ਜ਼ਿਮਨੀ ਚੋਣ ਦੌਰਾਨ ਡੇਰਾ ਬਾਬਾ ਨਾਨਕ 'ਚ ਭੱਖਿਆ ਮਾਹੌਲ, ਚੱਲੀਆਂ ਡਾਂਗਾਂ
Wednesday, Nov 20, 2024 - 10:22 AM (IST)
ਡੇਰਾ ਬਾਬਾ ਨਾਨਕ (ਵੈੱਬ ਡੈਸਕ)- ਡੇਰਾ ਬਾਬਾ ਨਾਨਕ ਦੇ ਪਿੰਡ ਡੇਰਾ ਬਾਬਾ ਪਠਾਣਾ 'ਚ ਵੋਟਿੰਗ ਦੌਰਾਨ ਜ਼ਬਰਦਸਤ ਝੜਪ ਹੋ ਗਈ। ਇਸ ਦੌਰਾਨ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਵਰਕਰ ਆਹਮੋ-ਸਾਹਮਣੇ ਹੁੰਦੇ ਨਜ਼ਰ ਆਏ। ਜਾਣਕਾਰੀ ਮੁਤਾਬਕ ਦੋਵੇਂ ਪਾਰਟੀਆਂ ਵੱਲੋਂ ਇਕ-ਦੂਜੇ 'ਤੇ ਇਲਜ਼ਾਮ ਲਗਾਏ ਜਾ ਰਹੇ ਹਨ। ਜਿਥੇ ਇਕ ਧਿਰ ਦਾ ਕਹਿਣਾ ਹੈ ਕਿ ਬੂਥ ਕੈਪਚਰਿੰਗ ਕੀਤੀ ਜਾ ਰਹੀ ਹੈ, ਉੱਥੇ ਹੀ ਦੂਜੀ ਧਿਰ ਵੱਲੋਂ ਕਿਹਾ ਜਾ ਰਿਹਾ ਬਾਹਰੀ ਹਲਕਿਆਂ ਦੇ ਵਿਅਕਤੀ ਬੁਲਾਏ ਗਏ ਹਨ ਅਤੇ ਇਕ-ਦੂਜੇ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਹਾਲਾਂਕਿ ਚੋਣ ਜਾਬਤਾ ਲੱਗਿਆ ਹੋਇਆ ਜਿਸ ਕਰਕੇ ਕੋਈ ਬਾਹਰੀ ਵਿਅਕਤੀ ਨਹੀਂ ਆ ਸਕਦਾ।
ਇਹ ਵੀ ਪੜ੍ਹੋ- ਡੇਰਾ ਬਾਬਾ ਨਾਨਕ ਦੇ ਵੋਟਰਾਂ ਦੀ ਭੂਮਿਕਾ ਹੋਵੇਗੀ ਅਹਿਮ, ਸਵੇਰੇ 9 ਵਜੇ ਤੱਕ 9.7 ਫੀਸਦੀ ਹੋਈ ਵੋਟਿੰਗ
ਇਹ ਵੀ ਕਿਹਾ ਜਾ ਰਿਹਾ ਹੈ ਕਿ ਇਕ ਧਿਰ ਵੱਲੋਂ ਦੂਜੀ ਧਿਰ 'ਤੇ ਡਾਂਗਾਂ ਚਲਾਈਆਂ ਜਾ ਰਹੀਆਂ ਹਨ। ਇਸ ਸੂਚਨਾ ਮਿਲਦਿਆਂ ਆਮ ਆਦਮੀ ਪਾਰਟੀ ਉਮੀਦਵਾਰ ਗੁਰਦੀਪ ਰੰਧਾਵਾ ਅਤੇ ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਵੀ ਪਹੁੰਚ ਗਏ। ਇਸ ਝੜਪ ਨੂੰ ਦੇਖਦਿਆਂ ਵੱਡੀ ਗਿਣਤੀ 'ਚ ਲੋਕ ਇਕੱਠੇ ਹੋ ਗਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8