ਲੁਟੇਰੇ ਇਸਰਾਈਲ ਤੋਂ ਆਈ ਔਰਤ ਦਾ ਬੈਗ ਝਪਟ ਕੇ ਫਰਾਰ

Saturday, Jul 21, 2018 - 06:14 AM (IST)

ਲੁਟੇਰੇ ਇਸਰਾਈਲ ਤੋਂ ਆਈ ਔਰਤ ਦਾ ਬੈਗ ਝਪਟ ਕੇ ਫਰਾਰ

ਅੰਮ੍ਰਿਤਸਰ, (ਸੰਜੀਵ)- ਏਅਰਪੋਰਟ ਤੋਂ ਕੁਈਨਜ਼ ਰੋਡ ਸਥਿਤ ਹੋਟਲ ਦੇ ਬਾਹਰ ਆਪਣਾ ਸਾਮਾਨ ਉਤਾਰ ਰਹੀ ਇਜ਼ਰਾਈਲ ਦੀ ਰਹਿਣ ਵਾਲੀ ਨਿਤ ਯਾਨਾ ਲਵਿਨੀ ਨੂੰ 2 ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਨਿਸ਼ਾਨਾ ਬਣਾਉਂਦਿਅਾਂ ਉਸ ਦੇ  ਹੱਥਾਂ ’ਚ ਫਡ਼ਿਆ ਬੈਗ ਖੋਹ ਲਿਆ। ਲੁੱਟ-ਖੋਹ ਦੌਰਾਨ ਨਿਤ ਯਾਨਾ ਨੇ ਜਦੋਂ ਲੁਟੇਰਿਆਂ ਦਾ ਮੁਕਾਬਲਾ ਕੀਤਾ ਤਾਂ ਇਕ ਲੁਟੇਰੇ ਨੇ ਉਸ ਦੇ ਮੁੂੰਹ ’ਤੇ ਮੁੱਕਾ ਮਾਰਿਆ, ਜਿਸ ਕਾਰਨ ਉਹ ਜ਼ਖਮੀ ਹੋ ਗਈ ਅਤੇ ਲੁਟੇਰੇ ਉਸ ਦਾ ਬੈਗ ਝਪਟ ਕੇ ਭੱਜ ਗਏ। ਬੈਗ ਵਿਚ 20 ਹਜ਼ਾਰ ਰੁਪਏ ਦੀ ਭਾਰਤੀ ਕਰੰਸੀ, 700 ਅਮਰੀਕਨ ਡਾਲਰ, 4 ਪਾਸਪੋਰਟ ਤੇ 6 ਕ੍ਰੈਡਿਟ ਕਾਰਡ ਸਨ।  ਘਟਨਾ ਦੀ ਜਾਣਕਾਰੀ ਮਿਲਦੇ ਹੀ ਥਾਣਾ ਸਿਵਲ ਲਾਈਨ ਦੀ ਪੁਲਸ ਮੌਕੇ ’ਤੇ ਪੁੱਜੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
®ਜਾਣਕਾਰੀ ਅਨੁਸਾਰ ਨਿਤ ਯਾਨਾ ਅੰਮ੍ਰਿਤਸਰ ਘੁੰਮਣ ਆਈ ਸੀ। ਏਅਰਪੋਰਟ ਤੋਂ ਟੈਕਸੀ ’ਚ ਕੁਈਨਜ਼ ਰੋਡ ਸਥਿਤ ਹੋਟਲ ਰੌਬਿਨ ਕੁਈਨਜ਼ ’ਚ ਆਪਣੇ ਕਮਰੇ ਵਿਚ ਜਾਣ ਲਈ ਜਦੋਂ ਉਹ ਸਾਮਾਨ ਉਤਾਰ ਰਹੀ ਸੀ ਤਾਂ ਉਸੇ ਦੌਰਾਨ ਪਿੱਛੋਂ ਆਏ 2 ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਉਸ ਦਾ ਬੈਗ ਖੋਹ ਲਿਆ। ਇਸ ਦੌਰਾਨ ਵਿਦੇਸ਼ੀ ਔਰਤ ਤੇ ਲੁਟੇਰਿਆਂ ਵਿਚ ਹੱਥੋਪਾਈ ਹੋਈ ਪਰ ਲੁਟੇਰੇ ਉਸ ਨੂੰ ਜ਼ਖਮੀ ਕਰ ਕੇ ਭੱਜ ਗਏ। ਹਨੇਰਾ ਜ਼ਿਆਦਾ ਹੋਣ ਕਾਰਨ ਪਤਾ ਨਹੀਂ ਲੱਗ ਸਕਿਆ ਕਿ ਉਹ ਕਿਹਡ਼ੇ ਪਾਸੇ ਫਰਾਰ ਹੋਏ। ਜ਼ਖਮੀ ਔਰਤ ਨੂੰ ਹੋਟਲ ਪ੍ਰਬੰਧਕ ਨੇ ਇਲਾਜ ਲਈ ਡਾਕਟਰ ਕੋਲ ਪਹੁੰਚਾਇਆ।
 


Related News