ਕਰੰਟ ਲੱਗਣ ਨਾਲ ਕਿਸਾਨ ਦੀ ਮੌਤ
Wednesday, Aug 02, 2017 - 02:34 AM (IST)
ਜ਼ੀਰਾ, (ਕੰਡਿਆਲ)— ਪਿੰਡ ਲਹਿਰਾ ਰੋਹੀ ਵਿਖੇ ਇਕ ਕਿਸਾਨ ਦੀ ਮੋਟਰ ਚਲਾਉਣ ਸਮੇਂ ਸਵਿੱਚ ਸਟਾਟਰ ਵਿਚ ਕਰੰਟ ਆ ਜਾਣ ਕਾਰਨ ਮੌਤ ਹੋ ਗਈ। ਇਕੱਤਰ ਵੇਰਵਿਆਂ ਅਨੁਸਾਰ ਭਗਵਾਨ ਸਿੰਘ (55) ਪੁੱਤਰ ਤਾਰਾ ਸਿੰਘ ਵਾਸੀ ਪਿੰਡ ਲਹਿਰਾ ਰੋਹੀ ਆਪਣੇ ਖੇਤਾਂ ਵਿਚ ਫਸਲ ਨੂੰ ਪਾਣੀ ਲਾਉਣ ਗਿਆ ਸੀ, ਕਿ ਜਦ ਉਹ ਮੋਟਰ ਚਲਾਉਣ ਲੱਗਾ ਤਾਂ ਸਵਿੱਚ ਸਟਾਟਰ ਵਿਚ ਕਰੰਟ ਆ ਗਿਆ ਤੇ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ। ਪਰਿਵਾਰ ਤੇ ਪੁਲਸ ਵੱਲੋਂ ਮ੍ਰਿਤਕ ਦੇਹ ਦਾ ਸਿਵਲ ਹਸਪਤਾਲ ਜ਼ੀਰਾ ਤੋਂ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ।
