ਮੁੱਖ ਮੰਤਰੀ ਨੇ ਚੋਣ ਸਰਵੇਖਣ ਨੂੰ ਕੇਜਰੀਵਾਲ ਦਾ ਭਾੜੇ ਦਾ ਸਰਵੇਖਣ ਦੱਸਦੇ ਹੋਏ ਨਕਾਰਿਆ

Thursday, Mar 25, 2021 - 12:46 AM (IST)

ਮੁੱਖ ਮੰਤਰੀ ਨੇ ਚੋਣ ਸਰਵੇਖਣ ਨੂੰ ਕੇਜਰੀਵਾਲ ਦਾ ਭਾੜੇ ਦਾ ਸਰਵੇਖਣ ਦੱਸਦੇ ਹੋਏ ਨਕਾਰਿਆ

ਚੰਡੀਗੜ੍ਹ,(ਅਸ਼ਵਨੀ)- ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਪੰਜਾਬ ਦੇ ਤਾਜ਼ਾ ਚੋਣ ਸਰਵੇਖਣ ਨੂੰ ਕੇਜਰੀਵਾਲ ਦਾ ਭਾੜੇ ਦਾ ਸਰਵੇਖਣ ਕਰਾਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ‘ਆਪ’ ਨੇਤਾ ਕੋਲ ਪ੍ਰਚਾਰ ਦਾ ਬਹੁਤ ਵੱਡਾ ਬਜਟ ਹੈ, ਜਿਸ ਦਾ ਪ੍ਰਯੋਗ ਉਹ ਅਜਿਹੇ ਸਰਵੇਖਣ ਖਰੀਦਣ ਲਈ ਕਰ ਸਕਦੇ ਹਨ। ਜਿਸ ਕੰਪਨੀ ਨੇ ਤਾਜ਼ਾ ਸਰਵੇਖਣ ਜਾਰੀ ਕੀਤਾ ਹੈ, ਇਸ ਕੰਪਨੀ ਨੇ 2016-17 ਵਿਚ ‘ਆਪ’ ਨੂੰ 100 ਸੀਟਾਂ ਆਉਣ ਦੀ ਭਵਿੱਖਬਾਣੀ ਕੀਤੀ ਸੀ ਅਤੇ ਸਾਰੇ ਜਾਣਦੇ ਹਨ ਕਿ ਆਖਿਰ ਉਨ੍ਹਾਂ ਨੂੰ ਕਿੰਨੀਆਂ ਸੀਟਾਂ ਹਾਸਲ ਹੋਈਆਂ। ਉਨ੍ਹਾਂ ਨੇ ਕਿਹਾ ਕਿ ਕੇਜਰੀਵਾਲ ਅਤੇ ਉਸ ਦੀ ਪਾਰਟੀ ਦਾ ਹਾਲ 2022 ਵਿਚ ਵੀ ਇਹੀ ਹੋਵੇਗਾ।

ਇਹ ਵੀ ਪੜ੍ਹੋ : ਪੰਜਾਬ 'ਚ ਬੁੱਧਵਾਰ ਨੂੰ ਕੋਰੋਨਾ ਦੇ 2634 ਨਵੇਂ ਮਾਮਲੇ ਆਏ ਸਾਹਮਣੇ, 39 ਦੀ ਮੌਤ

ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਪੰਜਾਬ ਵਿਚ ਕਾਂਗਰਸ ਲਈ ਕੋਈ ਖ਼ਤਰਾ ਨਹੀਂ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਵਿਸ਼ਵਾਸ ਹੈ ਕਿ ਉਨ੍ਹਾਂ ਦਾ ਰਾਜ ਨੂੰ ਚਲਾਉਣ ਅਤੇ ਫੌਜ ਵਿਚ ਰਹਿਣ ਦਾ ਤਜ਼ਰਬਾ 2022 ਤੋਂ ਅੱਗੇ ਰਾਜ ਦੀਆਂ ਚੁਣੌਤੀਆਂ ਦਾ ਮੁਕਾਬਲਾ ਕਰਨ ਵਿਚ ਮਦਦਗਾਰ ਸਾਬਤ ਹੋਵੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਕੇਜਰੀਵਾਲ ਪੰਜਾਬ ਵਿਚ ਨੌਕਰੀਆਂ ਦੇਣ ਦੀ ਗੱਲ ਕਰ ਰਹੇ ਹਨ ਜਦੋਂਕਿ ਉਨ੍ਹਾਂ ਦਾ ਦਿੱਲੀ ਵਿਚ ਆਪਣਾ ਰਿਕਾਰਡ ਬਹੁਤ ਖ਼ਰਾਬ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀਆਂ ਵਿਚ ਫੁੱਟ ਹੈ ਅਤੇ ਕੋਈ ਵੀ ਉਨ੍ਹਾਂ ਨੂੰ ਇੱਕਜੁਟ ਨਹੀਂ ਰੱਖ ਸਕਦਾ। ਵੱਡੇ ਬਾਦਲ ਆਪਣੀ ਉਮਰ ਕਾਰਨ ਹੁਣ ਪਾਰਟੀ ਦੀ ਅਗਵਾਈ ਕਰਨ ਦੀ ਸਥਿਤੀ ਵਿਚ ਨਹੀਂ ਹਨ। ਭਾਜਪਾ ਦਾ ਰਾਜ ਵਿਚ ਕੋਈ ਵਜੂਦ ਨਹੀਂ ਹੈ ਕਿਉਂਕਿ ਲੋਕ ਉਨ੍ਹਾਂ ਤੋਂ ਨਾਰਾਜ਼ ਹਨ। ਭਾਜਪਾ ਬਦਹਵਾਸੀ ਵਿਚ ਆ ਕੇ ਸ਼੍ਰੋਮਣੀ ਅਕਾਲੀ ਦਲ ਨਾਲ ਵੀ ਫਿਰ ਤੋਂ ਆਪਸੀ ਸਹਿਯੋਗ ਸਥਾਪਿਤ ਕਰ ਸਕਦੀ ਹੈ।

ਇਹ ਵੀ ਪੜ੍ਹੋ : 'ਬਕਾਇਆ ਫੀਸ ਹੋਣ ਦੇ ਬਾਵਜੂਦ ਵੀ ਹੁਣ ਨਹੀਂ ਕੱਟਿਆ ਜਾਵੇਗਾ ਬੱਚਿਆਂ ਦਾ ਸਕੂਲ ’ਚੋਂ ਨਾਂ'

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਪਿਛਲੇ ਚਾਰ ਸਾਲਾਂ ਤੋਂ ਸੱਤਾ ਵਿਚ ਉਨ੍ਹਾਂ ਦੀ ਪਾਰਟੀ ਨੇ 84.6 ਫ਼ੀਸਦੀ ਚੋਣ ਵਾਅਦੇ ਪੂਰੇ ਕਰ ਦਿੱਤੇ ਹਨ, ਜਿਸ ਨਾਲ ਮੁਲਕ ਵਿਚ ਪੰਜਾਬ ਨੇ ਰਿਕਾਰਡ ਕਾਇਮ ਕੀਤਾ ਹੈ। ਉਨ੍ਹਾਂ ਕਿਹਾ ਕਿ ਕੋਵਿਡ ਕਾਰਨ ਇੱਕ ਸਾਲ ਦੌਰਾਨ ਹੋਏ ਘਾਟੇ ਦੇ ਬਾਵਜੂਦ ਪੰਜਾਬ ਨੇ ਇਹ ਰਿਕਾਰਡ ਹਾਸਲ ਕੀਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਭਰੋਸਾ ਪ੍ਰਗਟ ਕੀਤਾ ਕਿ ਉਨ੍ਹਾਂ ਦੇ ਕਾਰਜਕਾਲ ਦੇ ਅੰਤ ਤੱਕ ਪੰਜਾਬ ਦੇ ਲੋਕਾਂ ਨਾਲ ਕੀਤੇ ਗਏ ਸਾਰੇ ਵਾਅਦੇ ਪੂਰੇ ਕਰ ਦਿੱਤੇ ਜਾਣਗੇ।     


author

Bharat Thapa

Content Editor

Related News