ਫ਼ਾਜ਼ਿਲਕਾ ''ਚ 4 ਦੋਸਤਾਂ ਨੂੰ ਅਦਾਲਤ ਨੇ ਸੁਣਾਈ ਉਮਰ ਕੈਦ, ਸ਼ਰਾਬ ਪੀ ਕੇ ਆਪਣੇ ਹੀ ਦੋਸਤ ਦਾ ਕੀਤਾ ਸੀ ਕਤਲ

02/22/2024 6:39:45 PM

ਫਾਜ਼ਿਲਕਾ- ਜ਼ਿਲ੍ਹਾ ਫਾਜ਼ਿਲਕਾ ਦੀ ਸੀਨੀਅਕ ਸੈਸ਼ਨ ਜੱਜ ਜਤਿੰਦਰ ਕੌਰ ਦੀ ਅਦਾਲਤ ਨੇ 4 ਸਾਲ ਪਹਿਲੇ 4 ਨੌਜਵਾਨਾਂ ਨੇ ਆਪਣੇ ਦੋਸਤ ਨੂੰ ਸ਼ਰਾਬ ਪਿਲਾ ਕੇ ਨਹਿਰ 'ਚ ਸੁੱਟਣ ਦੇ ਮਾਮਲੇ 'ਚ ਨੌਜਵਾਨਾਂ ਨੂੰ ਉਮਰ ਕੈਦ ਅਤੇ 10-10 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਸੂਤਰਾਂ ਤੋਂ ਮਿਲੀ ਜਾਣਤਕਾਰੀ ਮੁਤਾਬਕ ਸ਼ਿਕਾਇਤਕਰਤਾ ਅਨੁਸਾਰ ਚਾਰੇ ਮੁਲਜ਼ਮ ਅਤੇ ਉਨ੍ਹਾਂ ਦਾ ਭਰਾ ਇਕੱਠੇ ਬੈਠ ਕੇ ਸ਼ਰਾਬ ਪੀ ਰਹੇ ਸਨ। ਇਸ ਦੌਰਾਨ ਕਿਸੇ ਗੱਲ ਨੂੰ ਲੈ ਕੇ ਪੰਜਾਂ ਵਿਚਕਾਰ ਤਕਰਾਰ ਹੋ ਗਈ। ਚਾਰਾਂ ਨੇ ਮਿਲ ਕੇ ਸੁਰਿੰਦਰ ਦੀ ਕੁੱਟਮਾਰ ਕੀਤੀ ਅਤੇ ਉਸ ਦੇ ਸਿਰ ‘ਤੇ ਕਿਸੇ ਭਾਰੀ ਚੀਜ਼ ਨਾਲ ਵਾਰ ਕੀਤਾ। ਇਸ ਕਾਰਨ ਉਹ ਬੇਹੋਸ਼ ਹੋ ਗਿਆ। ਬਾਅਦ ਵਿੱਚ ਚਾਰੇ ਮੁਲਜ਼ਮਾਂ ਨੇ ਸੁਰਿੰਦਰ ਨੂੰ ਚੁੱਕ ਕੇ ਨਹਿਰ ਵਿੱਚ ਸੁੱਟ ਦਿੱਤਾ ਸੀ।

ਇਹ ਵੀ ਪੜ੍ਹੋ :  ਕਿਸਾਨੀ ਅੰਦੋਲਨ ਦੌਰਾਨ ਸ਼ੁਭਕਰਨ ਦੀ ਮੌਤ 'ਤੇ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ

ਜਾਣਕਾਰੀ ਅਨੁਸਾਰ ਮ੍ਰਿਤਕ ਸੁਰਿੰਦਰ ਕੁਮਾਰ ਦੀ ਭੈਣ ਕਵਿਤਾ ਦੇ ਬਿਆਨ 'ਤੇ ਥਾਣਾ ਸਿਟੀ 2 ਪੁਲਸ ਨੇ ਉਸ ਦੇ ਭਰਾ ਦੇ ਕਤਲ ਕਰਨ ਦੇ ਜੁਲਮ 'ਚ ਪਿੰਡ ਸ਼ੇਰੇਵਾਲ ਨਿਵਾਸੀ ਅਨੁਜ ਕੁਮਾਰ ਉਰਫ਼ ਡੱਬੂ, ਵਿਜੇਸ਼ ਕੁਮਾਰ ਪੁੱਤਰ ਮਹਿੰਦਰ ਕੁਮਾਰ, ਰਾਕੇਸ਼ ਕੁਮਾਰ ਪੁੱਤਰ ਰਣਵੀਰ ਵਾਸੀ ਅਤੇ ਨਵੀਂ ਅਬਾਦੀ ਗਲੀ ਨੰਬਰ 13 ਨਿਵਾਸੀ ਅਮਿਤ ਕੁਮਾਰ ਪੁੱਤਰ ਰਾਮ ਕੁਮਾਰ ਦੇ ਖ਼ਿਲਾਫ਼ 11 ਅਗਸਤ 2020 ਨੂੰ ਆਈਪੀਸੀ ਦੀ ਧਾਰਾ 302, 34 ਦੇ ਤਹਿਤ ਮਾਮਲਾ ਦਰਜ ਕੀਤਾ ਸੀ।

ਇਹ ਵੀ ਪੜ੍ਹੋ : ਗੁਰਦਾਸਪੁਰ ਤੋਂ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਨੂੰ ਲੋਕ ਸਭਾ ਚੋਣਾਂ 'ਚ ਉਤਾਰਨ ਦੀ ਤਿਆਰੀ ’ਚ ਭਾਜਪਾ!

 ਕੋਰਟ 'ਚ ਇਨ੍ਹਾਂ ਸਾਰੇ ਮੁਲਜ਼ਮਾਂ ਦੇ ਵਕੀਲਾਂ ਨੇ ਅਦਾਲਤ 'ਚ ਆਪਣੀਆਂ ਦਲੀਲਾਂ  ਪੇਸ਼ ਕੀਤੀਆਂ । ਦੂਜੇ ਪਾਸੇ ਸ਼ਿਕਾਇਤਕਰਤਾ ਪਿੰਡ ਸ਼ੇਰੇਵਾਲਾ ਵਾਸੀ ਕਵਿਤਾ ਪੁੱਤਰੀ ਓਮਪ੍ਰਕਾਸ਼ ਦੇ ਵਕੀਲ ਅਨਿਲ ਸੇਤੀਆ ਅਤੇ ਸਰਕਾਰੀ ਵਕੀਲ ਵੱਲੋਂ ਦਲੀਲਾਂ ਪੇਸ਼ ਕੀਤੀਆਂ ਗਈਆਂ। ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ  ਬਾਅਦ ਐਡਵੋਕੇਟ ਅਨਿਲ ਸੇਤੀਆ ਦੀ ਦਲੀਲਾਂ ਨੂੰ ਧਿਆਨ 'ਚ ਰੱਖਦਿਆਂ ਕਤਲ ਕੇਸ 'ਚ ਚਾਰੋਂ ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਅਤੇ 10-10 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ। 

ਇਹ ਵੀ ਪੜ੍ਹੋ : ਕੰਮ ਤੋਂ ਪਰਤ ਰਹੇ ਮਾਮੇ-ਭਾਣਜੇ ਨਾਲ ਵਾਪਰੀ ਅਣਹੋਣੀ, ਸਕਾਰਪਿਓ ਦੀ ਲਪੇਟ 'ਚ ਆਉਣ ਕਾਰਨ ਦੋਵਾਂ ਦੀ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News