ਪੰਜਾਬ ਸਰਕਾਰ 'ਤੇ ਵਰ੍ਹੇ ਸਖਬੀਰ ਬਾਦਲ, ਕਹੀਆਂ ਇਹ ਗੱਲਾਂ
Saturday, Jan 07, 2023 - 11:59 AM (IST)
ਅੰਮ੍ਰਿਤਸਰ (ਸਰਬਜੀਤ)- ਤਿੰਨ ਦਿਨਾਂ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਰਿਵਾਰ ਨਾਲ ਸੇਵਾ ਕਰ ਰਹੇ ਸੁਖਬੀਰ ਬਾਦਲ ਅੱਜ ਮੀਡੀਆ ਦੇ ਸਾਹਮਣੇ ਆਏ। ਇਸ ਦੌਰਾਨ ਉਨ੍ਹਾਂ ਨੇ ਜਿੱਥੇ ਪੰਜਾਬੀਆਂ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ। ਉਥੇ ਹੀ ਪੰਜਾਬ ਦੀ ਖੁਸ਼ਹਾਲੀ ਤੇ ਤਰੱਕੀ ਵਾਸਤੇ ਪਰਮਾਤਮਾ ਦੇ ਚਰਨਾਂ ਵਿਚ ਅਰਦਾਸ ਵੀ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਚਲਾਉਣਾ ਭਗਵੰਤ ਮਾਨ ਦੇ ਵਸ ਦੀ ਗਲ ਨਹੀਂ ਹੈ। ਹਰ ਪਾਸੇ ਆਤੰਕ ਦਾ ਮਾਹੌਲ ਬਣਿਆ ਹੋਇਆ ਹੈ। ਰੇਤਾ ਪਹਿਲਾਂ ਨਾਲੋਂ ਵੀ ਚਾਰ ਗੁਣਾ ਮਹਿੰਗੀ ਹੋਈ ਪਈ ਹੈ। ਅੱਜ ਦੇ ਸਮੇਂ 'ਚ ਇਕ ਆਮ ਨਾਗਰਿਕ ਨੂੰ ਆਪਣਾ ਘਰ ਬਣਾਉਣ ਵਾਸਤੇ ਬਹੁਤ ਹੀ ਵੱਡੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ- ਬਾਰਡਰ ’ਤੇ ਵਿਜੀਬਿਲਟੀ ਜ਼ੀਰੋ ਬਣੀ BSF ਲਈ ਚੁਣੌਤੀ, ਲਗਾਤਾਰ ਵਧ ਰਹੀ ਹੈ ਪਾਕਿਸਤਾਨੀ ਡਰੋਨਾਂ ਦੀ ਮੂਵਮੈਂਟ
ਸੁਖਬੀਰ ਬਾਦਲ ਨੇ ਅੱਗੇ ਕਿਹਾ ਕਿ ਅੱਜ ਮੁਫ਼ਤ ਬਿਜਲੀ ਦੇਣ ਵਾਲੇ ਆਉਣ ਵਾਲੇ ਕੁਝ ਹੀ ਮਹੀਨਿਆਂ ਵਿਚ 10 ਰੁਪਏ ਪ੍ਰਤੀ ਯੂਨਿਟ ਬਿਜਲੀ ਲੋਕਾਂ ਨੂੰ ਦੇਣਗੇ। ਪੰਜਾਬ ਦੇ ਲਾਹੇ ਨਾਲ ਕੌਮ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੇ ਵਪਾਰੀ ਨੇ ਬਾਹਰ ਦਾ ਰੁਖ ਕਰਨਾ ਹੀ ਹੈ, ਕਿਉਂਕਿ ਹੁਣ ਦਹਿਸ਼ਤ ਵਿਚ ਵਪਾਰ ਕਰ ਰਹੇ ਵਪਾਰੀ ਨੂੰ ਹਰ ਵਕਤ ਆਪਣੀ ਜਾਨ-ਮਾਲ ਦੀ ਚਿੰਤਾ ਹੋਈ ਪਈ ਹੈ। ਉਨ੍ਹਾਂ ਕਿਹਾ ਕਿ ਅਸੀਂ ਉਨ੍ਹਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਜਲਦ ਆਪਣੀ ਗਲਤੀ ਸੁਧਾਰ ਕੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਵੇ, ਅਸੀਂ ਉਸਦੀ ਸਲਾਘਾ ਕਰਾਂਗੇ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਸਿਰਫ਼ ਤੇ ਸਿਰਫ਼ ਇਕ ਪਾਰਟੀ ਚਲਾ ਸਕਦੀ ਜਿਸਦਾ 100 ਸਾਲਾ ਦਾ ਇਤਿਹਾਸ ਹੈ, ਉਹ ਹੈ ਅਕਾਲੀ ਦਲ ਕਿਉਂਕਿ ਅਕਾਲੀ ਸਰਕਾਰ ਸਮੇਂ ਪੰਜਾਬ ਵਿਚ ਜੋ ਵਿਕਾਸ ਹੋਇਆ ਹੈ, ਉਹ ਮੁੜ ਕਿਸੇ ਸਰਕਾਰ ਵਲੋਂ ਨਹੀਂ ਕੀਤਾ ਗਿਆ।
ਇਹ ਵੀ ਪੜ੍ਹੋ- ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਸੁਖਬੀਰ ਬਾਦਲ; SYL ਨੂੰ ਲੈ ਕੇ ਕਹੀ ਅਹਿਮ ਗੱਲ
ਪੰਜਾਬ ਦੇ ਪਾਣੀਆਂ ਦੇ ਮੁੱਦੇ 'ਤੇ ਉਨ੍ਹਾਂ ਕਿਹਾ ਕਿ ਜੇਕਰ ਅਸੀਂ ਪੰਜਾਬ ਦੇ ਪਾਣੀ ਹਰਿਆਣੇ ਨੂੰ ਦੇਣਾ ਹੀ ਨਹੀਂ ਤਾਂ ਫਿਰ ਮੀਟਿੰਗ ਕਰਨ ਦਾ ਪੰਜਾਬ ਸਰਕਾਰ ਦਾ ਕੀ ਫ਼ਾਇਦਾ। ਉਨ੍ਹਾਂ ਕਿਹਾ ਕਿ ਪਹਿਲਾ ਪੰਜਾਬ ਦਾ ਪਾਣੀ ਕਾਂਗਰਸ ਸਰਕਾਰ ਵੇਲੇ ਰਾਜਸਥਾਨ ਨੂੰ ਦਿੱਤਾ ਗਿਆ, ਹੁਣ ਦੁਬਾਰਾ ਅਜਿਹੀ ਕੋਸ਼ਿਸ਼ ਕਰਕੇ ਪੰਜਾਬ ਦੇ ਪਾਣੀ ਅਤੇ ਲੋਕਾਂ ਨਾਲ ਧ੍ਰੋਹ ਨਾ ਕਰੇ ਸਰਕਾਰ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।