ਬੇਕਾਬੂ ਕਾਰ ਦਰੱਖ਼ਤ ਨਾਲ ਜਾ ਟਕਰਾਈ, ਚਾਲਕ ਦੀ ਹੋਈ ਮੌਤ

Friday, Jan 20, 2023 - 02:20 AM (IST)

ਬੇਕਾਬੂ ਕਾਰ ਦਰੱਖ਼ਤ ਨਾਲ ਜਾ ਟਕਰਾਈ, ਚਾਲਕ ਦੀ ਹੋਈ ਮੌਤ

ਬਠਿੰਡਾ(ਸੁਖਵਿੰਦਰ) : ਬੀਤੀ ਰਾਤ ਬੇਕਾਬੂ ਹੋਣ ਕਾਰਨ ਇਕ ਤੇਜ਼ ਰਫਤਾਰ ਕਾਰ ਦਰੱਖ਼ਤ ਨਾਲ ਟਕਰਾ ਗਈ, ਜਿਸ ਕਾਰਨ ਕਾਰ ਚਾਲਕ ਗੰਭੀਰ ਜ਼ਖ਼ਮੀ ਹੋ ਗਿਆ। ਸਹਾਰਾ ਦੀ ਲਾਈਫ਼ ਸੇਵਿੰਗ ਬ੍ਰਿਗੇਡ ਵੱਲੋਂ ਜ਼ਖ਼ਮੀ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਵੱਲੋਂ ਜ਼ਖਮੀ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਜਾਣਕਾਰੀ ਅਨੁਸਾਰ ਇਕ ਕਾਰ ਡੱਬਵਾਲੀ ਤੋਂ ਬਠਿੰਡਾ ਵੱਲ ਆ ਰਹੀ ਸੀ। ਜੋਧਪੁਰ ਰੋਮਾਣਾ ਨਜ਼ਦੀਕ ਪਹੁੰਚਣ ’ਤੇ ਕਾਰ ਬੇਕਾਬੂ ਹੋ ਕੇ ਸੜਕ ਕਿਨਾਰੇ ਖੜੇ ਦਰੱਖਤ ਨਾਲ ਟਕਰਾ ਗਈ । ਹਾਦਸੇ ਦੌਰਾਨ ਕਾਰ ਚਾਲਕ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ।

ਇਹ ਵੀ ਪੜ੍ਹੋ : ਇੰਡੀਅਨ ਓਲੰਪਿਕ ਐਸੋਸੀਏਸ਼ਨ ਪ੍ਰਧਾਨ ਪੀ. ਟੀ. ਊਸ਼ਾ ਦਾ ਵੱਡਾ ਬਿਆਨ, ਐਥਲੀਟਾਂ ਨੂੰ ਕਹੀ ਇਹ ਗੱਲ

ਸੂਚਨਾ ਮਿਲਣ ’ਤੇ ਸੰਸਥਾ ਵਰਕਰ ਸੰਦੀਪ ਗੋਇਲ, ਗੌਤਮ ਗੋਇਲ ਅਤੇ ਏਮਜ ਪੁਲਸ ਚੌਕੀ ਦੇ ਮੁਲਾਜ਼ਮ ਮੌਕੇ ’ਤੇ ਪਹੁੰਚੇ। ਸੰਸਥਾ ਵਰਕਰਾਂ ਵੱਲੋਂ ਕਾਰ ਸਵਾਰ ਨੂੰ ਕਾਰ ’ਚੋਂ ਬਾਹਰ ਕੱਢਿਆ, ਜਿਸ ਦਾ ਚਿਹਰਾ ਬੁਰੀ ਤਰ੍ਹਾਂ ਕੁਚਲਿਆ ਹੋਇਆ ਸੀ । ਗੰਭੀਰ ਹਾਲਤ ਵਿਚ ਸੰਸਥਾ ਵਰਕਰਾਂ ਵੱਲੋਂ ਕਾਰ ਚਾਲਕ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਵੱਲੋਂ ਜ਼ਖ਼ਮੀ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਮ੍ਰਿਤਕ ਦੀ ਸ਼ਨਾਖ਼ਤ ਰਾਜਦੀਪ ਸਿੰਘ (30) ਪੁੱਤਰ ਜਗਸੀਰ ਸਿੰਘ ਵਾਸੀ ਫੁੱਲੋ ਮਿੱਠੀ ਵਜੋਂ ਹੋਈ।


author

Mandeep Singh

Content Editor

Related News