ਛੱਪੜ ''ਚੋਂ ਔਰਤ ਦੀ ਲਾਸ਼ ਬਰਾਮਦ

07/21/2017 2:33:25 AM

ਗੜ੍ਹਦੀਵਾਲਾ, (ਜਤਿੰਦਰ)- ਪੁਲਸ ਥਾਣਾ ਗੜ੍ਹਦੀਵਾਲਾ ਅਧੀਨ ਆਉਂਦੇ ਪਿੰਡ ਖੋਖਰ ਦਵਾਖਰੀ ਵਿਖੇ ਛੱਪੜ ਵਿਚੋਂ ਇਕ ਔਰਤ ਦੀ ਲਾਸ਼ ਬਰਾਮਦ ਹੋਣ ਦਾ ਸਮਾਚਾਰ ਹੈ। ਮ੍ਰਿਤਕਾ ਦੀ ਪਛਾਣ ਇੰਦੂ ਬਾਲਾ ਪਤਨੀ ਅਸ਼ਵਨੀ ਕੁਮਾਰ ਵਾਸੀ ਪਿੰਡ ਖੋਖਰ ਦਵਾਖਰੀ ਵਜੋਂ ਹੋਈ ਹੈ।  ਇਸ ਸਬੰਧੀ ਮ੍ਰਿਤਕਾ ਦੇ ਭਰਾ ਤੀਰਥ ਰਾਮ ਪੁੱਤਰ ਸ਼ਾਂਤੀ ਸਰੂਪ ਵਾਸੀ ਪਿੰਡ ਚਮੂਹੀ ਥਾਣਾ ਤਲਵਾੜਾ ਨੇ ਗੜ੍ਹਦੀਵਾਲਾ ਪੁਲਸ ਨੂੰ ਦਿੱਤੇ ਆਪਣੇ ਬਿਆਨਾਂ ਵਿਚ ਦੱਸਿਆ ਕਿ ਉਸ ਦੀ ਭੈਣ ਇੰਦੂ ਬਾਲਾ ਬੀਮਾਰ ਰਹਿੰਦੀ ਸੀ। ਉਸ ਦਾ ਪਤੀ ਵੀ ਬੀਮਾਰ ਰਹਿੰਦਾ ਸੀ, ਜਿਸ ਕਾਰਨ ਉਹ ਪਿਛਲੇ ਸਮੇਂ ਤੋਂ ਮਾਨਸਿਕ ਤੌਰ 'ਤੇ ਕਾਫੀ ਪ੍ਰੇਸ਼ਾਨ ਰਹਿੰਦੀ ਸੀ। ਕੱਲ 19 ਜੁਲਾਈ ਨੂੰ ਇੰਦੂ ਬਿਨਾਂ ਕਿਸੇ ਨੂੰ ਦੱਸੇ ਘਰੋਂ ਚਲੀ ਗਈ, ਜਿਸ ਦੀ ਬਹੁਤ ਭਾਲ ਕੀਤੀ ਗਈ ਪਰ ਉਹ ਨਾ ਮਿਲੀ।  ਅੱਜ ਸਵੇਰੇ ਪਿੰਡ ਦੇ ਛੱਪੜ ਵਿਚੋਂ ਇਕ ਔਰਤ ਦੀ ਲਾਸ਼ ਮਿਲੀ, ਜੋ ਕਿ ਇੰਦੂ ਬਾਲਾ ਦੀ ਹੀ ਸੀ। ਪੁਲਸ ਨੇ ਘਟਨਾ ਸਬੰਧੀ ਧਾਰਾ 174 ਦੀ ਕਾਰਵਾਈ ਕਰ ਕੇ ਸਿਵਲ ਹਸਪਤਾਲ ਦਸੂਹਾ ਵਿਖੇ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ ਹੈ। 


Related News