ਅਕਾਲੀਆਂ ''ਤੇ ਲੱਗੀ ਧਾਰਾਵਾਂ ਦੀ ਝੜੀ

Tuesday, Aug 22, 2017 - 12:51 AM (IST)

ਅਕਾਲੀਆਂ ''ਤੇ ਲੱਗੀ ਧਾਰਾਵਾਂ ਦੀ ਝੜੀ

ਗੁਰਦਾਸਪੁਰ, ਬਟਾਲਾ,   (ਵਿਨੋਦ, ਹਰਮਨਪ੍ਰੀਤ, ਦੀਪਕ, ਸੈਂਡੀ, ਕਲਸੀ)-  ਜ਼ਿਲਾ ਗੁਰਦਾਸਪੁਰ ਦੇ ਇਤਿਹਾਸਿਕ ਗੁਰਦੁਆਰਾ ਘੱਲੂਘਾਰਾ ਦਾ ਵਿਵਾਦ ਦਿਨ ਪ੍ਰਤੀਦਿਨ ਡੂੰਘਾ ਹੁੰਦਾ ਜਾ ਰਿਹਾ ਹੈ ਅਤੇ ਇਸ ਵਿਵਾਦ ਸੰਬੰਧੀ ਹੁਣ ਸਿੱਖ ਸੰਗਤ ਵਿਚ ਵੀ ਦਿਨ ਪ੍ਰਤੀਦਿਨ ਰੋਸ ਵੱਧਦਾ ਜਾ ਰਿਹਾ ਹੈ। ਬੀਤੇ ਦਿਨੀਂ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਸੇਵਾ ਸਿੰਘ ਸੇਖਵਾਂ ਅਤੇ ਸੁੱਚਾ ਸਿੰਘ ਲੰਗਾਹ ਸਮੇਤ ਹੋਰ ਪ੍ਰਮੁੱਖ ਸੰਗਠਨਾਂ ਦੇ ਨੇਤਾਵਾਂ ਨਾਲ ਇਸ ਗੁਰਦੁਆਰਾ ਸਾਹਿਬ 'ਚ ਆਉਣ 'ਤੇ ਪੈਦਾ ਹੋਏ ਵਿਵਾਦ ਕਾਰਨ ਹੁਣ ਭੈਣੀ ਮੀਆਂ ਖਾਂ ਪੁਲਸ ਨੇ 27 ਅਕਾਲੀ ਨੇਤਾਵਾਂ ਅਤੇ ਤਿੱਬੜੀ ਪੁਲਸ ਨੇ 7 ਪ੍ਰਮੁੱਖ ਅਕਾਲੀ ਨੇਤਾਵਾਂ ਸਮੇਤ ਦੋਵਾਂ ਹੀ ਪੁਲਸ ਸਟੇਸ਼ਨਾਂ 'ਚ 250-250 ਅਣਪਛਾਤੇ ਲੋਕਾਂ ਖਿਲਾਫ਼ ਧਾਰਾ 448, 511, 454, 427, 188, 148, 149 ਅਧੀਨ ਕੇਸ ਦਰਜ ਕੀਤਾ ਗਿਆ ਹੈ, ਜਦਕਿ ਤਿੱਬੜ ਪੁਲਸ ਸਟੇਸ਼ਨ ਨੇ ਅਕਾਲੀ ਨੇਤਾਵਾਂ 'ਤੇ ਲੋਕਾਂ ਨੂੰ ਭੜਕਾਉਣ ਸਬੰਧੀ ਧਾਰਾ 332 ਵੱਖਰੀ ਲਾਈ ਗਈ ਹੈ। 


Related News