ਕੁੱਟ-ਮਾਰ ਕਰਨ ਦੇ ਦੋਸ਼ ''ਚ 4 ਖਿਲਾਫ ਮਾਮਲਾ ਦਰਜ

Saturday, Dec 30, 2017 - 05:52 AM (IST)

ਬੱਧਨੀ ਕਲਾਂ, (ਬੱਬੀ)- ਪਿੰਡ ਦੌਧਰ ਸ਼ਰਕੀ ਵਿਖੇ ਕੁਝ ਵਿਅਕਤੀਆਂ ਵੱਲੋਂ ਪੈਸੇ ਲੈਣ-ਦੇਣ ਦੀ ਚੱਲੀ ਆ ਰਹੀ ਰੰਜਿਸ਼ ਕਾਰਨ ਜਬਰੀ ਘਰ 'ਚ ਦਾਖਲ ਹੋ ਕੇ ਦੋ ਸਕੇ ਭਰਾਵਾਂ ਦੀ ਬੇਰਹਿਮੀ ਨਾਲ ਕੁੱਟ-ਮਾਰ ਕਰਨ ਦੇ ਮਾਮਲੇ 'ਚ ਬੱਧਨੀ ਕਲਾਂ ਪੁਲਸ ਨੇ ਚਾਰ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ।  ਪੀੜਤ ਵਿਅਕਤੀ ਛਿੰਦਰਪਾਲ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਦੌਧਰ ਸ਼ਰਕੀ ਨੇ ਸਿਵਲ ਹਸਪਤਾਲ ਢੁੱਡੀਕੇ ਵਿਖੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਕਿਹਾ ਹੈ ਕਿ ਮੇਰੇ ਪਿਤਾ ਗੁਰਜੰਟ ਸਿੰਘ ਨੇ 2015 'ਚ ਸਾਡੇ ਹੀ ਪਿੰਡ ਦੇ ਰਹਿਣ ਵਾਲੇ ਗੁਰਮੇਲ ਸਿੰਘ ਪੁੱਤਰ ਕਿਰਮਲ ਸਿੰਘ ਨੂੰ ਕਿਸੇ ਵਾਹਨ ਦੇ ਇੰਜਣ ਦਾ 20 ਹਜ਼ਾਰ ਰੁਪਏ ਦਾ ਸਾਮਾਨ ਮੋਗੇ ਤੋਂ ਉਧਾਰ 'ਚ ਦਿਵਾ ਦਿੱਤਾ ਸੀ ਪਰ ਕਾਫੀ ਸਮਾਂ ਬੀਤਣ 'ਤੇ ਵੀ ਉਸ ਨੇ ਉਕਤ ਪੈਸੇ ਨਹੀਂ ਦਿੱਤੇ ਅਤੇ ਜਲਦੀ ਪੈਸੇ ਦੇਣ ਦੇ ਲਾਰੇ ਲਾÀੁਂਦਾ ਰਿਹਾ।  ਅਖੀਰ 19 ਦਸੰਬਰ, 2017 ਨੂੰ ਉਹ ਪੈਸੇ ਦੇਣ ਤੋਂ ਮੁੱਕਰ ਗਿਆ, ਜਿਸ 'ਤੇ ਮੇਰੀ ਗੁਰਮੇਲ ਸਿੰਘ ਅਤੇ ਉਸ ਦੇ ਪਿਤਾ ਕਿਰਮਲ ਸਿੰਘ ਨਾਲ ਤੂੰ-ਤੂੰ ਮੈਂ-ਮੈਂ ਹੋ ਗਈ। 20 ਦਸੰਬਰ ਸਵੇਰੇ 6.30 ਵਜੇ ਮੈਂ ਕੰਮ ਲਈ ਘਰੋਂ ਨਿਕਲਣ ਲੱਗਾ ਤਾਂ ਗੁਰਮੇਲ ਸਿੰਘ, ਇਕਬਾਲ ਸਿੰਘ, ਕਿਰਮਲ ਸਿੰਘ ਅਤੇ ਇਕ ਅਣਪਛਾਤਾ ਵਿਅਕਤੀ ਤੇਜ਼ਧਾਰ ਹਥਿਆਰ ਨਾਲ ਲਲਕਾਰੇ ਮਾਰਦੇ ਜਬਰੀ ਘਰ 'ਚ ਦਾਖਲ ਹੋ ਗਏ ਤੇ ਮੇਰੀ ਬੇਰਹਿਮੀ ਨਾਲ ਕੁੱਟ-ਮਾਰ ਕਰਨ ਲੱਗ ਪਏ, ਜਿਸ 'ਤੇ ਮੈਂ ਉਥੇ ਹੀ ਡਿੱਗ ਪਿਆ ਜਦੋਂ ਮੇਰਾ ਭਰਾ ਤੇਜਿੰਦਰਪਾਲ ਸਿੰਘ ਮੈਨੂੰ ਬਚਾਉਣ ਲਈ ਅੱਗੇ ਵਧਿਆ ਤਾਂ ਉਨ੍ਹਾਂ ਉਸ ਦੀ ਵੀ ਕੁੱਟਮਾਰ ਕੀਤੀ। ਸਾਡਾ ਰੌਲਾ ਸੁਣ ਕੇ ਜਦੋਂ ਉਥੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ ਤਾਂ ਉਹ ਤੇਜ਼ਧਾਰ ਹਥਿਆਰਾਂ ਸਮੇਤ ਉਥੋਂ ਭੱਜ ਗਏ, ਜਿਸ 'ਤੇ ਮੇਰੇ ਪਿਤਾ ਗੁਰਜੰਟ ਸਿੰਘ ਨੇ ਸਾਨੂੰ ਦੋਵਾਂ ਭਰਾਵਾਂ ਨੂੰ ਸਿਵਲ ਹਸਪਤਾਲ ਢੁੱਡੀਕੇ ਵਿਖੇ ਇਲਾਜ ਲਈ ਪਹੁੰਚਾਇਆ।  ਪੁਲਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਗੁਰਮੇਲ ਸਿੰਘ ਪੁੱਤਰ ਕਿਰਮਲ ਸਿੰਘ, ਇਕਬਾਲ ਸਿੰਘ ਪੁੱਤਰ ਕਿਰਮਲ ਸਿੰਘ, ਕਿਰਮਲ ਸਿੰਘ ਪੁੱਤਰ ਮਹਿੰਦਰ ਸਿੰਘ  ਵਾਸੀ ਦੌਧਰ ਸ਼ਰਕੀ ਅਤੇ ਇਕ ਅਣਪਛਾਤੇ ਵਿਅਕਤੀ ਖਿਲਾਫ ਥਾਣਾ ਬੱਧਨੀ ਕਲਾਂ ਵਿਖੇ ਮਾਮਲਾ ਦਰਜ ਕਰ ਲਿਆ ਹੈ। ਕਿਸੇ ਵਿਅਕਤੀ ਨੂੰ ਹਾਲੇ ਗ੍ਰਿਫਤਾਰ ਨਹੀਂ ਕੀਤਾ ਗਿਆ।


Related News