ਕਰਜ਼ੇ ਦੇ ਬੋਝ ਹੇਠਾਂ ਦੱਬੇ ਲਾਪਤਾ ਕਿਸਾਨ ਦੀ ਲਾਸ਼ ਭਾਖੜਾ ਨਹਿਰ ''ਚੋਂ ਬਰਾਮਦ
Friday, Jul 26, 2019 - 07:32 PM (IST)

ਸਮਾਣਾ (ਦਰਦ)-ਸੋਮਵਾਰ ਤੋਂ ਪਿੰਡ ਨਨਹੇੜਾ ਦੇ ਲਾਪਤਾ 85 ਸਾਲਾ ਕਿਸਾਨ ਦੀ ਲਾਸ਼ ਸ਼ੁੱਕਰਵਾਰ ਸਵੇਰੇ ਭਾਖੜਾ ਨਹਿਰ ਖਨੌਰੀ 'ਚੋਂ ਬਰਾਮਦ ਹੋਈ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਵਿਖੇ ਲਿਆਂਦਾ। ਸਿਵਲ ਹਸਪਤਾਲ ਸਮਾਣਾ ਵਿਖੇ ਕਿਸਾਨ ਜੰਗ ਸਿੰਘ ਪੁੱਤਰ ਸੰਪੂਰਨ ਰਾਮ ਵਾਸੀ ਪਿੰਡ ਨਨਹੇੜਾ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਆਏ ਏ. ਐੱਸ. ਆਈ. ਮਹਿਆ ਰਾਮ ਨੇ ਦੱਸਿਆ ਕਿ ਮ੍ਰਿਤਕ ਦੇ ਬੇਟੇ ਦਰਸ਼ਨ ਸਿੰਘ ਵੱਲੋਂ ਪੁਲਸ ਨੂੰ ਦਰਜ ਕਰਵਾਏ ਬਿਆਨ ਅਨੁਸਾਰ ਕਰਜ਼ੇ ਦੇ ਬੋਝ ਅਤੇ ਆਰਥਕ ਤੰਗੀ ਕਾਰਣ ਉਸ ਦਾ ਪਿਤਾ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਸੀ। ਸੋਮਵਾਰ ਸਵੇਰੇ 6 ਵਜੇ ਉਹ ਘਰੋਂ ਬਾਹਰ ਗਿਆ ਪਰ ਵਾਪਸ ਨਹੀਂ ਆਇਆ। ਉਸ ਦੇ ਭਾਖੜਾ ਨਹਿਰ ਵਿਚ ਛਾਲ ਮਾਰਨ ਦੇ ਸ਼ੱਕ 'ਤੇ ਪਰਿਵਾਰ ਨੇ ਪੁਲਸ ਨੂੰ ਸੂਚਿਤ ਕੀਤਾ। ਪਰਿਵਾਰ ਨੇ ਭਾਖੜਾ ਨਹਿਰ 'ਚ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਸ਼ੁੱਕਰਵਾਰ ਸਵੇਰੇ ਖਨੌਰੀ ਬਰਾਂਚ ਵਿਚੋਂ ਉਸ ਦੀ ਲਾਸ਼ ਮਿਲ ਗਈ।