ਮੰਦਭਾਗੀ ਖ਼ਬਰ, ਕੁਝ ਮਹੀਨੇ ਪਹਿਲਾਂ ਛੁੱਟੀ ਕੱਟ ਕੇ ਦੁਬਈ ਗਏ ਟਾਂਡਾ ਦੇ ਨੌਜਵਾਨ ਦੀ ਮੌਤ
Saturday, Nov 16, 2024 - 07:03 PM (IST)
ਟਾਂਡਾ ਉੜਮੁੜ ( ਵਰਿੰਦਰ ਪੰਡਿਤ)- ਟਾਂਡਾ-ਉੜਮੁੜ ਦੇ ਮੁਹੱਲਾ ਮਹਾਸ਼ਿਆਂ ਨਾਲ ਸਬੰਧਤ ਨੌਜਵਾਨ ਦੀ ਦੁਬਈ ਵਿਚ ਸ਼ੱਕੀ ਹਾਲਾਤ ਵਿਚ ਮੌਤ ਹੋਣ ਦੀ ਖ਼ਬਰ ਮਿਲੀ ਹੈ। ਉਕਤ ਨੌਜਵਾਨ ਦੀ ਲਾਸ਼ ਸੜਕ ਕਿਨਾਰਿਓ ਮਿਲੀ ਹੈ। ਮੌਤ ਦਾ ਸ਼ਿਕਾਰ ਹੋਏ ਨੌਜਵਾਨ ਦੀ ਪਛਾਣ ਰਮਨ ਕੁਮਾਰ ਪੁੱਤਰ ਸੁਰਿੰਦਰ ਕੁਮਾਰ ਵਾਸੀ ਟਾਂਡਾ ਦੇ ਰੂਪ ਵਿਚ ਹੋਈ। ਉਕਤ ਵਿਅਕਤੀ ਪਿਛਲੇ ਪੰਜ ਵਰ੍ਹਿਆਂ ਤੋਂ ਦੁਬਈ ਵਿਖੇ ਕੰਮ ਕਰ ਰਿਹਾ ਸੀ ਅਤੇ ਕੁਝ ਮਹੀਨੇ ਪਹਿਲਾਂ ਹੀ ਛੁੱਟੀ ਕੱਟ ਕੇ ਵਾਪਸ ਦੁਬਈ ਗਿਆ ਸੀ।
ਇਹ ਵੀ ਪੜ੍ਹੋ-ਪਰਿਵਾਰ ਦੀਆਂ ਖ਼ੁਸ਼ੀਆਂ ਨੂੰ ਲੱਗਾ ਗ੍ਰਹਿਣ, 1 ਸਾਲਾ ਬੱਚੇ ਨਾਲ ਵਾਪਰੀ ਅਣਹੋਣੀ ਨੇ ਪੁਆ ਦਿੱਤੇ ਵੈਣ
ਰਮਨ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਉੱਥੇ ਪੰਜਾਬੀ ਨੌਜਵਾਨਾਂ ਕੋਲੋਂ ਇਸ ਦੀ ਜਾਣਕਾਰੀ ਮਿਲੀ। ਉਨ੍ਹਾਂ ਨੂੰ ਮਿਲੀ ਜਾਣਕਾਰੀ ਮੁਤਾਬਕ ਰਮਨ 21 ਅਕਤੂਬਰ ਨੂੰ ਆਪਣੇ ਕੁਆਰਟਰ ਤੋਂ ਸੈਰ ਕਰਨ ਨਿਕਲਿਆ ਸੀ ਅਤੇ ਬਾਅਦ ਵਿਚ 9 ਦਿਨ ਲਾਪਤਾ ਰਿਹਾ। ਬਾਅਦ ਵਿਚ ਉਸ ਦੀ ਲਾਸ਼ ਸੜਕ ਕਿਨਾਰੇ ਡਿੱਗੀ ਮਿਲੀ। ਗੁਰਬਤ ਭਰੀ ਜ਼ਿੰਦਗੀ ਜੀਅ ਰਹੇ ਰਮਨ ਦੇ ਪਰਿਵਾਰ ਨੇ ਭਾਰਤ ਸਰਕਾਰ ਕੋਲੋਂ ਗੁਹਾਰ ਲਾਈ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਲਾਸ਼ ਨੂੰ ਇਥੇ ਮੰਗਵਾਉਣ ਲਈ ਮਦਦ ਕੀਤੀ ਜਾਵੇ। ਰਮਨ ਅਜੇ ਕੁਆਰਾ ਸੀ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਹਾਦਸਾ, ਬੱਚੇ ਸਣੇ ਤਿੰਨ ਜੀਆਂ ਦੀ ਮੌਤ (ਵੀਡੀਓ)
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8