ਭਰਤੀ ਕਰਵਾਉਣ ਦੀ ਆਡ਼ ’ਚ ਠੱਗੀ ਕਰਨ ’ਤੇ ਮਾਮਲਾ ਦਰਜ
Sunday, Aug 26, 2018 - 12:57 AM (IST)
ਪਠਾਨਕੋਟ, (ਸ਼ਾਰਦਾ)- ਐੱਮ. ਈ. ਐੱਸ. ਵਿਭਾਗ ਵਿਚ ਨੌਕਰੀ ਲਈ ਭਰਤੀ ਕਰਵਾਉਣ ਦਾ ਲਾਲਚ ਦੇ ਕੇ ਢਾਈ ਲੱਖ ਰੁਪਏ ਬਟੋਰਨ ਦੇ ਜੁਰਮ ਵਿਚ ਥਾਣਾ ਡਵੀਜ਼ਨ ਨੰ. 1 ਦੀ ਪੁਲਸ ਨੇ ਭਾਨੂ ਪ੍ਰਤਾਪ ਸਿੰਘ ਪੁੱਤਰ ਜਨਮੇਜ ਸਿੰਘ ਵਾਸੀ ਅਬਰੋਲ ਨਗਰ, ਪਠਾਨਕੋਟ ਖਿਲਾਫ਼ ਆਈ. ਪੀ. ਸੀ. ਦੀ ਧਾਰਾ 420 ਤਹਿਤ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ®ਇਹ ਮਾਮਲਾ ਗੁਰਪ੍ਰੀਤ ਸਿੰਘ ਵਾਸੀ ਅਬਰੋਲ ਨਗਰ ਦੇ ਬਿਆਨਾਂ ਉੱਪਰ ਦਰਜ ਕੀਤਾ ਗਿਆ। ਆਪਣੀ ਸ਼ਿਕਾਇਤ ਵਿਚ ਗੁਰਪ੍ਰੀਤ ਨੇ ਦੱਸਿਆ ਕਿ ਨਾਭੂ ਪ੍ਰਤਾਪ ਸਿੰਘ ਨੇ ਐੱਮ. ਈ. ਐੱਸ. ਵਿਭਾਗ ਵਿਚ ਭਰਤੀ ਕਰਵਾਉਣ ਦਾ ਲਾਲਚ ਦੇ ਕੇ ਉਸ ਕੋਲੋਂ ਢਾਈ ਲੱਖ ਰੁਪਏ ਲਏ ਸਨ ਪਰ ਬਾਅਦ ਵਿਚ ਨਾ ਤਾਂ ਉਸ ਨੂੰ ਭਰਤੀ ਕਰਵਾਇਆ ਅਤੇ ਨਾ ਹੀ ਉਸ ਦੇ ਪੈਸੇ ਵਾਪਸ ਕੀਤੇ। ਇਸ ਤਰ੍ਹਾਂ ਉਸ ਨੇ ਉਸ ਨਾਲ ਠੱਗੀ ਮਾਰੀ ਹੈ। ਤਫ਼ਤੀਸ਼ੀ ਅਫ਼ਸਰ ਅੰਗਰੇਜ਼ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੀ ਪਡ਼ਤਾਲ ਡੀ. ਐੱਸ. ਪੀ. ਸਿਟੀ ਵੱਲੋਂ ਕਰਨ ’ਤੇ ਭਾਨੂ ਪ੍ਰਤਾਪ ਸਿੰਘ ਖਿਲਾਫ਼ ਦੋਸ਼ ਸਾਬਤ ਹੋਣ ’ਤੇ ਉਸ ਖਿਲਾਫ਼ ਮਾਮਲਾ ਦਰਜ ਕਰ ਲਿਅਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਭਾਨੂ ਪ੍ਰਤਾਪ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
