ਨਹਿਰ ’ਚੋਂ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼

Monday, Jun 18, 2018 - 12:02 AM (IST)

ਨਹਿਰ ’ਚੋਂ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼

 ਕੀਰਤਪੁਰ ਸਾਹਿਬ, (ਬਾਲੀ)- ਥਾਣਾ ਸ੍ਰੀ ਕੀਰਤਪੁਰ ਸਾਹਿਬ ਦੀ ਪੁਲਸ ਨੂੰ ਪਿੰਡ ਨੱਕੀਆਂ  ਅਨੰਦਪੁਰ ਸਾਹਿਬ ਹਾਈਡਲ ਚੈਨਲ ਨਹਿਰ ਦੇ ਸਾਈਫਨ-ਕਮ-ਪੁਲ ਨਾਲ ਲੱਗ ਕੇ ਪਾਣੀ ਉਪਰ ਤੈਰ ਰਹੀ ਇਕ ਅਣਪਛਾਤੇ ਵਿਅਕਤੀ ਦੀ ਨਗਨ ਹਾਲਤ ਵਿਚ ਲਾਸ਼ ਮਿਲੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏ.ਐੱਸ.ਆਈ. ਬਲਬੀਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਨੱਕੀਆਂ ਸਾਈਫਨ-ਕਮ-ਪੁਲ ਨਾਲ ਲਾਸ਼ ਲੱਗੀ ਹੋਈ ਹੈ। ਪੁਲਸ ਨੇ ਮੌਕੇ ’ਤੇ  ਜਾ ਕੇ ਲਾਸ਼ ਨੂੰ ਨਹਿਰ ਤੋਂ ਬਾਹਰ ਕੱਢਿਆ। ਮ੍ਰਿਤਕ ਵਿਅਕਤੀ ਦੀ ਉਮਰ ਕਰੀਬ 40 ਸਾਲ, ਸਿਰ ਤੋਂ ਮੋਨਾ, ਕਲੀਨਸ਼ੇਵ ਹੈ, ਸਰੀਰ ’ਤੇ ਕੋਈ ਕਪਡ਼ਾ ਨਹੀਂ ਹੈ। ਲਾਸ਼ ਕਰੀਬ 10 ਦਿਨ ਪੁਰਾਣੀ ਜਾਪਦੀ ਹੈ। ਲਾਸ਼ ਨੂੰ ਸ਼ਨਾਖ਼ਤ  ਲਈ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਦੇ ਮੁਰਦਾ ਘਰ ਵਿਚ ਰਖਵਾ ਦਿਤਾ ਗਿਆ ਹੈ।
 


Related News