ਆਵਾਰਾ ਪਸ਼ੂ ਬਣਦੇ ਨੇ ਸੜਕ ਹਾਦਸਿਆਂ ਦਾ ਕਾਰਨ: ਸੁਖਜੀਤ ਸਿੰਘ ਬਰਾੜ

Monday, Jun 12, 2017 - 01:23 PM (IST)

ਆਵਾਰਾ ਪਸ਼ੂ ਬਣਦੇ ਨੇ ਸੜਕ ਹਾਦਸਿਆਂ ਦਾ ਕਾਰਨ: ਸੁਖਜੀਤ ਸਿੰਘ ਬਰਾੜ

ਭਗਤਾ ਭਾਈ(ਢਿੱਲੋਂ)— ਸਥਾਨਕ ਸ਼ਹਿਰ ਦੇ ਤਹਿਸੀਲ ਕੰਪਲੈਕਸ ਵਿਖੇ ਡੀ. ਸੀ. ਸਾਹਿਬ ਬਠਿੰਡਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਨਾਇਬ ਤਹਿਸੀਲਦਾਰ ਸਾਹਿਬ ਸੁਖਜੀਤ ਸਿੰਘ ਬਰਾੜ ਦੀ ਅਗਵਾਈ 'ਚ ਬਲਾਕ ਅੰਦਰ ਪੈਂਦੇ ਸਾਰੇ ਪਿੰਡਾਂ ਦੇ ਸਰਪੰਚਾਂ, ਨੰਬਰਦਾਰਾਂ, ਪੰਚਾਂ, ਪਟਵਾਰੀ ਅਤੇ ਚੌਕੀਦਾਰਾਂ ਦੀ ਵਿਸ਼ੇਸ਼ ਮੀਟਿੰਗ ਹੋਈ। ਇਸ ਸਮੇਂ ਮੀਟਿੰਗ ਦੌਰਾਨ ਸੁਖਜੀਤ ਸਿੰਘ ਬਰਾੜ ਨਾਇਬ ਤਹਿਸੀਲਦਾਰ ਨੇ ਕਿਹਾ ਕਿ ਪਿੰਡਾਂ 'ਚ ਪਸ਼ੂਆਂ ਦੀ ਸਾਂਭ ਸੰਭਾਲ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਅਤੇ ਹੋਰ ਪਿੰਡਾਂ ਤੋਂ ਆ ਰਹੇ ਆਵਾਰਾ ਪਸ਼ੂਆਂ ਨੂੰ ਫੌਰੀ ਤੌਰ 'ਤੇ ਰੋਕਿਆ ਜਾਵੇ। ਬਰਾੜ ਨੇ ਕਿਹਾ ਕਿ ਇਕ ਪਿੰਡ ਤੋਂ ਦੂਜੇ ਪਿੰਡ ਨੂੰ ਛੱਡੇ ਜਾਣ ਵਾਲੇ ਜਾਂ ਲੋਕਾਂ ਵੱਲੋਂ ਘਰਾਂ ਤੋਂ ਛੱਡੇ ਜਾਣ ਵਾਲੇ ਪਸ਼ੂਆਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਸੜਕਾਂ 'ਤੇ ਫਿਰਦੇ ਖੁੱਲ੍ਹੇਆਮ ਪਸ਼ੂ ਹਾਦਸਿਆਂ ਦਾ ਵੱਡਾ ਕਾਰਨ ਬਣਦੇ ਹਨ। ਮੀਟਿੰਗ ਦੌਰਾਨ ਤਹਿਸੀਲਦਾਰ ਸੁਖਜੀਤ ਸਿੰਘ ਬਰਾੜ ਨੇ ਚੌਕੀਦਾਰਾਂ, ਪਟਵਾਰੀਆਂ, ਨੰਬਰਦਾਰਾਂ ਅਤੇ ਪੰਚਾਂ-ਸਰਪੰਚਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ। ਇਸ ਸਮੇਂ ਪੰਚਾਇਤ ਅਫਸਰ ਭਗਤਾ ਗੁਰਜੰਟ ਸਿੰਘ ਤੋਂ ਇਲਾਵਾ ਕਾਨੂੰਨਗੋ ਭੀਮ ਸੈਨ, ਮਨਪ੍ਰੀਤ ਸਿੰਘ ਪਟਵਾਰੀ, ਅਮਰਦੀਪ ਸਿੰਘ ਪਟਵਾਰੀ, ਬਲਦੇਵ ਸਿੰਘ ਪਟਵਾਰੀ, ਉਪਜਿੰਦਰ ਸਿੰਘ ਪਟਵਾਰੀ, ਇਲਾਕੇ ਦੇ ਪੰਚ, ਸਰਪੰਚ, ਨੰਬਰਦਾਰ ਅਤੇ ਚੌਕੀਦਾਰ ਹਾਜ਼ਰ ਸਨ।


Related News