇਜ ਟ੍ਰਾਮਾ, ਸੋਜ ਜਾਂ ਟਿਊਮਰ ਆਦਿ ਬਾਰੇ ਪੂਰੀ ਜਾਣਕਾਰੀ ਦੇ ਰਹੀ ਹੈ। ਇਸ ਕੋਡਿੰਗ ਨੂੰ ਤਿਆਰ ਕਰਨ ’ਚ ਉਸ ਨੂੰ ਲਗਭਗ 7 ਸਾਲ ਲੱਗੇ। ਉਸ ਨੇ ਦੱਸਿਆ ਕਿ ਅਜਿਹੇ ਪ੍ਰੋਜੈਕਟ ’ਚ ਉਸ ਨੇ ਇਹ ਦੇਖਣਾ ਹੁੰਦਾ ਹੈ ਕਿ ਕਿਤੇ ਵੀ ਕੋਈ ਆਵਾਜ਼ ਤਾਂ ਨਹੀਂ ਆ ਰਹੀ। ਇਸ ਦੇ ਨਾਲ ਹੀ ਇਮੇਜਿੰਗ ਤੋਂ ਬਾਅਦ ਆਉਣ ਵਾਲੀ ਤਸਵੀਰ ਬਿਲਕੁਲ ਸਹੀ ਹੈ ਤਾਂ ਹੀ ਮਰੀਜ਼ ਦਾ ਸਹੀ ਇਲਾਜ ਹੋ ਸਕੇਗਾ।

ਇਹ ਵੀ ਪੜ੍ਹੋ : ਭਾਜਪਾ ਨੇ ਜਨਤਾ ਦੀ ਨਬਜ਼ ਟੋਹਣ ਲਈ 13 ਲੋਕ ਸਭਾ ਹਲਕਿਆਂ ’ਚ ਉਤਾਰੀਆਂ ਵੈਨਾਂ : ਸੁਨੀਲ ਜਾਖੜ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇*Join us on Whatsapp channel*👇

https://whatsapp.com/channel/0029Va94hsaHAdNVur4L170e


Anuradha

Content Editor

Related News