ਗੈਂਗਸਟਰਾਂ ਨੂੰ ਪਨਾਹ ਦੇਣ ਦੇ ਦੋਸ਼ ''ਚ ਸਾਰਜ ਮਿੰਟੂ ਦੀ ਮਾਂ ਖਿਲਾਫ ਮਾਮਲਾ ਦਰਜ

Friday, Nov 10, 2017 - 03:57 AM (IST)

ਗੈਂਗਸਟਰਾਂ ਨੂੰ ਪਨਾਹ ਦੇਣ ਦੇ ਦੋਸ਼ ''ਚ ਸਾਰਜ ਮਿੰਟੂ ਦੀ ਮਾਂ ਖਿਲਾਫ ਮਾਮਲਾ ਦਰਜ

ਅੰਮ੍ਰਿਤਸਰ,   (ਜ. ਬ.)-  ਲੁੱਟ, ਡਕੈਤੀ, ਕਤਲ, ਇਰਾਦਾ-ਏ-ਕਤਲ ਵਰਗੇ ਗੰਭੀਰ ਜੁਰਮਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਕੁਝ ਨਾਮੀ ਗੈਂਗਸਟਰਾਂ ਨੂੰ ਪਨਾਹ ਦੇਣ ਦੇ ਜੁਰਮ 'ਚ ਥਾਣਾ ਸੁਲਤਾਨਵਿੰਡ ਦੀ ਪੁਲਸ ਨੇ ਇਕ ਔਰਤ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਇਤਲਾਹ ਮਿਲੀ ਸੀ ਕਿ ਸੁਖਰਾਜ ਕੌਰ ਪਤਨੀ ਜਸਵੰਤ ਸਿੰਘ ਵਾਸੀ ਗੁਲਾਲ ਇਨਕਲੇਵ ਜੋ ਪੈਸਿਆਂ ਖਾਤਿਰ ਗੈਂਗਸਟਰਾਂ ਪਰਮਿੰਦਰ ਸਿੰਘ ਗੋਲੀ, ਸ਼ੁਭਮ, ਅਰਜੁਨ ਸਿੰਘ ਤੇ ਸਾਰਜ ਸਿੰਘ ਨੂੰ ਪਨਾਹ ਦੇ ਰਹੀ ਹੈ ਅਤੇ ਉਕਤ ਔਰਤ ਜੋ ਗੈਂਗਸਟਰ ਸਰਾਜ ਸਿੰਘ ਦੀ ਮਾਂ ਹੈ, ਕਾਨੂੰਨ ਨਾਲ ਖਿਲਵਾੜ ਕਰ ਰਹੀ ਹੈ। ਪੁਲਸ ਵੱਲੋਂ ਮਾਮਲਾ ਦਰਜ ਕਰ ਕੇ ਉਕਤ ਔਰਤ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ।


Related News