ਸਿੱਖਿਆ ਬੋਰਡ ਦੇ ਚੇਅਰਮੈਨ ਨੇ ਵੱਖ-ਵੱਖ ਸੈਂਟਰਾਂ ਦਾ ਕੀਤਾ ਨਿਰੀਖਣ

Sunday, Apr 01, 2018 - 07:10 AM (IST)

ਸਿੱਖਿਆ ਬੋਰਡ ਦੇ ਚੇਅਰਮੈਨ ਨੇ ਵੱਖ-ਵੱਖ ਸੈਂਟਰਾਂ ਦਾ ਕੀਤਾ ਨਿਰੀਖਣ

ਪੱਟੀ,   (ਬੇਅੰਤ)-  ਸਰਹੱਦੀ ਜ਼ਿਲਾ ਤਰਨਤਾਰਨ ਅੰਦਰ ਨਕਲ ਨੂੰ ਖਤਮ ਕਰਨ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਵੇਂ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਅਤੇ ਉਨ੍ਹਾਂ ਦੀ ਟੀਮ ਨੇ ਡੀ. ਏ. ਵੀ. ਸਕੂਲ ਪੱਟੀ, ਸ਼ਹੀਦ ਭਗਤ ਸਿੰਘ ਸਕੂਲ, ਸਰਕਾਰੀ ਸਕੂਲ ਲੜਕੇ ਦਾ ਸੈਂਟਰ, ਸਰਕਾਰੀ ਸਕੂਲ ਭਿੱਖੀਵਿੰਡ ਦਾ ਸੈਂਟਰ, ਬਾਬਾ ਬੁੱਢਾ ਸਾਹਿਬ ਸਕੂਲ ਠੱਟਾ ਦਾ ਸੈਂਟਰ, ਕਲਗੀਧਰ ਸਕੂਲ ਕੱਕਾ ਕੰਡਿਆਲਾ ਦੇ ਸੈਂਟਰਾਂ ਦਾ ਅਚਨਚੇਤ ਨਿਰੀਖਣ ਕੀਤਾ।
ਇਸ ਦੌਰਾਨ 12ਵੀਂ ਕਲਾਸ ਦੇ ਚੱਲ ਰਹੇ ਮੈਥ ਦੇ ਪੇਪਰ ਸਬੰਧੀ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਚੇਅਰਮੈਨ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਤੇ ਸਿੱਖਿਆ ਮੰਤਰੀ ਅਰੁਣਾ ਚੌਧਰੀ ਵੱਲੋਂ ਜਾਰੀ ਸਖਤ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਜ਼ਿਲਾ ਤਰਨਤਾਰਨ ਅੰਦਰ ਨਕਲ ਦੇ ਕੋਹੜ ਨੂੰ ਜੜ੍ਹ ਤੋਂ ਖਤਮ ਕਰਨ ਲਈ ਰੋਜ਼ਾਨਾ ਹੀ ਵੱਖ-ਵੱਖ ਟੀਮਾਂ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ। ਇਸ ਮੌਕੇ ਡਿਪਟੀ ਡੀ. ਈ. ਓ. ਹਰਪਾਲ ਸਿੰਘ, ਡਿਪੂ ਮੈਨੇਜਰ ਚੰਡੀਗੜ੍ਹ ਹਰਪਾਲ ਸਿੰਘ, ਸਹਾਇਕ ਦਿਲਬਾਗ ਸਿੰਘ, ਜਸਕਰਨ ਸਿੰਘ, ਜਸਵੰਤ ਸਿੰਘ, ਤਜਿੰਦਰ ਸਿੰਘ, ਪ੍ਰਿੰ. ਗੁਰਬਚਨ ਸਿੰਘ ਲਾਲੀ ਤੇ ਪ੍ਰਿੰ. ਰਜ਼ਨੀਸ ਸ਼ਰਮਾ ਆਦਿ ਹਾਜ਼ਰ ਸਨ।


Related News