ਬਿਜਲੀ ਮੁਲਾਜ਼ਮ ਏਕਤਾ ਮੰਚ ਵੱਲੋਂ ਅਰਥੀ ਫੂਕ ਪ੍ਰਦਰਸ਼ਨ
Tuesday, Aug 21, 2018 - 12:47 AM (IST)
ਬਰਨਾਲਾ, (ਸਿੰਧਵਾਨੀ, ਰਵੀ)- ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਦੇ ਸੱਦੇ ’ਤੇ ਸਰਕਲ ਬਰਨਾਲਾ ਦੀਆਂ ਦੋਵਾਂ ਡਵੀਜ਼ਨਾਂ ਵੱਲੋਂ ਅਰਥੀ ਫੂਕ ਪ੍ਰਦਰਸ਼ਨ ਕੀਤਾ ਗਿਆ।
ਜਰਨੈਲ ਸਿੰਘ ਨੇ ਕਿਹਾ ਕਿ ਪਾਵਰਕਾਮ ਦੀ ਮੈਨੇਜਮੈਂਟ ਵੱਲੋਂ ਨਿਰੰਤਰ ਟਾਲ-ਮਟੋਲ ਦੀ ਨੀਤੀ ਅਪਣਾਈ ਗਈ ਹੈ। ਮੈਨੇਜਮੈਂਟ ਨੇ ਮੰਚ ਦੇ ਨਾਲ 30/7/18 ਤੱਕ 23 ਵਰ੍ਹੇ ਪੇ ਬੈਂਡ ਦਾ ਫੈਸਲਾ ਕੀਤਾ ਸੀ ਅਤੇ ਇਸ ਦੇ ਸਬੰਧ ’ਚ ਪੰਜਾਬ ਸਰਕਾਰ ਨਾਲ ਬੈਠਕ ਕਰਵਾਉਣ ਦਾ ਫੈਸਲਾ ਕੀਤਾ ਸੀ ਪਰ ਅਫਸੋਸ ਕਿ ਮੈਨੇਜਮੈਂਟ ਨੇ ਮੰਗਾਂ ਸਬੰਧੀ ਕੁਝ ਨਹੀਂ ਕੀਤਾ।
ਸਾਗਰ ਸਿੰਘ ਨੇ ਕਿਹਾ ਕਿ ਸਾਨੂੰ ਸਾਡੀਆਂ ਸਾਂਝੀਆਂ ਮੰਗਾਂ ਨੂੰ ਲਾਗੂ ਕਰਨ ਲਈ ਇਕੱਤਰ ਹੋ ਕੇ ਸੰਘਰਸ਼ ਕਰਨਾ ਚਾਹੀਦਾ ਹੈ। ਗੁਰਲਾਭ ਸਿੰਘ ਨੇ ਕਿਹਾ ਕਿ ਬਿਜਲੀ ਬੋਰਡ ਵਿਚ 1 ਕਰਮਚਾਰੀ 28-30 ਵਰ੍ਹੇ ਨੌਕਰੀ ਕਰ ਕੇ ਇਕ ਹੀ ਪੋਸਟ ਦੇ ਰਿਟਾਇਰ ਹੋ ਰਹੇ ਹਨ। ਮੈਨੇਜਮੈਂਟ ਹਮੇਸ਼ਾ ਵਾਅਦੇ ਕਰ ਕੇ ਭੁੱਲ ਰਹੀ ਹੈ। ਧਰਨੇ ਵਿਚ ਸਮੂਹ ਸਾਥੀਆਂ ਨੇ ਵਿਸ਼ਵਾਸ ਦਿਵਾਇਆ ਕਿ ਬਿਜਲੀ ਮੁਲਾਜ਼ਮ ਏਕਤਾ ਮੰਚ ਦੇ ਸੱਦੇ ’ਤੇ 22 ਅਗਸਤ ਤੱਕ ਅਰਥੀ ਫੂਕ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਰੈਲੀ ਨੂੰ ਜੀਵਨ ਸਿੰਘ, ਕਰਮਜੀਤ ਸਿੰਘ, ਰਾਜੇਸ਼ ਕੁਮਾਰ, ਜਗਤਾਰ ਸਿੰਘ, ਜਰਨੈਲ ਸਿੰਘ ਨੇ ਸੰਬੋਧਨ ਕੀਤਾ।
