ਨਿਉ ਪੈਰਾਡਾਈਜ਼ ਸਕੂਲ ਦਾ ਸਲਾਨਾਂ ਇਨਾਮ ਵੰਡ ਸਮਾਰੋਹ ਕਰਵਾਇਆ

Saturday, Feb 03, 2018 - 12:08 PM (IST)

ਨਿਉ ਪੈਰਾਡਾਈਜ਼ ਸਕੂਲ ਦਾ ਸਲਾਨਾਂ ਇਨਾਮ ਵੰਡ ਸਮਾਰੋਹ ਕਰਵਾਇਆ

ਜ਼ੀਰਾ (ਅਕਾਲੀਆਂਵਾਲਾ ) - ਨਿਊ ਪੈਰਾਡਾਈਜ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜ਼ੀਰਾ ਵਿਖੇ ਸਲਾਨਾਂ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਇਸ ਸਮਾਗਮ ਦਾ ਰਸਮੀ ਉਦਘਾਟਨ ਵਿਦਿਆ ਦੀ ਦੇਵੀ ਮਾਤਾ ਸਰਸਵਤੀ ਦੀ ਤਸਵੀਰ ਅੱਗੇ ਹਲਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਅਤੇ ਸਾਬਕਾ ਮੰਤਰੀ ਇੰਦਰਜੀਤ ਸਿੰਘ ਜ਼ੀਰਾ ਨੇ ਜੋਤੀ ਪ੍ਰਚੰਡ ਕਰਕੇ ਕੀਤਾ। ਇਸ ਮੌਕੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ,ਸਾਬਕਾ ਮੰਤਰੀ ਇੰਦਰਜੀਤ ਸਿੰਘ ਜ਼ੀਰਾ ਨੇ ਨਿਊ ਪੈਰਾਡਾਈਜ਼ ਦੇ ਵੱਖ ਵੱਖ ਖ਼ੇਤਰਾਂ 'ਚ ਅੱਵਲ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਇਸ ਮੌਕੇ ਸਕੂਲ ਚੇਅਰਮੈਨ ਲਖਵਿੰਦਰ ਸਿੰਘ ਢਿੱਲੋ, ਐਮ ਡੀ ਜਸਪ੍ਰੀਤ ਕੌਰ ਢਿੱਲੋ, ਐਚ ਓ ਡੀ ਰੀਤੂ ਰਾਣੀ, ਕੋਆਰਡੀਨੇਟਰ ਨਵਦੀਪ ਸ਼ਰਮਾ, ਆਗੂ ਬਾਬਾ ਕਰਨੈਲ ਸਿੰਘ ਆਦਿ ਤੋ ਇਲਾਵਾ ਵਿਦਿਆਰਥੀਆਂ ਦੇ ਮਾਪਿਆ, ਇਲਾਕੇ ਦੇ ਸਰਪੰਚਾਂ ਅਤੇ ਮਹੋਤਬਰ ਵਿਅਕਤੀਆਂ ਨੇ ਹਿੱਸਾ ਲਿਆ। 

ਫੈਂਸੀ ਡ੍ਰੈਸ ਤੇ ਦੇਸ਼ ਭਗਤੀ ਦਾ ਗੀਤ 
ਇਸ ਮੌਕੇ ਸੁਨੀਤਾ ਤੇ ਅੰਜੂ ਵੱਲੋਂ ਤਿਆਰ ਕਰਵਾਇਆ ਦੇਸ਼ ਭਗਤੀ ਦਾ ਗੀਤ ਤੇ ਫੈਂਸੀ ਡ੍ਰੈਸ ਵਿਚ ਨੰਨ੍ਹੇ ਬੱਚਿਆਂ ਨੇ ਸੋਹਣੀਆਂ ਸੋਹਣੀਆਂ ਪੁਸ਼ਾਕਾ ਪਾ ਕੇ ਸਭ ਦੇ ਮਨਾਂ ਨੂੰ ਮੋਹ ਲਿਆ। 

ਨਾਟਕ ਤੇ ਭੰਡ
ਦਲਜੀਤ ਅਤੇ ਵੀਰਪਾਲ ਕੌਰ ਵੱਲੋਂ ਤਿਆਰ ਕੀਤਾ ਨਾਟਕ ਦਹੇਜ ਪੇਸ਼ ਕੀਤਾ। ਇਸ 'ਚ ਬੱਚਿਆਂ ਨੇ ਦਾਜ ਦੇ ਵਧ ਰਹੇ ਪਰਚਰਨ 'ਤੇ ਚੋਟ ਮਾਰੀ ਅਤੇ ਬੱਚਿਆਂ ਨੇ ਭੰਡਾਂ ਦੇ ਆਦਾਜ਼ ਵਿਚ ਸਭ ਨੂੰ ਹੱਸਣ ਲਈ ਮਜ਼ਬੂਰ ਕੀਤਾ। 
PunjabKesari
ਗਿੱਧਾ ਤੇ ਜਾਗੋ
ਇਸ ਰੰਗਾ ਰੰਗ ਪ੍ਰੋਗਰਾਮ ਦੌਰਾਨ ਗੁਰਵੀਰ ਕੌਰ ਅਤੇ ਮਨਪ੍ਰੀਤ ਕੌਰ ਵੱਲੋਂ ਤਿਆਰ ਕੀਤੇ ਸਾਡੇ ਵਿਰਾਸਤੀ ਗਿੱਧੇ ਤੇ ਜਾਗੋ ਨੇ ਅਮਿੱਟ ਯਾਪ ਛੱਡੀ। ਵਿਰਾਸਤੀ ਪਹਿਰਾਵੇ ਵਿਚ ਸਜੀਆ ਸਕੂਲ ਦੀਆਂ ਵਿਦਿਆਰਥਣਾਂ ਨੇ ਗਿੱਧੇ 'ਚ ਧਮਾਲ ਪਾਈ। 

ਸਕੂਲ ਦੇ ਹੋਣਹਾਰ ਵਿਦਿਆਰਥੀ 
ਹਰਮਨ ਸਿੰਘ, ਯਿਤਨਪ੍ਰੀਤ ਸਿੰਘ, ਛਮਿੰਦਰ ਸਿੰਘ ਵਿਸ਼ਾਲਪ੍ਰੀਤ ਸਿੰਘ, ਗੁਰਲਾਲ ਸਿੰਘ, ਅਰਸ਼ਦੀਪ ਕੌਰ ਵੱਲੋਂ ਪੇਸ਼ ਕੀਤੇ ਗੀਤਾਂ ਨੂੰ ਸਭ ਨੇ ਸਲਾਹਿਆ। ਅਰਸ਼ਦੀਪ ਕੌਰ ਦੇ ਗੀਤ 'ਬਾਬਲ ਦੇ ਵਿਹੜੇ' ਨੇ ਸਭ ਨੂੰ ਉਦਾਸੀ ਦੇ ਪਲਾਂ ਵਿਚ ਲੈ ਗਿਆ। 
PunjabKesari
ਹੋਣਹਾਰ ਬੱਚਿਆਂ ਦਾ ਸਨਮਾਨ 
ਪੰਜਾਬ ਭਰ 'ਚੋਂ 99.54 ਫੀਸਦੀ ਅੰਕ ਲੈਣ ਵਾਲੀ ਨਮਰੀਤ ਕੌਰ ਢਿੱਲੋਂ ਅਤੇ ਸਕੂਲ ਦੇ ਵੱਖ-ਵੱਖ ਖੇਤਰਾਂ ਖੇਡਾਂ, ਧਾਰਮਿਕ ਅਤੇ ਗੱਤਕਾ ਆਦਿ 'ਚੋਂ ਮੱਲ ਮਾਰਨ ਵਾਲੇ ਵਿਦਿਆਰਥੀਆਂ ਨੂੰ ਪੁਰਸਕਾਰ ਦਿੱਤਾ। ਇਸ ਪੁਲਸਕਾਰ ਉਨ੍ਹਾਂ ਨੂੰ ਜਥੇ. ਇੰਦਰਜੀਤ ਸਿੰਘ ਜ਼ੀਰਾ ਅਤੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਭੇਂਟ ਕੀਤੇ। ਸਕੂਲ ਦੇ ਵਿਦਿਆਰਥੀਆਂ ਵੱਲੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਾਜੇ ਗਏ ਪੰਥ ਖਾਲਸਾ ਅਤੇ ਸ਼ਸ਼ਤਰ ਵਿੱਦਿਆ ਦੀ ਯੋਦ ਦਿਵਾਉਣ ਲਈ ਸਕੂਲ ਦੇ ਬੱਚਿਆਂ ਵੱਲੋਂ ਗੱਤਕਾ ਖੇਡਿਆਂ ਗਿਆ। ਜਿਸ ਨੇ ਇਕ ਵਿਲਿੱਖਣ ਰੰਗ ਬਖੇਰਿਆ। 


Related News