ਪਿੰਡ ਗਹਿਲੇਵਾਲਾ ਦੀ ਨਹਿਰ 'ਚੋਂ ਵਿਅਕਤੀ ਦੀ ਲਾਸ਼ ਬਰਾਮਦ
Saturday, Jul 22, 2017 - 09:50 PM (IST)
ਤਲਵੰਡੀ ਸਾਬੋ (ਮੁਨੀਸ਼)— ਸਬ ਡਵੀਜਨ ਤਲਵੰਡੀ ਸਾਬੋ ਦੇ ਪਿੰਡ ਗਹਿਲੇਵਾਲਾ 'ਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਪਿੰਡ ਕੋਲ ਦੀ ਲੰਘਦੀ ਨਹਿਰ 'ਚੋਂ ਵਿਅਕਤੀ ਦੀ ਲਾਸ਼ ਬਰਾਮਦ ਕੀਤੀ ਗਈ, ਲਾਸ਼ ਨੂੰ ਤਲਵੰਡੀ ਸਾਬੋ ਪੁਲਸ ਨੇ ਪਛਾਣ ਲਈ ਸਿਵਲ ਹਸਪਤਾਲ 'ਚ ਜਮ੍ਹਾ ਕਰਾ ਦਿੱਤੀ ਹੈ।
ਜਾਣਕਾਰੀ ਮੁਤਾਬਕ ਤਲਵੰਡੀ ਸਾਬੋ ਪੁਲਸ ਨੂੰ ਪਿੰਡ ਤੋਂ ਇਤਲਾਹ ਦਿੱਤੀ ਗਈ ਕਿ ਨਹਿਰ 'ਚ ਕਿਸੇ ਵਿਅਕਤੀ ਦੀ ਲਾਸ਼ ਪਈ ਹੈ ਤਾਂ ਤਲਵੰਡੀ ਸਾਬੋ ਪੁਲਸ ਦੇ ਏ. ਐੱਸ. ਆਈ. ਜਸਕਰਨ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਸਹਾਰਾ ਕਲੱਬ ਤਲਵੰਡੀ ਸਾਬੋ ਰਾਹੀਂ ਬਾਹਰ ਕੱਢਵਾ ਕੇ ਲਾਸ਼ ਦੀ ਸਨਾਖਤ ਸ਼ੁਰੂ ਕਰ ਦਿੱਤੀ ਹੈ।
ਸਹਾਰਾ ਕਲੱਬ ਨੇ ਲਾਸ਼ ਨੂੰ ਤਲਵੰਡੀ ਸਾਬੋ ਦੇ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਦੇ ਡੈਡ ਹਾਊਸ 'ਚ ਪਹੁੰਚਾ ਦਿੱਤਾ ਗਿਆ ਹੈ। ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਜਸਕਰਨ ਸਿੰਘ ਨੇ ਦੱਸਿਆ ਕਿ ਲਾਸ਼ ਕਰੀਬ 15 ਦਿਨ ਪੁਰਾਣੀ ਲਗਦੀ ਹੈ ਅਤੇ ਮ੍ਰਿਤਕ ਦੀ ਉਮਰ ਕਰੀਬ 40-45 ਸਾਲ ਦੀ ਹੈ। ਲਾਸ਼ ਨੂੰੰ 72 ਘੰਟੇ ਸਨਾਖਤ ਲਈ ਤਲਵੰਡੀ ਸਾਬੋ ਦੇ ਡੈਡ ਹਾਊਸ 'ਚ ਰੱਖਿਆ ਗਿਆ ਹੈ।
