ਰੰਗ ਸਮਝ ਕੇ ਫਸਲ ਨੂੰ ਪਾਉਣ ਵਾਲੀ ਦਵਾਈ ਨਾਲ ਬੱਚਿਆਂ ਖੇਡੀ ਹੋਲੀ, ਹਾਲਾਤ ਗੰਭੀਰ

Sunday, Mar 20, 2022 - 09:47 AM (IST)

ਬਠਿੰਡਾ  (ਜ.ਬ.) : ਹੋਲੀ ਦੇ ਪਵਿੱਤਰ ਤਿਉਹਾਰ ਦੌਰਾਨ ਜ਼ਹਿਰੀਲੇ ਰੰਗ ਵਰਤਣ ਕਾਰਨ ਦੋ ਦਰਜਨ ਦੇ ਲਗਭਗ ਬੱਚਿਆਂ ਦੀ ਹਾਲਤ ਵਿਗੜ ਗਈ, ਜਿਨ੍ਹਾਂ ਨੂੰ ਸਰਕਾਰੀ ਅਤੇ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਜਾਣਕਾਰੀ ਅਨੁਸਾਰ ਹੋਲੀ ਵਾਲੇ ਦਿਨ ਨਜ਼ਦੀਕੀ ਪਿੰਡ ਜੱਸੀ ਪੌ ਵਾਲੀ ਵਿਖੇ ਬੱਚੇ ਹੋਲੀ ਖੇਡ ਰਹੇ ਸਨ। ਇਸ ਦੌਰਾਨ ਅਚਾਨਕ ਬੱਚੇ ਬੇਹੋਸ਼ ਹੋਣ ਕਾਰਨ ਡਿੱਗਣ ਲੱਗ ਪਏ।

ਇਹ ਵੀ ਪੜ੍ਹੋ : CM ਭਗਵੰਤ ਮਾਨ ਨੇ ਸਰਕਾਰੀ ਹਸਪਤਾਲਾਂ ਨੂੰ ਦਿੱਤੇ ਇਹ ਹੁਕਮ

ਦੇਖਦੇ ਹੀ ਦੇਖਦੇ ਕਈ ਬੱਚਿਆਂ ਦੀ ਹਾਲਤ ਵਿਗੜ ਗਈ ਅਤੇ ਉਨ੍ਹਾਂ ਨੂੰ ਉਲਟੀਆਂ ਲੱਗ ਗਈਆਂ। ਪਰਿਵਾਰਕ ਮੈਂਬਰਾਂ ਵੱਲੋਂ ਤੁਰੰਤ ਬੱਚਿਆਂ ਨੂੰ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ। ਜ਼ੇਰੇ ਇਲਾਜ ਬੱਚੇ ਗੁਰਦੀਪ ਸਿੰਘ ਨੇ ਦੱਸਿਆ ਕਿ ਉਹ ਹੋਲੀ ਖੇਡ ਰਹੇ ਸਨ ਤਾਂ ਉਨ੍ਹਾਂ ਨੂੰ ਗ੍ਰੋਥ ਸੈਂਟਰ ਵਿਚੋਂ ਇਕ ਚਿੱਟੇ ਰੰਗ ਦੇ ਪਾਊਡਰ ਨਾਲ ਭਰਿਆ ਲਿਫ਼ਾਫਾ ਮਿਲਿਆ ਸੀ। ਉਨ੍ਹਾਂ ਨੇ ਉਕਤ ਰੰਗ ਇਕ ਦੂਸਰੇ ਦੇ ਲਗਾ ਦਿੱਤਾ, ਜਿਸ ਤੋਂ ਬਾਅਦ ਉਹ ਬੇਹੋਸ਼ ਹੋ ਗਏ ਤੇ ਉਲਟੀਆਂ ਲੱਗ ਗਈਆਂ। ਸੂਤਰਾਂ ਮੁਤਾਬਕ ਉਕਤ ਲਿਫ਼ਾਫੇ ਵਿਚ ਕਣਕ ਅਤੇ ਝੋਨੇ ਵਿਚ ਪਾਉਣ ਵਾਲੀ ਦਵਾਈ ਸੀ ਜੋ ਬੱਚਿਆਂ ਵੱਲੋਂ ਰੰਗ ਦੇ ਭੁਲੇਖੇ ਇਕ ਦੂਸਰੇ ਨੂੰ ਲਗਾ ਦਿੱਤੀ। ਫਿਲਹਾਲ ਉਕਤ ਬੱਚਿਆਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 


Anuradha

Content Editor

Related News