ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ
Monday, Aug 07, 2017 - 01:39 AM (IST)

ਲਹਿਰਾਗਾਗਾ- ਪਿੰਡ ਜਲੂਰ ਦੇ ਇਕ ਨੌਜਵਾਨ ਦੀ ਬਿਜਲੀ ਦਾ ਕਰੰਟ ਲੱਗਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਰਵੀ ਸਿੰਘ ਉਮਰ ਕਰੀਬ (16) ਵਾਸੀ ਜਲੂਰ ਵਿਖੇ ਬੀਤੇ ਦਿਨੀਂ ਆਪਣੀਆਂ ਬੱਕਰੀਆਂ ਲਈ ਦਰੱਖਤਾਂ ਤੋਂ ਟਾਹਣੀਆਂ ਤੋੜ ਰਿਹਾ ਸੀ ਪਰ ਦਰੱਖਤਾਂ ਉੱਪਰ ਦੀ ਲੰਘਦੀਆਂ ਬਿਜਲੀ ਦੀਆਂ ਤਾਰਾਂ ਨਾਲ ਨੌਜਵਾਨ ਨੂੰ ਤੇਜ਼ ਕਰੰਟ ਲੱਗਣ ਨਾਲ ਉਸ ਦੀ ਮੌਤ ਹੋ ਗਈ।