ਰੈਸਟੋਰੈਂਟ ਮਾਲਕ ਤੋਂ ਮੰਗਿਆ ਬਿੱਲ ਤਾਂ ਬਾਊਂਸਰ ਬੁਲਾ ਕੇ ਕੀਤੀ ਕੁੱਟ-ਮਾਰ

Monday, Feb 19, 2018 - 07:33 AM (IST)

ਰੈਸਟੋਰੈਂਟ ਮਾਲਕ ਤੋਂ ਮੰਗਿਆ ਬਿੱਲ ਤਾਂ ਬਾਊਂਸਰ ਬੁਲਾ ਕੇ ਕੀਤੀ ਕੁੱਟ-ਮਾਰ

ਲੁਧਿਆਣਾ, (ਰਿਸ਼ੀ)- ਥਾਣਾ ਪੀ. ਏ. ਯੂ. ਦੇ ਇਲਾਕੇ ਰਿਸ਼ੀ ਨਗਰ 'ਚ ਇਕ ਰੈਸਟੋਂਰੈਂਟ ਮਾਲਕ ਤੋਂ ਬਿੱਲ ਮੰਗਣ 'ਤੇ ਬਾਊਂਸਰ ਬੁਲਾ ਕੇ ਗੁੰਡਾਗਰਦੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਖ਼ਮੀਆਂ ਵੱਲੋਂ ਸਿਵਲ ਹਸਪਾਤਲ 'ਚ ਮੈਡੀਕਲ ਕਰਵਾ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ ਹੈ। ਜ਼ਖ਼ਮੀਆਂ ਦੀ ਪਛਾਣ ਸ਼ਿਵਾਜੀ ਨਗਰ ਦੇ ਰਹਿਣ ਵਾਲੇ ਅਨਿਲ ਕੁਮਾਰ ਟੰਡਨ ਅਤੇ ਸ਼ਿਵਮ ਟੰਡਨ ਦੇ ਰੂਪ 'ਚ ਹੋਈ ਹੈ।
ਰੈਸਟੋਰੈਂਟ ਦੇ ਮਾਲਕ 'ਤੇ ਦੋਸ਼ ਲਾਉਂਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਸ਼ਨੀਵਾਰ ਨੂੰ ਉਨ੍ਹਾਂ ਦਾ ਸ਼ਗਨ ਦਾ ਪ੍ਰੋਗਰਾਮ ਸੀ। ਉਨ੍ਹਾਂ ਵਲੋਂ ਪਹਿਲਾਂ ਤਾਂ ਪਲੇਟ ਦੇ ਹਿਸਾਬ ਨਾਲ ਰੇਟ ਤੈਅ ਕਰ ਲਿਆ ਗਿਆ ਪਰ ਬਾਅਦ 'ਚ ਮਾਲਕ ਵੱਲੋਂ 20 ਹਜ਼ਾਰ ਰੁਪਏ ਹੋਰ ਦੇਣ ਨੂੰ ਕਿਹਾ ਗਿਆ, ਜਿਸ ਨੂੰ ਟੈਕਸ ਦੇ ਰੂਪ ਵਿਚ ਵਸੂਲਣ ਦੀ ਗੱਲ ਕਹੀ। ਜਦ ਉਨ੍ਹਾਂ ਸਾਰੀ ਰਕਮ ਦਾ ਬਿੱਲ ਦੇਣ 'ਤੇ ਟੈਕਸ ਦੇਣ ਦੀ ਗੱਲ ਕਹੀ ਤਾਂ ਮਾਲਕ ਗੁੱਸੇ 'ਚ ਆ ਗਿਆ ਅਤੇ ਆਪਣੇ ਬਾਊਂਸਰਾਂ ਨੂੰ ਬੁਲਾ ਲਿਆ, ਜਿਨ੍ਹਾਂ ਨੇ ਆਉਂਦਿਆਂ ਹੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਬਿਨਾਂ ਬਿੱਲ ਦਿੱਤੇ ਭਜਾ ਦਿੱਤਾ। 


Related News