ਅੱਗ ਦੀ ਲਪੇਟ ’ਚ ਆਉਣ ਨਾਲ ਅੌਰਤ ਦੀ ਮੌਤ
Monday, Jul 09, 2018 - 02:13 AM (IST)

ਰਾਜਪੁਰਾ, (ਇਕਬਾਲ, ਮਸਤਾਨਾ)- ਪਿੰਡ ਨਲਾਸ ਵਿਖੇ ਕਥਿਤ ਤੌਰ ’ਤੇ ਇਕ ਅੌਰਤ ਦੀ ਅੱਗ ਦੀ ਲਪੇਟ ’ਚ ਆਉਣ ਨਾਲ ਮੌਤ ਹੋ ਗਈ ਹੈ। ਬਚਾਉਣ ਆਇਆ ਪਤੀ ਵੀ ਅੱਗ ਦੀ ਲਪੇਟ ਵਿਚ ਆ ਕੇ 70 ਪ੍ਰਤੀਸ਼ਤ ਝੁਲਸਿਆ ਗਿਆ। ਉਸ ਨੂੰ ਪੀ. ਜੀ. ਆਈ. ਚੰਡੀਗਡ਼੍ਹ ’ਚ ਦਾਖਲ ਕੀਤਾ ਗਿਆ ਹੈ।
ਥਾਣਾ ਸਦਰ ਦੇ ਇੰਚਾਰਜ ਐੈੱਸ. ਐੈੱਚ. ਓ. ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਦਵਿੰਦਰ ਕੌਰ ਦਾ ਵਿਆਹ 11 ਸਾਲ ਪਹਿਲਾਂ ਤਲਵਿੰਦਰ ਸਿੰਘ ਨਾਲ ਹੋਇਆ ਸੀ। ਉਸ ਦਾ ਇਕ 7 ਸਾਲਾ ਪੁੱਤਰ ਵੀ ਹੈ। ਉਨ੍ਹਾਂ ਦੱਸਿਆ ਕਿ ਦਵਿੰਦਰ ਕੌਰ ਬਹੁਤ ਜ਼ਿਆਦਾ ਧਾਰਮਕ ਖਿਆਲਾਂ ਵਾਲੀ ਅੌਰਤ ਸੀ। ਗੁਆਂਢ ’ਚ ਕਿਸੇ ਬੱਚੇ ਦਾ ਜਨਮ-ਦਿਨ ਸੀ। ਦਵਿੰਦਰ ਕੌਰ ਵੀ ਆਪਣੇ ਬੇਟੇ ਨਾਲ ਉਥੇ ਗਈ ਸੀ। ਘਰ ਵਾਪਸ ਆਉਣ ਤੋਂ ਬਾਅਦ ਜਦੋਂ ਉਹ ਸੌਂ ਰਹੀ ਸੀ ਤਾਂ ਉਕਤ ਅੌਰਤ ਨੂੰ ਅਜੀਬ ਜਿਹਾ ਸੁਪਨਾ ਆਇਆ। ਉਸ ਤੋਂ ਬਾਅਦ ਉਹ ਘਰ ਦੇ ਚੁਬਾਰੇ ’ਤੇ ਚਡ਼੍ਹ ਗਈ। ਰਾਤ ਵੇਲੇ ਚੁਬਾਰੇ ’ਚੋਂ ਆਵਾਜ਼ਾਂ ਆਉਣ ’ਤੇ ਜਦੋਂ ਉਸ ਦਾ ਪਤੀ ਤਲਵਿੰਦਰ ਸਿੰਘ ਗਿਆ ਤਾਂ ਦੇਖਿਆ ਕਿ ਦਵਿੰਦਰ ਕੌਰ ਪੂਰੀ ਤਰ੍ਹਾਂ ਅੱਗ ਦੀ ਲਪੇਟ ’ਚ ਸੀ। ਉਸ ਨੂੰ ਬਚਾਉਣ ਦੀ ਜਦੋਂ ਤਲਵਿੰਦਰ ਸਿੰਘ ਨੇ ਕੋਸ਼ਿਸ਼ ਕੀਤੀ ਤਾਂ ਉਹ ਵੀ ਅੱਗ ਦੀ ਲਪੇਟ ਵਿਚ ਆ ਗਿਆ। ਇਲਾਜ ਲਈ ਉਸ ਨੂੰ ਸਥਾਨਕ ਸਿਵਲ ਹਸਪਤਾਲ ’ਚ ਲਿਆਂਦਾ ਜਿੱਥੇ ਡਾਕਟਰਾਂ ਨੇ 70 ਪ੍ਰਤੀਸ਼ਤ ਸਡ਼ਨ ਕਾਰਨ ਪੀ. ਜੀ. ਆਈ. ਚੰਡੀਗਡ਼੍ਹ ਰੈਫਰ ਕਰ ਦਿੱਤਾ। ਪੁਲਸ ਨੇ ਮ੍ਰਿਤਕਾ ਦਵਿੰਦਰ ਕੌਰ ਦੀ ਮਾਤਾ ਦੇ ਬਿਆਨਾਂ ’ਤੇ ਧਾਰਾ 174 ਦੀ ਕਾਰਵਾਈ ਕਰਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਹੈ।