ਅੌਰਤ ਨਾਲ ਛੇਡ਼ਛਾਡ਼ ਤੇ ਕੁੱਟ-ਮਾਰ ਦੇ ਮਾਮਲੇ ’ਚ ਦੋਸ਼ੀ ਨੂੰ 3 ਸਾਲ ਕੈਦ

Wednesday, Jul 11, 2018 - 06:21 AM (IST)

ਅੌਰਤ ਨਾਲ ਛੇਡ਼ਛਾਡ਼ ਤੇ ਕੁੱਟ-ਮਾਰ ਦੇ ਮਾਮਲੇ ’ਚ ਦੋਸ਼ੀ ਨੂੰ 3 ਸਾਲ ਕੈਦ

ਚੰਡੀਗਡ਼੍ਹ, (ਸੰਦੀਪ)- ਅੌਰਤ ਨਾਲ ਛੇਡ਼ਛਾਡ਼ ਤੇ ਕੁੱਟ-ਮਾਰ ਕਰਨ ਦੇ ਇਕ ਮਾਮਲੇ ’ਚ ਜ਼ਿਲਾ ਅਦਾਲਤ ਨੇ ਸੈਕਟਰ-37 ਨਿਵਾਸੀ ਮਨਜੀਤ ਸਿੰਘ ਨੂੰ 3 ਸਾਲ ਕੈਦ ਦੀ ਸਜ਼ਾ ਸੁਣਾਉਂਦੇ ਹੋਏ ਉਸ ’ਤੇ 2 ਹਜ਼ਾਰ ਰੁਪਏ ਜੁਰਮਾਨਾ ਵੀ ਲਾਇਆ ਹੈ।  ਸੈਕਟਰ-39 ਥਾਣਾ ਪੁਲਸ ਨੇ 2013 ’ਚ ਮਨਜੀਤ ਖਿਲਾਫ ਉਸਦੇ ਇੱਥੇ ਕਿਰਾਏ ’ਤੇ ਰਹਿਣ ਵਾਲੀ ਅੌਰਤ ਦੀ ਸ਼ਿਕਾਇਤ ’ਤੇ ਕੇਸ ਦਰਜ ਕੀਤਾ ਸੀ।   ਸ਼ਿਕਾਇਤਕਰਤਾ ਨੇ ਕਿਹਾ ਸੀ ਕਿ ਉਨ੍ਹਾਂ ਦਾ ਤੇ ਉਨ੍ਹਾਂ ਦੇ ਮਕਾਨ ਮਾਲਕ ਮਨਜੀਤ ਦਾ ਮਕਾਨ  ਦੇ ਵਿਵਾਦ ਕਾਰਨ ਅਦਾਲਤ ’ਚ ਕੇਸ ਚੱਲ ਰਿਹਾ ਹੈ। 14 ਅਗਸਤ 2013 ਨੂੰ ਉਹ ਘਰ ’ਚ ਇਕੱਲੀ ਸੀ। ਇਸ ਦੌਰਾਨ ਮਨਜੀਤ ਆਪਣੇ ਪਿਤਾ ਤੇ ਇਕ ਹੋਰ ਵਿਅਕਤੀ ਨਾਲ ਪਹੁੰਚਿਆ। ਮਨਜੀਤ ਜੋਰ-ਜ਼ੋਰ ਨਾਲ ਕਹਿਣ ਲੱਗਾ ਕਿ ਉਨ੍ਹਾਂ ਨੇ ਅਦਾਲਤ ’ਚ ਕੇਸ ਜਿੱਤ ਲਿਆ ਹੈ, ਹੁਣ ਉਹ ਉਨ੍ਹਾਂ ਦਾ ਘਰ ਖਾਲੀ ਕਰ ਦੇਵੇ। ਇਸ ਤੋਂ ਬਾਅਦ ਉਸਨੇ ਭੱਦੀ ਭਾਸ਼ਾ  ਦੀ  ਵਰਤੋਂ ਕਰਨੀ ਸ਼ੁਰੂ ਕਰ ਦਿੱਤੀ।  ਅੌਰਤ ਨੇ ਵਿਰੋਧ ਕੀਤਾ ਤਾਂ ਮਨਜੀਤ ਤੇ ਹੋਰਨਾਂ ਨੇ ਉਸ ਨਾਲ ਕੁੱਟ-ਮਾਰ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਉਸਦੇ ਕੱਪਡ਼ੇ ਤਕ ਪਾਡ਼ ਦਿੱਤੇ। ਤਿੰਨਾਂ ਨੇ ਉਸ ਨਾਲ ਸਰੀਰਕ ਛੇਡ਼ਛਾਡ਼ ਕੀਤੀ। ਇਸ ਦੌਰਾਨ ਉਸਦਾ ਪਤੀ ਉਥੇ ਪਹੁੰਚ ਗਿਆ ਤੇ ਉਸ ਨੇ ਪੁਲਸ ਨੂੰ ਫੋਨ ਕਰ ਦਿੱਤਾ। ਪੁਲਸ ਦੇ ਪਹੁੰਚਣ ਤੋਂ ਪਹਿਲਾਂ ਤਿੰਨੇ  ਦੋਸ਼ੀ ਉਥੋਂ ਭੱਜ ਗਏ। ਬਾਅਦ ’ਚ ਪੁਲਸ ਨੇ ਅੌਰਤ ਦੀ ਸ਼ਿਕਾਇਤ ’ਤੇ ਤਿੰਨਾਂ ਖਿਲਾਫ ਕੇਸ ਦਰਜ ਕੀਤਾ ਸੀ। ਜਾਂਚ ਤੋਂ ਬਾਅਦ ਪੁਲਸ ਨੇ ਹੋਰ ਦੋਸ਼ੀਆਂ ਦੀ ਭੂਮਿਕਾ ਸਾਹਮਣੇ ਨਾ ਆਉਣ ’ਤੇ ਸਿਰਫ ਮਨਜੀਤ  ਖਿਲਾਫ ਚਾਰਜਸ਼ੀਟ ਦਰਜ ਕੀਤੀ ਸੀ।  
 


Related News